ਟਿਕ ਟੋਕ ਸਟਾਰ ਨੂਰ ਦੇ ਘਰ ਦਾ ਕੰਮ ਹੋਇਆ ਸ਼ੁਰੂ

ਦੇਖੋ ਟਿਕ ਟੋਕ ਸਟਾਰ ਨੂਰ ਦੇ ਘਰ ਦਾ ਕੰਮ ਹੋਇਆ ਸ਼ੁਰੂ ‘ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕ ਦਿਲਾਂ ‘ਤੇ ਰਾਜ ਕਰਨ ਵਾਲੀ ਟਿਕਟਾਕ ਸਟਾਰ ਨੰਨ੍ਹੀ ਬੱਚੀ ਨੂਰ ਲਈ ਇਕ ਵੱਡੀ ਖੁਸ਼ਖਬਰੀ ਹੈ। ਦੱਸ ਦਈਏ ਕਿ ਟਿਕ ਟੋਕ ਸਟਾਰ ਨੂਰ ਦਾ ਘਰ ਦਾ ਕੰਮ ਸ਼ੁਰੂ ਹੋ ਗਿਆ ।
ਜਿਸ ਦੀ ਵੀਡੀਓ ਖੁਦ ਨੂਰ ਦੇ ਸਾਥੀ ਕਲਾਕਾਰ ਵਰਨ ਤੇ ਸੰਦੀਪ ਟੂਰ ਨੇ ਸ਼ਹਿਰ ਕੀਤੀ ਹੈ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਚੁੱਕ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿਤਾ ਭੱਠੇ ‘ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ। ਅੱਜ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਾਲ ਕਲਾਕਾਰ ਨੂਰ ਦੇ ਘਰ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਇਸ ਟਰੱਸਟ ਵਲੋਂ ਪਹਿਲਾਂ ਵੀ ਅਨੇਕਾਂ ਹੀ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਅੱਜ ਇਸ ਬੱਚੀ ਨੂਰ ਦੇ ਘਰ ਨੂੰ ਬਣਾਉਣ ਦਾ ਬੀੜਾ ਵੀ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਲ ਕਲਾਕਾਰ ਨੂਰ ਦੀ ਪੜ੍ਹਾਈ ‘ਤੇ ਜਿੰਨਾ ਵੀ ਖਰਚ ਹੋਵੇਗਾ, ਉਹ ਵੀ ਸਾਡੇ ਵਲੋਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਨੂਰ ਨਾਲ ਕੰਮ ਕਰਦੇ ਬਾਕੀ ਕਲਾਕਾਰ ਜਸ਼ਨ ਭਿੰਡਰ, ਸੰਦੀਪ ਤੂਰ, ਵਰੁਣ ਭਿੰਡਰ, ਡਾਕਟਰ ਕੇਵਲ ਸਿੰਘ ਸੰਦੀਪ ਨਾਗੀ ਦਾ ਵੀ ਬਾਬਾ ਜੀ ਵਲੋਂ ਬਣਦਾ ਮਾਨ ਸਨਮਾਨ ਕੀਤਾ ਗਿਆ। ‘ਇਸ ਸਮੇਂ ਟਿਕ ਟੋਕ ਫੇਸਬੁੱਕ ਤੇ ਯੂ-ਟਿਊਬ ਤੇ ਨੂਰ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਛਾਈ ਹੋਈ ਹੈ ਜਿਸ ਨੇ ਆਪਣੀ ਦਮਦਾਰ ਐਕਟਿੰਗ ਕਰਕੇ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਲੋਕਪ੍ਰਿਯਤਾ ਹਾਸਲ ਕਰ ਲਈ ਜਿਸ ਲਈ ਲੋਕਾਂ ਨੂੰ ਕਾਫੀ ਸਾਲ ਲੱਗ ਜਾਂਦੇ ਹਨ ਪਰ ਨੂਰ ਨੇ ਇਹ ਕੰਮ ਸਿਰਫ ਤਿੰਨ ਚਾਰ ਮਹੀਨਿਆਂ ਕਰ ਦਿਖਾਇਆ ਹੈ ਜਿਸ ਨੂੰ ਹਰ ਵਰਗ ਰੱਜ ਕੇ ਪਿਆਰ ਦੇ ਰਿਹਾ ਹੈ।
ਬੱਚੇ ਨੌਜਵਾਨ ਆਮ ਵਰਗ ਤੇ ਬੁਜਰਗ ਇਸ ਬਾਲ ਕਲਾਕਾਰ ਨੂਰ ਨੂੰ ਰੱਜ ਕੇ ਪਿਆਰ ਦੇ ਰਹੇ ਹਨ ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਨੂਰ ਦੀਆਂ ਸਿਫਤਾਂ ਪੰਜਾਬ ਪੁਲਸ ਤੇ ਪੰਜਾਬ ਦੇ ਨਾਮੀ ਕਲਾਕਾਰ ਵੀ ਕਰ ਰਹੇ ਹਨ। ਹੁਣ ਤਾਂ ਬਸ ਵਾਰੀ। ਐ ਨੂਰ ਦੀ ਪੰਜਾਬੀ ਫਿਲਮਾਂ ਚ ਐਂਟਰੀ ਦੀ ਕਦੋਂ ਨੂਰ ਦੀ ਪੰਜਾਬੀ ਫਿਲਮਾਂ ਚ ਐਂਟਰੀ ਮਿਲਦੀ ਹੈ। ਦੱਸ ਦਈਏ ਕਿ ਨੂਰ ਨੂੰ ਫੇਮਸ ਕਰਨ ਦਾ ਸਿਹਰਾ ਸੰਦੀਪ ਟੂਰ ਵੀਰ ਨੂੰ ਜਾਦਾ ਹੈ ਜਿਸ ਨੇ ਆਪਣੀ ਹਰ ਵੀਡੀਓ ਚ ਨੂਰ ਨੂੰ ਅੱਗੇ ਰੱਖਿਆ ਹੈ ਤੇ ਆਪ ਛੋਟਾ ਰੋਲ ਕਰਕੇ ਲੋਕਾਂ ਨੂੰ ਹਸਾਇਆ ਹੈ।

Leave a Reply

Your email address will not be published. Required fields are marked *