ਪੰਜਾਬ ਚ’ ਖੁੱਲ੍ਹਣਗੇ ਇਹ ਦਫ਼ਤਰ,ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ ‘ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਵਧੀਕ ਮੁੱਖ ਸਕੱਤਰ ਪ੍ਰਸ਼ਾਸਨ ਸੁਧਾਰ ਵਿਨੀ ਮਹਾਜਨ ਨੇ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਹੈ ਜਿਸ ਨਾਲ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੇਵਾ ਕੇਂਦਰਾਂ ਦੇ ਕੰਮ 8 ਮਈ ਭਾਵ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਵਿਨੀ ਮਹਾਜਨ ਨੇ ਅੱਜ ਇਥੇ ਇਹ ਪ੍ਰਗ-ਟਾਵਾ ਕਰਦਿਆਂ ਦੱਸਿਆ ਕਿ ਐਮਐਚਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ ਨੇ ਸੇਵਾ ਕੇਂਦਰਾਂ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ, ਜੋ ਕਿ ਦੌਰਾਨ ਕਰਫਿਊ ਅਤੇ ਲੌਕਡਾਊਨ ਹੋਣ ਕਾਰਨ ਕਾਰਜਸ਼ੀਲ ਨਹੀਂ ਸਨ।ਏ.ਸੀ.ਐੱਸ. ਨੇ ਦੱਸਿਆ ਕਿ ਸੇਵਾ ਕੇਂਦਰ ਜੋ ਕਿ ਵੱਖ-ਵੱਖ ਜੀ2ਸੀ ਅਤੇ ਬੀ2ਸੀ ਸੇਵਾਵਾਂ ਵਾਲੇ ਪੰਜਾਬ ਦੇ ਇਕੱਲੇ ਯੂਨੀਫਾਈਡ ਸਰਵਿਸ ਡਿਲੀਵਰੀ ਸੈਂਟਰ ਸਨ, ਨੂੰ ਭਲਕੇ ਤੋਂ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਐਸ.ਓ.ਪੀ. ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਦੱਸ ਦਈਏ ਕਿ ਕ-ਰੋਨਾ ਦੇ ਚੱਲਦਿਆਂ ਸੇਵਾ ਕੇਂਦਰਾਂ ਵਿਖੇ ਕੰਮ ਕਰ ਰਹੇ ਸਟਾਫ ਅਤੇ ਆਮ ਨਾਗਰਿਕਾਂ ਦੇ ਆਉਣ ਨੂੰ ਧਿਆਨ ਵਿਚ ਰਖਦੇ ਹੋਏ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਇਕ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਏਸੀਐਸ ਨੇ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ ਦਾ ਕੰਮ ਪੜਾਅਵਾਰ ਢੰਗ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਵਿਚ ਕੁੱਲ 516 ਸੇਵਾ ਕੇਂਦਰਾਂ ਵਿਚੋਂ ਵੱਧ ਤੋਂ ਵੱਧ 467 ਨੂੰ ਸੀਮਤ ਸਟਾਫ ਨਾਲ ਹੀ ਖੁੱਲ੍ਹਣਗੇ ਅਤੇ 271 ਵਿਚੋਂ 153 ਸੇਵਾਵਾਂ ਦੀ ਪ੍ਰਦਾਨ ਕਰਨਗੇ। ਮੈਰਿਜ ਰਜਿਸਟ੍ਰੇਸ਼ਨ ਸਬੰਧੀ ਸੇਵਾਵਾਂ ਫੇਜ਼ -2 ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਵਿਨੀ ਮਹਾਜਨ ਨੇ ਅੱਗੇ ਦੱਸਿਆ ਕਿ ਉਪਲਬਧ ਸੇਵਾਵਾਂ ਦੀ ਸੂਚੀ ਨੂੰ https://dgrpg. punjab. gov. in/ ਉੱਤੇ ਵੀ ਦੇਖੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਕੰਮ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਏਸੀਐਸ ਨੇ ਕਿਹਾ ਕਿ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕੋਈ ਵੀ ਉਪਲਬਧ ਸੇਵਾਵਾਂ ਲੈਣ ਲਈ ਜਾ ਸਕਦਾ ਹੈਪਰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ, ਅਪਾਇੰਟਮੈਂਟ ਅਤੇ ਕਰ-ਫਿਊ ਪਾਸ ਵਾਲੇ ਲੋਕਾਂ ਨੂੰ ਹੀ ਕਿਸੇ ਵੀ ਸੇਵਾ ਦਾ ਲਾਭ ਲੈਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਅਪਾਇੰਟਮੈਂਟ ਕੋਵਾ ਪੰਜਾਬ ਮੋਬਾਈਲ ਐਪ, ਐਮਸੇਵਾ ਰਾਹੀਂ ਵੀ ਲਈ ਜਾ ਸਕਦੀ ਹੈ। news source: dailypostpunjabi
