ਦੱਸ ਦਈਏ ਕਿ ਜਿੱਥੇ ਪੰਜਾਬ ਵਿਚ ਕ-ਰੋਨਾ ਦਾ ਪ੍ਰ-ਭਾਵ ਦਿਨੋ-ਦਿਨ ਵਧਦਾ ਜਾ ਰਿਹਾ ਹੈ ਉਥੇ ਹੀ ਅੱਜ ਫਿਰ ਅੰਮ੍ਰਿਤਸਰ ਲਈ ਰਾਹਤ ਭਰਿਆ ਦਿਨ ਰਿਹਾ ਤੇ ਕੋਈ ਨਵਾਂ ਕੇਸ ਨਹੀਂ ਆਇਆ। ਅੰਮ੍ਰਿਤਸਰ ਵਿੱਚ ਹੁਣ ਤੱਕ ਕੁਲ 287 ਕੇਸ ਆਏ ਹਨ ਜਿਸ ਵਿੱਚੋਂ 276 ਕੇਸ ਐਕਟਿਵ ਹਨ। 8 ਠੀਕ ਹੋ ਚੁੱਕੇ ਹਨ ਤੇ 3 ਦੀ mout ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਤਰਨਤਾਰਨ ਸਾਹਿਬ ਲਈ ਵੀ ਅੱਜ ਰਾਹਤ ਭਰਿਆ ਦਿਨ ਰਿਹਾ ਤੇ ਕੋਈ ਨਵਾਂ ਕੇਸ ਨਹੀਂ ਆਇਆ | ਤਰਨ ਤਾਰਨ ਸਾਹਿਬ ਵਿੱਚ ਹੁਣ ਤੱਕ ਕੁਲ ਕੇਸਾ ਦੀ ਗਿਣਤੀ 157 ਹੈ | ਦੱਸ ਦਈਏ ਹਾਲਾਂਕਿ ਕਿ ਅੱਜ ਸੂਬੇ ਵਿਚ ਕਰੋ-ਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 1762 ਹੋ ਗਈ ਹੈ ਅਤੇ ਹੁਣ ਤੱਕ ਕਰੋਨਾ ਵਾਇ-ਰਸ ਨਾਲ 31 ਲੋਕਾਂ ਦੀ mout ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕਰੋ-ਨਾ ਦੇ ਇ-ਲਾਜ ਅਧੀਨ ਗਿਣਤੀ 1574 ਹੈ ਅਤੇ ਪਾਜੀਟਿਵ 157 ਵਿਅਕਤੀ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ੱਕੀ ਵਿਅਕਤੀਆਂ ਦੀ ਗਿਣਤੀ 37462 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 33639 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4061 ਦੀ ਰਿਪੋਰਟ ਭੇਜੀ ਗਈ ਹੈ। ਅੱਜ ਸੂਬੇ ਦੇ 7 ਜਿਲ੍ਹਿਆਂ ਵਿਚੋਂ ਕਰੋਨਾ ਦੇ 31 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿਚ 2 ਪਠਾਨਕੋਟ ਵਿਚੋਂ, 17 ਜਲੰਧਰ ਵਿਚੋਂ, 1 ਪਟਿਆਲਾ ਵਿਚੋਂ, 1 ਕਪੂਰਥਲਾ ਵਿਚੋਂ, 5 ਫਤਿਹਗੜ੍ਹ ਸਾਹਿਬ ਵਿਚੋਂ, 4 ਰੋਪੜ ਅਤੇ 1 ਹੁਸ਼ਿਆਰਪੁਰ ਵਿਚੋਂ ਮਿਲੇ ਹਨ। ਪੰਜਾਬ ਦੇ 22 ਜ਼ਿਲ੍ਹੇ ਕਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕਰੋ-ਨਾ ਦੀ ਲਾ-ਗ ਦੇ ਕੇਸਾਂ ਦੀ ਗਿਣਤੀ ਇਸ ਤਰ੍ਹਾਂ ਹੈ। ਅੰਮ੍ਰਿਤਸਰ ਵਿਚ 287, ਜਲੰਧਰ ਵਿਚ 175, ਤਰਨ ਤਾਰਨ ਵਿਚ 157, ਲੁਧਿਆਣਾ ਵਿਚ 125, ਗੁਰਦਾਸਪੁਰ ਵਿਚ 116, ਐਸਬੀਐਸ ਨਗਰ ਵਿਚ 103, ਮੋਹਾਲੀ ਵਿਚ 95, ਪਟਿਆਲਾ ਵਿਚ 96,
ਹੁਸ਼ਿਆਰਪੁਰ ਵਿਚ 90, ਸੰਗਰੂਰ ਵਿਚ 88, ਮੁਕਤਸਰ ਵਿਚ 65, ਮੋਗਾ ਵਿਚ 56, ਫਰੀਦਕੋਟ ਵਿਚ 45, ਫਿਰੋਜਪੁਰ ਵਿਚ 43, ਬਠਿੰਡਾ ਵਿਚ 40, ਫਾਜਿਲਕਾ ਵਿਚ 39, ਪਠਾਨਕੋਟ ਵਿਚ 29, ਫਤਿਹਗੜ੍ਹ ਸਾਹਿਬ ਵਿਚ 28, ਕਪੂਰਥਲਾ ਵਿਚ 24, ਬਰਨਾਲਾ ਵਿਚ 21, ਮਾਨਸਾ ਵਿਚ 20 ਅਤੇ ਰੋਪੜ ਵਿਚ 20 ਇਸ ਦੇ ਪਾਜੀ-ਟਿਵ ਕੇਸ ਹਨ।
