ਨਿੰਦਿ-ਆ ਦਾ ਫਲ – ਮ-ਰਨ ਤੋਂ ਬਾਅਦ ਵੀ ਚੰਗੇ ਤੇ ਮਾੜੇ ਕੰਮਾਂ ਦਾ ਫਲ ਤੇ ਮਿਲਣਾ ਹੀ ਜੋ ਦੁਨੀਆ ਤੋਂ ਚਲੇ ਜਾਣ ਬਾਅਦ ਵੀ ਮਿਲਣਾ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਉਹ ਸਿੱਖ ਨਹੀ ਹੋ ਸਕਦਾ ਜੋ ਹਰ ਵੇਲੇ ਨਿੰਦਾ ਕਰਦਾ ਹੋਵੇ।’ਗੁਰਬਾਣੀ ਵਿੱਚ ਨਿੰਦਾ ਨੂੰ ਪਰਾਈ ਮੈਲ ਨੂੰ ਮੂੰਹ ਵਿੱਚ ਪਾਉਣਾ, ਦੂਜਿਆਂ ਦੀ ਮੈਲ ਧੋਣਾ, ਬਿਨਾਂ ਮਜ਼-ਦੂਰੀ ਤੋਂ ਦੂਜਿਆਂ ਦਾ ਭਾਰ ਉਠਾਉਣ ਵਾਲਾ ਮੂਰਖ ਆਖਿਆ ਗਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ
(ੳ) ਪਰ ਨਿੰ-ਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ (ਪੰਨਾ ੧੫) ਅਰਥ: ਪਰਾਈ ਨਿੰ-ਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋ-ਧ-ਅੱ-ਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ)। (ਅ) ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ (ਪੰਨਾ ੮੮) ਅਰਥ: (ਜੀਵ) ਪਰਾਈ ਨਿੰ-ਦਾ ਕਰ ਕੇ ਹਿਰਦੇ ਵਿੱਚ ਮੈਲ ਲਾਈ ਜਾਵੇ, (ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।। (ੲ) ਮਨਮੁਖਿ ਅੰਧੇ ਸੁਧਿ ਨ ਕਾਈ॥ ਆਤਮ ਘਾਤੀ ਹੈ ਜਗਤ ਕਸਾਈ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ (ਪੰਨਾ ੧੧੮) ਅਰਥ: ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ। (ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)। ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ। (ਸ) ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ॥ (ਪੰਨਾ ੫੦੭) ਅਰਥ: ਹੇ ਭਾਈ! ਨਿੰ-ਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰ-ਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ। ਗੁਰੁ ਗੁਰਬਾਣੀ ਵਿੱਚ ਨਿੰ-ਦਕ ਸਬੰਧੀ ਇਤਨਾ ਹੀ ਨਹੀਂ ਕਿਹਾ ਸਗੋਂ ਇੱਥੋਂ ਤੀਕ ਆਖਿਆ ਹੈ ਕਿ ਨਿੰ-ਦਿਆ ਕਰਨ ਵਾਲੇ ਦਾ ਕੋਈ ਵੀ ਧਰਮ ਕਰਮ ਫਲੀਭੂਤ ਨਹੀਂ ਹੁੰਦਾ
