ਪੰਜਾਬ ਚ ਇੱਕ ਵਿਅਕਤੀ ਨੇ ਇਸ ਜਗ੍ਹਾ ਲੋੜਵੰਦਾਂ ਲਈ ਲਾਇਆ ‘ਨੋਟਾਂ ਦਾ ਲੰਗਰ’

ਪੰਜਾਬ ਚ ਇੱਕ ਵਿਅਕਤੀ ਨੇ ਇਸ ਜਗ੍ਹਾ ਲੋੜਵੰਦਾਂ ਲਈ ਲਾਇਆ ‘ਨੋਟਾਂ ਦਾ ਲੰਗਰ’, ਨਹੀਂ ਦੱਸੀ ਆਪਣੀ ਪਛਾਣ’ ਲੰਗਰ ਪ੍ਰਥਾ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ ਜੋ ਰਹਿੰਦੀ ਦੁਨੀਆਂ ਤੱਕ ਚੱਲਦੀ ਰਹੋ। ਇਸ ਔ-ਖ ਦੇ ਸਮੇਂ ਚ ਵੀ ਕੱਲੇ ਲੰਗਰ ਹੀ ਲੋੜਵੰਦਾਂ ਲਈ ਸਹਾਰਾ ਬਣੇ ਹੋਏ ਹਨ ਜੋ ਸਿੱਖ ਭਾਈਚਾਰੇ ਵੱਲੋਂ ਲਗਾਤਰ ਲਾਏ ਜਾ ਰਹੇ ਹਨ। ਪਰ ਕੋਈ ਨੇਕ ਇਨਸਾਨ ਲੰਗਰ ਦੀ ਵੱਡੀ ਸੇਵਾ ਕਰਵਾ ਕੇ ਆਪਣਾ ਨਾਮ ਗੁਪਤ ਰੱਖਦੇ ਹਨ ਅਜਿਹੀ ਹੀ ਇੱਕ ਉਦਾਹਰਣ ਦੇਖਣ ਨੂੰ ਮਿਲੀ ਹੈ ਗੁਰਦਾਸਪੁਰ ਚ ਪ੍ਰਾਪਤ ਜਾਣਕਾਰੀ ਅਨੁਸਾਰ’ਗੁਰਦਾਸਪੁਰ ਵਿਚ ਇਕ ਵਿਅਕਤੀ ਗਰੀਬ ਲੋਕਾਂ ਲਈ ਨੋਟਾਂ ਦਾ ਲੰਗਰ ਲਗਾਉਂਦਾ ਹੈ। ਦੱਸ ਦੇਈਏ ਕਿ ਗੁਰਦਾਸਪੁਰ ਦਾ ਕਸਬਾ ਕਾਦੀਆ ਵਿਚ ਸਵੇਰੇ 8 ਵਜੇ ਨਗਰ ਪਾਲਿਕਾ ਦੇ ਬਾਹਰ ਲੋਕਾਂ ਦੀ ਭੀ-ੜ ਲੱਗ ਗਈ। ਦੱਸ ਦਈਏ ਕਿ ਲੋਕ ਲਾਈਨ ਵਿਚ ਖੜੇ ਹੋ ਗਏ। ਇਕ ਵਿਅਕਤੀ ਆਇਆ ਉਸ ਨੇ ਹਜਾਰਾ ਰੁਪਏ ਦਾ ਲੰਗਰ ਲਗਾ ਦਿੱਤਾ ।ਸਥਾਨਕ ਲੋਕਾਂ ਦਾ ਕਹਿਣਾ ਹੈ ਇਹ ਆਦਮੀ ਹਰ ਰੋਜ ਆਉਦਾ ਹੈ ਅਤੇ ਨੋਟਾਂ ਦਾ ਲੰਗਰ ਲਗਾਉਦਾ ਹੈ। ਤੁਹਾਨੂੰ ਦੱਸ ਦੇਈਏ ਕਿ ਉਸ ਵਿਅਕਤੀ ਨੇ ਮੀਡੀਆ ਨੂੰ ਆਪਣਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਮੈਂ ਭਾਰਤ ਦਾ ਨਾਗਰਿਕ ਹਾਂ, ਪੰਜਾਬੀ ਹਾਂ ਅਤੇ ਗਰੀਬ ਲੋੜਵੰਦਾਂ ਭਰਾਵਾਂ ਦੀ ਮਦਦ ਕਰ ਰਿਹਾ ਹਾ।ਇਹ ਕਹਿ ਕੇ ਉਹ ਵਿਅਕਤੀ ਉਥੋ ਚੱਲੇ ਗਿਆ । ਤੁਹਾਨੂੰ ਦੱਸ ਦੇਈਏ ਕਿ ਕੁੱਝ ਲੋਕ ਥੋੜਾ ਅਜਿਹਾ ਰਾਸ਼ਨ ਵੰਡ ਕੇ ਆਪਣੀ ਝੂਠੀ ਸ਼ਾਨ ਲਈ ਫੋਟੋਆਂ ਲਗਵਾਉਂਦੇ ਹਨ ਪਰ ਇਹ ਵਿਅਕਤੀ ਨੋਟਾਂ ਦਾ ਲੰਗਰ ਲਾ ਕੇ ਵੀ ਆਪਣੀ ਪਹਿਚਾਣ ਗੁਪਤ ਰੱਖਣਾ ਦਾ ਚਾਹੁੰਦਾ ਹੈ । ਇਸ ਲਈ ਇਸ ਨੇ ਮੀਡੀਆ ਨੂੰ ਆਪਣੀ ਪਹਿਚਾਣ ਤੋ ਜਾਣੋ ਨਹੀਂ ਕਰਵਾਇਆ।ਤਾਂ ਜੋ ਉਸ ਦੀ ਸੇਵਾ ਤੇ ਕੋਈ ਅਸਰ ਨਾ ਹੋਵੇ। ਇੱਕ ਸ਼ੇਅਰ ਵੀਰ ਦੀ ਸੱਚੀ ਸੇਵਾ ਭਾਵਨਾ ਲਈ ਧੰਨ ਹੈ ਵੀਰ ਦਾ ਜਿਗਰਾ।

Leave a Reply

Your email address will not be published. Required fields are marked *