ਪੰਜਾਬ ਦੇ ਇਸ ਜਿਲ੍ਹੇ ਤੋਂ ਵੱਡੀ ਖਬਰ ਇਹ 14 ਪਿੰਡ ਕੀਤੇ ਸੀਲ ‘ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰ ਬੇਦੀ – ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ‘ਚ ਕੱਲ੍ਹ ਇੱਕ ਪੁਲਿਸ ਕਰਮਚਾਰੀ ਦਾ ਕ-ਰੋਨਾ ਟੈੱਸਟ ਪਾਜ਼ੀ-ਟਿਵ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕੀਤਾ ਗਿਆ ਹੈ । ਪੰਜਾਬ ਪੁਲਿਸ ਦੇ ਏ.ਐੱਸ.ਆਈ ਜਸਵੀਰ ਸਿੰਘ ਵਾਸੀ ਪਿੰਡ ਭਾਓਵਾਲ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਤੋਂ ਜੰਮੂ ਕਸ਼ਮੀਰ ਦੇ ਮਜ਼-ਦੂਰਾਂ ਨੂੰ ਛੱਡਣ ਲਈ ਬੱਸਾਂ ‘ਚ ਪਠਾਨਕੋਟ ਵਿਖੇ ਗਏ ਸਨ ਜਿਸ ਨੂੰ ਵਾਪਸ ਪਰਤਣ ‘ਤੇ ਪ੍ਰਸ਼ਾ-ਸਨ ਵੱਲੋਂ ਇਕਾਂਤਵਾਸ ‘ਚ ਭੇਜਿਆ ਗਿਆ ਸੀ ਅਤੇ ਉਸ ਦੇ ਟੈੱਸਟ ਦੇ ਨਮੂਨੇ ਵੀ ਲਏ ਗਏ ਸਨ। ਇਸ ਥਾਣੇਦਾਰ ਦਾ ਇਸ ਵਾਇ-ਰਸ ਟੈੱਸਟ ਪਾਜ਼ੀ-ਟਿਵ ਆਉਣ ਉਪਰੰਤ ਅੱਜ ਸਵੇਰ ਤੋਂ ਹੀ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ‘ਚ ਭਾਓਵਾਲ, ਸਰਾਂ, ਬੈਂਸ ਤਖਤ ਗੜ੍ਹ, ਟੱਪਰੀਆਂ, ਔਲਖ, ਅਸਾਲਤਪੁਰ, ਲਾਲਪੁਰ, ਬੱਸੀ, ਕੁਚਾਲ ਸਾਹਿਬ, ਪਹਾੜੋਂ ਲਹਿੜੀਆਂ, ਬਜਰੂੜ ਅਤੇ ਮੁੰਨਾ ਪਿੰਡ ਸ਼ਾਮਿਲ ਹਨ। ਦੱਸ ਦਈਏ ਕਿ ਨਾਇਬ ਤਹਿਸੀਲ ਨੂੰ ਤ੍ਰਿਵੇਦੀ ਨੇ ਦੱਸਿਆ ਕਿ ਸਰਕਾਰ ਦੀ ਨੀਤੀ ਅਨੁਸਾਰ ਇਨ੍ਹਾਂ ਪਿੰਡਾਂ ਨੂੰ ਕਵਾਰੰ-ਟਾਈਨ ਕੀਤਾ ਗਿਆ ਹੈ । ਅਧਿਕਾਰੀਆਂ ਵੱਲੋਂ ਪੀੜਤ ਜਸਵੀਰ ਸਿੰਘ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਵੀ ਟੈੱਸਟ ਲਈ ਲਿਜਾਇਆ ਗਿਆ ਹੈ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਰੋਪੜ ਦੇ ਨਾਲ ਲੱਗਦੇ ਜ਼ਿਲੇ ਫਤਿਹਗੜ੍ਹ ਸਾਹਿਬ ਵੀ ਕੇਸ ਲਗਾਤਾਰ ਆ ਰਹੇ ਹਨ। ਜ਼ਿਲ੍ਹੇ ‘ਚ ਕਰੋਨਾ ਪੌਜ਼ੇ-ਟਿਵ ਦੀ ਗਿਣਤੀ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਫਤਹਿਗੜ੍ਹ ਸਾਹਿਬ ‘ਚ ਅੱਜ ਅੱਠ ਨਵੇਂ ਕਰੋਨਾ ਪੌਜ਼ੇ-ਟਿਵ ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚ ਇਕ 13 ਸਾਲਾ ਜੁਵਾਕ ਵੀ ਸ਼ਾਮਲ ਹੈ।
ਬਾਕੀ ਪੰਜ ਬਾਹਰੀ ਸੂਬਿਆਂ ਤੋਂ ਆਏ ਕੰਬਾਇਨ ਡਰਾਈਵਰ ਹਨ ਤੇ ਦੋ ਹੋਰ ਵਿਅਕਤੀ ਕਰੋਨਾ ਪੌਜ਼ੇ-ਟਿਵ ਵਿਅਕਤੀ ਦੇ ਸੰਪਰਕ ‘ਚ ਆਏ ਸਨ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ‘ਚ ਹੁਣ ਕੁੱਲ ਪੌਜ਼ੇ-ਟਿਵ ਮਾਮਲੇ 36 ਹੋ ਚੁੱਕੇ ਹਨ। ਇਨ੍ਹਾਂ ‘ਚੋਂ ਦੋ ਮਹਿ-ਲਾਵਾਂ ਠੀਕ ਹੋ ਚੁੱਕੀਆਂ ਹਨ
