ਸਿੱਖ ਸੰਗਤ ਲਈ ਜਰੂਰੀ ਖਬਰ

ਸਿੱਖ ਭਾਈਚਾਰੇ ਲਈ ਬਹੁਤ ਹੀ ਜਰੂਰੀ ਖਬਰ ਹੈ ਇਹ। ਸੰਗਤ ਜੀ ਦੱਸ ਦੇਈਏ ਕਿ ਸੰਸਾਰ ਇਸ ਸਮੇਂ ਔਖ ਵਿੱਚੋ ਲੰਘ ਰਿਹਾ ਹੈ ਪੂਰੀ ਦੁਨੀਆ ਚ ਸਭ ਕੁੱਝ ਬੰਦ ਹੈ। ਪੂਰੀ ਦੁਨੀਆ ਚ ਲੌਕਡਾਊਨ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਪਬਲਿਕ ਥਾਵਾਂ ਤੇ ਸਰਵਿਸ ਪੂਰਨ ਤੌਰ ਤੇ ਬੰਦ ਹੈ। ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਜੀ ਨੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਚ ਭਾਈ ਸਾਬ ਨੇ ਬੇਨਤੀ ਕੀਤੀ ਹੈ ਕਿ ਕਰੋਨਾ ਵਾਇ-ਰਸ ਦੇ ਚੱਲਦਿਆਂ ਇਸ ਵਾਰ ਸਰਹਿੰਦ ਫਤਿਹ ਦਿਵਸ ਮੌਕੇ ਵੱਡਾ ਸੰਗਤੀ ਇਕੱਠ ਨਹੀਂ ਕੀਤਾ ਜਾਵੇਗਾ। ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਬਾਣੀ ਕੀਰਤਨ ਹੀ ਕੀਤਾ ਜਾਵੇਗਾ ਅਤੇ ਸਮਾਗਮਾਂ ਦੌਰਾਨ ਸੰਗਤਾਂ ਦੀ ਸ਼ਮੂਲੀਅਤ ਨਹੀਂ ਹੋਵੇਗੀ। ਕਿ ਹਰ ਸਾਲ 12 ਮਈ ਨੂੰ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚਪੜਚਿੜੀ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਫਤਿਹ ਮਾਰਚ ਰੂਪੀ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਇਸ ਵਾਰ ਨਹੀਂ ਹੋਵੇਗਾ।ਕਿ ਇਸ ਵਾਰ ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਹੀ ਕੀਤਾ ਜਾਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਵੱਖ ਵੱਖ ਚੈਨਲਾਂ ਰਾਹੀ ਹੋਵੇਗਾ ਤਾਂ ਜੋ ਸੰਗਤਾਂ ਇਨ੍ਹਾਂ ਸਮਾਗਮਾਂ ਨਾਲ ਘਰ ਬੈਠਿਆਂ ਜੁੜ ਸਕਣ। ਸਰਹਿੰਦ ਫਤਿਹ ਦਿਵਸ ਸਬੰਧੀ ਗੁਰਦੁਆਰਾ ਸਾਹਿਬ ਚਪੜਚਿੜੀ ਵਿਖੇ 10 ਮਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਜਿਸ ਦਾ ਭੋਗ 12 ਮਈ ਨੂੰ ਪਾਇਆ ਜਾਵੇਗਾ। ਦੱਸ ਦਈਏ ਕਿ ਹਰ ਸਾਲ ਇਹ ਧਾਰਮਿਕ ਪ੍ਰੋਗਰਾਮ ਵੱਡੀ ਪੱਧਰ ਤੇ ਕਰਵਾਇਆ ਜਾਂਦਾ ਹੈ ਜਿਸ ਚ ਦੂਰੋਂ ਦੂਰੋਂ ਸਿੱਖ ਸੰਗਤਾਂ ਹਾਜਰੀ ਭਰਦੀਆ ਹਨ। ਪਰ ਇਸ ਸਾਲ ਸੰਗਤ ਨੂੰ ਇਹ ਮੌਕਾ ਨਹੀਂ ਮਿਲਣਾ ਕਿਉਂਕਿ ਕਰੋਨਾ ਲੌਕਡਾਊਨ ਦੇ ਚੱਲਦਿਆਂ ਜਿਆਦਾ ਇੱਕਠ ਨਹੀਂ ਕੀਤਾ ਜਾ ਸਕਦਾ। ਸੋ ਸਾਰੀ ਸੰਗਤ ਇਸ ਬੇਨਤੀ ਵੱਲੋਂ ਜਰੂਰ ਧਿਆਨ ਦੇਵੇ ਜੀ।

Leave a Reply

Your email address will not be published. Required fields are marked *