Home / ਦੁਨੀਆ ਭਰ / ਮਾਰਕਫੈਡ ਦਾ ਕਾਰੋਬਾਰ ਲਾਕ ਡਾਊਨ ਦੌਰਾਨ ਕਰੋੜਾਂ ਚ ਵਧਿਆ

ਮਾਰਕਫੈਡ ਦਾ ਕਾਰੋਬਾਰ ਲਾਕ ਡਾਊਨ ਦੌਰਾਨ ਕਰੋੜਾਂ ਚ ਵਧਿਆ

ਮਾਰਕਫੈਡ ਦਾ ਕਾਰੋਬਾਰ ਲਾਕ ਡਾਊਨ ਦੌਰਾਨ ਕਰੋੜਾਂ ਵਿੱਚ ਵਧਿਆ ”ਮਾਰਕਫੈਡ ਦੇ ਕਾਰੋਬਾਰ ਵਿਚ ਲਾਕਡਾਊਨ ਦੌਰਾਨ ਰਿਕਾਰਡ ਵਾਧਾ-ਗੁਰਪ੍ਰੀਤ ਸਿੰਘ| ਅੰਮ੍ਰਿਤਸਰ, 9 ਮਈ -ਕਰ-ਫਿਊ ਦੇ ਦਿਨਾਂ ਵਿਚ ਪੰਜਾਬ ਤੇ ਚੰਡੀਗੜ ਵਿਚ ਮਾਰਕਫੈਡ ਨੇ ਲੋਕਾਂ ਨੂੰ ਫੋਨ ਉਤੇ ਘਰਾਂ ਵਿਚ ਹੀ ਜ਼ਰੂਰੀ ਵਸਤਾਂ ਪਹੁੰਚਾ ਕੇ ਜਿੱਥੇ ਆਪਣਾ ਕਾਰੋਬਾਰ ਕਈ ਗੁਣਾ ਵਧਾਇਆ।ਉਥੇ ਲੋਕਾਂ ਨੂੰ  ਵਾਇ-ਰਸ ਦੀ ਲਾਗ ਤੋਂ ਬਚਾ-ਉਣ ਵਿਚ ਯੋਗਦਾਨ ਪਾਇਆ। ਉਕਤ ਜਾਣਕਾਰੀ ਦਿੰਦੇ ਮਾਰਕਫੈਡ ਦੇ ਜ਼ਿਲਾ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਦਾਰੇ ਦੀ ਇਸ ਪਹਿਲ ਲਈ ਵਿਸ਼ੇਸ਼ ਵਧਾਈ ਦਿੱਤੀ ਹੈ, ਜਿਸ ਨਾਲ ਸਾਡੇ ਸਟਾਫ ਨੂੰ ਹੋਰ ਮਿਹਨਤ ਕਰਨ ਦਾ ਬਲ ਮਿਲੇਗਾ। ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਸੁਰੱਖਿ-ਅਤ ਵਸਤਾਂ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈਡ ਅਜੇ ਵੀ ਘਰ-ਘਰ ਵਸਤਾਂ ਦੀ ਸਪਲਾਈ ਕਰ ਰਿਹਾ ਹੈ। ਉਨਾਂ ਦੱਸਿਆ ਕਿ ਅਸੀਂ ਸਿੱਧੇ ਤੌਰ ਉਤੇ ਉਤਪਾਦਕ ਕੋਲੋਂ ਖੰਡ, ਘਿਉ, ਦਾਲਾਂ, ਹਲਦੀ, ਅਚਾਰ, ਮੁਰੱਬੇ, ਸੌਸ ਸਸਤੇ ਅਤੇ ਸ਼ੁਧ ਵੇਚ ਰਹੇ ਹਾਂ, ਜਿਸ ਨਾਲ ਇਸ ਲਾਕਡਾਊਨ ਦੌਰਾਨ ਹੀ ਅਸੀਂ 66 ਲੱਖ ਤੋਂ ਵੱਧ ਦਾ ਕਾਰੋਬਾਰ ਅੰਮ੍ਰਿਤਸਰ ਵਿਚ ਕੀਤਾ ਹੈ। ਉਨਾਂ ਦੱਸਿਆ ਕਿ ਸਾਡੇ ਇਕ ਸਟੋਰ ਤੋਂ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਮੈਡੀਕਲ ਇਨਕਲੇਵ, ਫਤਿਹਗੜ ਚੂੜੀਆਂ ਰੋਡ ਅਤੇ ਅਜਨਾਲਾ ਰੋਡ ਉਤੇ ਵਸੀਆਂ ਕਾਲੋਨੀਆਂ ਵਿਚ ਵਸਤਾਂ ਸਪਲਾਈ ਕਰ ਰਹੀ ਹੈ। ਅਤੇ ਦੂਸਰੇ ਸਟੋਰ ਤੋਂ ਪ੍ਰਤਾਪ ਨਗਰ, ਸੰਤ ਨਗਰ, ਸੁਲਤਾਨਵਿੰਡ ਰੋਡ, ਨਿਊ ਅੰਮ੍ਰਿਤਸਰ, ਰਜਿੰਦਰ ਨਗਰ ਤੇ ਜੀ ਟੀ ਰੋਡ ਜਲੰਧਰ ਵਾਲੇ ਪਾਸੇ ਵੱਸੀਆਂ ਕਾਲੋਨੀਆਂ ਵਿਚ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਹੈ। ਉਨਾਂ ਕਿਹਾ ਕਿ ਇਸ ਲਈ ਉਕਤ ਇਲਾਕਿਆਂ ਦੇ ਵਾਸੀ ਸਾਡੇ ਫੋਨ ਨੰਬਰ 81465-25040 ਅਤੇ 83609-46880 ਉਤੇ ਫੋਨ ਕਰਕੇ ਆਰਡਰ ਨੋਟ ਕਰਵਾਇਆ ਜਾ ਸਕਦਾ ਹੈ। ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਅਸੀਂ 150 ਮੀਟਰਕ ਟਨ ਪਸ਼ੂਆਂ ਦੀ ਫੀਡ ਪਸ਼ੂ ਪਾਲਕਾਂ ਨੂੰ ਭੇਜੀ ਅਤੇ ਹੁਣ ਸਾਉਣੀ ਦੀ ਫਸਲ ਲਈ ਖਾਦ ਤੇ ਦਵਾਈਆਂ ਸੁਸਾਇਟੀਆਂ ਨੂੰ ਭੇਜ ਰਹੇ ਹਾਂ। ਉਨਾਂ ਕਿਹਾ ਕਿ ਸਾਡੀ ਸਪਲਾਈ ਵਿਚ ਸਿਹਤ ਵਿਭਾਗ ਦੀਆਂ ਜ਼ਰੂਰੀ ਹਦਾਇਤਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ, ਜਿਸ ਨਾਲ ਵਾਇ-ਰਸ ਦੇ ਫੈ-ਲਣ ਦਾ ਡਰ ਨਹੀਂ ਰਹਿੰਦਾ|

error: Content is protected !!