ਖੁਸ਼ਖਬਰੀ, ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ

ਖੁਸ਼ਖਬਰੀ, ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ ਕਲਾਸਾਂ 5, 8 ਅਤੇ 10 ਦੇ ਵਿਦਿਆਰਥੀਆਂ ਨੂੰ ਅਗਲੀ ਕਲਾਸ ‘ਚ ਪ੍ਰਮੋਟ ਕਰਨਗੇ। ਦੱਸ ਦਈਏ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਐਲਾਨ ਕੀਤਾ ਹੈ ਕਿ ਉਹ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਕਰਾਏਗੀ ਜੋ ਕਿ 1 ਤੋਂ 15 ਜੁਲਾਈ ਦੇ ਵਿਚਕਾਰ ਕਰੋਨਾ ਕਰਕੇ ਰੱਦ ਕਰ ਦਿੱਤੀਆਂ ਗਈਆਂ। ਕ-ਰੋਨਾ ਨੇ ਪੰਜਾਬ ਸਮੇਤ ਦੇਸ਼ ਭਰ ਵਿੱਚ ਸਕੂਲ ਪ੍ਰੀਖਿਆਵਾਂ ਵਿੱਚ ਰੁਕਾਵਟ ਪਾਈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਟਵਿੱਟਰ ‘ਤੇ ਇਹ ਐਲਾਨ ਕੀਤਾ। ਮੀਟਿੰਗ ਇੱਕ ਵੀਡੀਓ ਲਿੰਕ ਰਾਹੀਂ ਕੀਤੀ ਗਈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅਧਾਰ ‘ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਏਗਾ।ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਮਨ ਕੀਤਾ ਕਿ ਤੁਹਾਡੇ ਤੇ ਮੇਰੇ ਦਰਮਿਆਨ ਜੋ ਗੱਲਬਾਤ ਹੁੰਦੀ ਹੈ ਉਸਦਾ ਅੰਦਾਜ਼ ਬਦਲਿਆ ਜਾਵੇ ਤੇ ਮੈਂ ਅੱਜ ਤੁਹਾਡੇ ਸਾਰਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿਆਂਗਾ। ਮੈਂ ਅਜਿਹੇ ਸੈਸ਼ਨ ਹਫ਼ਤੇ ‘ਚ ਇੱਕ ਵਾਰ ਜ਼ਰੂਰ ਕਰਾਂਗਾ ਤਾਂ ਜੋ ਤੁਹਾਨੂੰ ਸਰਕਾਰ ਦੇ ਕੰਮਾਂ ਦੀ ਜਾਣਕਾਰੀ ਸਿੱਧੀ ਮਿਲ ਸਕੇ ਤੇ ਕਰੋਨਾ ਨਾਲ ਜੋ ਲੜਾਈ ਵਿੱਢੀ ਹੈ ਉਸਨੂੰ ਜਾਰੀ ਰੱਖ ਸਕੀਏ। ਧੰਨਵਾਦ ਸਭ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੀਬੀਐਸਈ (CBSE) ਦੇ ਵਿਦਿਆਰਥੀਆਂ ਲਈ ਜਾਣਕਾਰੀ ਅਨੁਸਾਰ CBSE ਨੇ ਕੀਤਾ ਵੱਡਾ ਐਲਾਨ।1 ਜੁਲਾਈ ਤੋਂ ਹੋਣਗੀਆਂ ਸੀਬੀਐਸਈ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਕੀਤਾ ਐਲਾਨ। ਕ-ਰੋਨਾ ਦੀ ਔਖ ਕਾਰਨ ਇਹ ਪ੍ਰੀਖਿਆਵਾਂ ਟਾਲੀਆਂ ਗਈਆਂ ਸਨ। ਦੱਸ ਦਈਏ ਕਿ ਹੁਣ ਸੀਬੀਐਸਈ ਹੁਣ 10ਵੀਂ ਅਤੇ 12ਵੀਂ ਜਮਾਤ ਦੇ ਬਚੇ ਹੋਏ ਪੇਪਰ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਅਯੋਜਿਤ ਕਰੇਗੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਪੰਜਾਬ ਚ ਕਾਲਜ ਯੂਨੀਵਰਸਿਟੀ ਚ ਛੁੱਟੀਆਂ ਦਾ ਐਲਾਨ ਕੀਤਾ ਹੈ

Leave a Reply

Your email address will not be published. Required fields are marked *