ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਹੋਈ ਕਿਰਪਾ

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਹੋਈ ਕਿਰਪਾ ਦਰਬਾਰ ਸਾਹਿਬ ਜੋ ਵੀ ਆਉਦਾ ਹੈ ਸ਼ਰਧਾ ਨਾਲ ਉਸ ਦੀ ਹਰ ਅਰਦਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੂਰੀ ਕਰਦੇ ਹਨ।’ਗਿਆਨੀ ਸੰਤ ਸਿੰਘ ਮਸਕੀਨ ਦੇ ਸਮੇਂ ਇਸ ਕਥਾ ਨੂੰ ਕੋਈ ਨਹੀਂ ਭੁੱਲ ਸਕਦਾ ਜਦੋਂ ਵਾਸੂ ਭਾਰਦਵਾਜ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਸੀ  ਵਾਸੂ ਭਾਰਦਵਾਜ ਨਾਮ ਦਾ ਗੁਜਰਾਤ ਦਾ ਵਪਾਰੀ ਬੰਦਾ, ਜੋ ਕਿ ਕੈਂ-ਸ-ਰ ਜਿਹੀ ਭਿਆ-ਨਕ ਬਿਮਾ-ਰੀ ਤੋਂ ਪੀ-ੜਤ ਸੀ,
ਉਸਨੇ ਅਕਾਲ ਤਖਤ ਸਾਹਿਬ ਦੇ ਲਾਗਲੇ ਕਮਰੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤੇ ਉਸਨੂੰ ਮਹਿਸੂਸ ਹੋਇਆ ਕਿ ਉਸਦਾ ਰੋ-ਗ ਕੱਟਿ-ਆ ਗਿਆ ਹੈ। ਗੁਰੂ ਰਾਮਦਾਸ ਜੀ ਅਨੁਸਾਰ ਗੁਰੂ ਅਤੇ ਪ੍ਰਭੂ ਵਿੱਚ ਅੰਤਰ ਨਹੀਂ। ਗੁਰੂ ਰੱਬੀ ਗੁਣਾਂ ਨਾਲ ਸੰਚਾਰਿਤ ਹੁੰਦਾ ਹੈ। ਗੁਰੂ ਦਾ ਬਚਨ ਗੁਣਾਂ ਦਾ ਸਾਗਰ ਹੈ ਅਤੇ ਜੀਵ ਉਸ ਸਾਗਰ ਦੀ ਇੱਕ ਇਕ ਗੁਣਾਂ, ਰੂਪੀ ਬੰਦ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਗੁਰੂ ਅਤੇ ਭਗਤ ਦਾ ਅਜਿਹਾ ਰਿਸ਼ਤਾ ਹੈ ਜਿਥੇ ਬਾਕੀ ਰਿਸ਼ਤਾ ਨਿਰਾਰਥਕ ਅਨੁਭਵ ਹੋਣ ਲੱਗ ਜਾਂਦੇ ਹਨ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੀ ਮਹਿਮਾ ਹੀ ਕੀਤੀ ਹੈ। ਗੁਰੂ ਰਾਮਦਾਸ ਜੀ ਅਨੁਸਾਰ, ਗੁਰੂ ਦਾ ਮਹੱਤਵ ਬਹੁ-ਪੱਖੀ ਹੈ। ਆਪ ਨੇ ਆਪਣੀ ਬਾਣੀ ਵਿੱਚ ਗੁਰੂ ਅਤੇ ਸਾਧ ਸੰਗਤ ਦੀ ਮਹਿਮਾ ਦੇ ਨਾਲ-ਨਾਲ ਹੋਰ ਪ੍ਰਾਸੰਗਿਕ ਦਾਰਸ਼ਨਿਕ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ। ਸਤਿਗੁਰੂ ਤੋਂ ਬੇਮੁੱਖ ਹੋ ਕੇ ਜੀਵ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਅਤੇ ਇਹ ਭਟ-ਕਣ ਜਾਂ ਖੱਜ-ਲ ਖੁਆਰੀ ਗੁਰੂ ਦੀ ਸ਼ਰਨੀ ਜਾਇਆ ਹੀ ਦੂਰ ਹੋ ਸਕਦੀ ਹੈ। ਸਮੁੱਚੀ ਬਾਣੀ ਦਾ ਸਾਰ ਇਹ ਹੈ ਕਿ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੋਏ ਹਉਮੈ ਤੇ ਹੋਰ ਵਿਕਾਰਾਂ ਦਾ ਤਿਆਗ, ਗੁਰੂ ਦੀ ਸ਼ਰਨ ਲੈ ਕੇ ਸਤਿਸੰਗ ਵਿੱਚ ਨਾਮ ਸਿਮਰਨ ਕਰਕੇ ਹੀ ਪ੍ਰਭੂ ਦੀ ਬਖਸ਼ਿਸ਼ ਸੰਭਵ ਹੈ। ਗੁਰੂ ਜੀ ਅਨੁਸਾਰ ਪ੍ਰਭੂ ਆਕਾਰ-ਯੁਕਤ ਨਹੀਂ ਆਕਾਰ ਮੁਕਤ ਹੈ। ਅਰੂਪ ਆਰੇਖ ਹੈ। ਗੁਰੂ ਜੀ ਅਨੁਸਾਰ ਇਹੋ ਹੀ ਗੁਰਮਤ ਦਾ ਰਹੱਸਵਾਦ ਹੈ। ਗੁਰਮੁਖ ਨੂੰ ਹਰੀ ਪ੍ਰਭੂ ਦੀ ਭੁੱ-ਖ ਲਗਦੀ। ਗੁਰਸਿਖ ਸਭ ਦਾ ਭਲਾ ਸੋਚਦਾ ਹੈ। ਉਸ ਅੰਦਰ ਪਰਾਈ ਤਾਤ ਨਹੀਂ, ਗੁਰੂ ਜੀ ਅਨੁਸਾਰ ਸਭੁ ਗੁਣ ਧਾਰਨ ਕਰਨ ਨਾਲ ਆਤਮਕ ਉਚਤਾ ਪ੍ਰਾਪਤ ਹੰੁਦੀ ਹੈ। ਗੁਰੂ ਜੀ ਨੇ ਸਿੱਖ ਲਈ ਇੱਕ ਆਚਾਰ ਨੀਤੀ ਨੀਅਤ ਕੀਤੀ ਹੈ।

Leave a Reply

Your email address will not be published. Required fields are marked *