ਪੰਜਾਬ ਵਿੱਚ ਬੱਸਾਂ ਚੱਲਣ ਨੂੰ ਲੈ ਕੇ ਤਾਜ਼ਾ ਖਬਰ

ਪੰਜਾਬ ਸਰਕਾਰ ਨੇ ਕ-ਰੋਨਾ ਦੌਰਾਨ ਸੂਬਾ ਸਰਕਾਰ ਅਧੀਨ ਸਟੇਟ ਟਰਾਂਸਪੋਰਟ ਅਦਾਰੇ (ਪੰਜਾਬ ਰੋਡਵੇਜ਼/ ਪੀ.ਆਰ.ਟੀ.ਸੀ./ ਪਨਬੱਸ) ਅਤੇ ਪ੍ਰਾਈਵੇਟ ਬੱਸਾਂ ਤੇ ਪ੍ਰਵਾਸੀਆਂ/ਹੋਰ ਸਵਾਰੀਆਂ ਦੀ ਸਾਫ਼-ਸਫ਼ਾਈ ਅਤੇ ਸੰਭਾਲ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਦੌਰਾਨ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏਸਾਰੇ 22 ਜ਼ਿਲਿ੍ਹਆਂ ਵਿਚ ਕਰ-ਫ਼ਿਊ ਲਗਾ ਕੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਵਾਇ-ਰਸ ਦੇ ਫੈਲਾ-ਅ ਨੂੰ ਰੋ-ਕਣ ਲਈ ਲੋਕਾਂ ਦੇ ਬਾਹਰ ਘੁੰਮਣ ਤੇ ਸ-ਖ਼-ਤ ਪਾਬੰ-ਦੀਆਂ ਲਗਾਈਆਂ ਗਈਆਂ ਹਨ | ਇਸ ਦੇ ਨਾਲ ਹੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਅੰਤਰ-ਜ਼ਿਲ੍ਹਾ ਅਤੇ ਜ਼ਿਲੇ੍ਹ ਦੇ ਅੰਦਰ ਬੱਸਾਂ ਚਲਾਉਣ ‘ਤੇ ਪਾਬੰਦੀ ਲਗਾਈ ਹੈ ਪਰ ਕੇਂਦਰੀ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਪ੍ਰਵਾਸੀ ਵਰਕਰਾਂ, ਸ਼ਰਧਾਲੂਆਂ, ਘੁੰਮਣ ਗਏ ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਅਜਿਹੇ ਲੋਕਾਂ, ਜੋ ਕਿ ਆਪਣੇ ਰਹਿਣ/ਕੰਮ ਦੇ ਸਥਾਨ ਤੋਂ ਦੂਰ ਗਏ ਹੋਏ ਸਨ ਅਤੇ ਲਾਕਡਾਊਨ ਕਾਰਨ ਉੱਥੇ ਫ-ਸ ਗਏ ਸਨ, ਨੂੰ ਆਉਣ ਜਾਣ ਦੀ ਆਗਿਆ ਦੇ ਦਿੱਤੀ ਹੈ | ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਪ੍ਰਵਾਸੀ ਵਰਕਰਾਂ, ਸ਼ਰਧਾਲੂਆਂ, ਘੁੰਮਣ ਗਈਆਂ ਸਵਾਰੀਆਂ, ਵਿਦਿਆਰਥੀਆਂ ਨੂੰ ਰੇਲਵੇ ਸਟੇਸ਼ਨ ਜਾਂ ਉਨ੍ਹਾਂ ਦੇ ਸਥਾਨ ‘ਤੇ ਛੱਡਣ ਜਾਣ (ਜੇਕਰ ਪ੍ਰਵਾਨਗੀ ਹੈ ਤਾਂ) ਵਾਲੇ ਡਰਾਈਵਰਾਂ/ਕੰਡਕਟਰਾਂ ਵਲੋਂ ਕ-ਰੋਨਾ ਦੇ ਫੈ-ਲਾਅ ਨੂੰ ਰੋਕਣ ਲਈ ਦਿੱਤੀਆਂ ਹਦਾਇਤਾਂ/ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ |ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਕੀਤੀ ਐਡਵਾਈਜ਼ਰੀ ਵਿਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਮਕਸਦ ਲਈ ਆਪਣੀਆਂ ਜਾਂ ਪ੍ਰਾਈਵੇਟ ਬੱਸਾਂ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਗ੍ਰਹਿ ਮੰਤਰਾਲਾ, ਪੰਜਾਬ ਸਰਕਾਰ ਤੋਂ ਪ੍ਰਵਾਨਗੀ ਯਕੀਨੀ ਬਣਾਈ ਜਾਵੇ | ਬੁਲਾਰੇ ਨੇ ਕਿਹਾ ਕਿ ਸਿਰਫ ਉਨ੍ਹਾਂ ਬੱਸਾਂ ਪ੍ਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਢੋਆ-ਢੁਆਈ ਲਈ ਚਲਾਈਆਂ ਜਾ ਸਕਦੀਆਂ ਹਨ ਜੋ ਤਾਲਾਬੰਦੀ ਹੋਣ ਤੋਂ ਪਹਿਲਾਂ ਆਪਣੇ ਜੱਦੀ ਸਥਾਨਾਂ ਤੋਂ ਚਲੇ ਗਏ ਸਨ ਪਰ ਵਾਪਸ ਆਪਣੇ ਜੱਦੀ ਸਥਾਨਾਂ / ਕਾਰਜ ਸਥਾਨਾਂ ‘ਤੇ ਨਹੀਂ ਪਰਤ ਸਕੇ ਅਤੇ ਲਾਕਡਾਊਨ ਕਾਰਨ ਫਸੀਆਂ ਹੋਏ ਹਨ। ਇਨ੍ਹਾਂ ਬੱਸਾਂ ਨੂੰ ਸਿਰਫ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਚੱਲਣ ਦੀ ਆਗਿਆ ਹੋਵੇਗੀ (ਭਾਵ ਸਥਾਨਕ ਰੇਲਵੇ ਸਟੇਸ਼ਨਾਂ ਜਾਂ ਹੋਰ ਰਾਜ-ਜ਼ਿਲ੍ਹਿਆਂ ਤੱਕ)। ਕਿਸੇ ਵੀ ਸਮੇਂ ਬੱਸ ਵਿਚ ਬੈਠਣ ਦੀ ਸਮਰੱਥਾ 50% ਤੋਂ ਵੱਧ ਭਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਯਾਤਰਾ ਦੌਰਾਨ ਬੈਠਣ, ਅਤੇ ਚੜ੍ਹਣ ਉਤਰਨ ਦੌਰਾਨਨ ਘੱਟੋ ਘੱਟ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ । ਮੁਸਾਫਰਾਂ ਨੂੰ ਹਰੇਕ ਸੀਟ ‘ਤੇ ਵਿਕਲਪੀ ਸਾਈਡ ਵਿੰਡੋ / ਮਿਡਲ / ਆਈਸਲ’ ਤੇ ਬੈਠਣ ਦੀ ਸਲਾਹ ਨੂੰ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *