ਦੱਸ ਦਈਏ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਵਿਵਾਦ ਕਾਫੀ ਦਿਨਾਂ ਤੋਂ ਚੱਲ ਰਿਹਾ ਅੱਜ ਕੱਲ੍ਹ ਜਿਵੇ ਸਾਰਿਆਂ ਨੂੰ ਪਤਾ ਹੀ ਹੈ ਕੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਇਕ ਵਿਵਾ-ਦਿਤ ਗੀਤ ਬਹੁਤ ਚਰਚਾ ਵਿਚ ਹੈ ਅਤੇ ਵੱਖ ਵੱਖ ਲੋਕ ਉਸ ਗੀਤ ਬਾਰੇ ਆਪਣੀ ਰਾਏ ਦੇ ਰਹੇ ਹਨ। ਭਾਵੇਂ ਕਿ ਬਾਵੇ ਨੇ ਸਭ ਤੋਂ ਮਾਫੀ ਮੰਗ ਲਈ ਹੈ ਪਰ ਕੁੱਝ ਲੋਕ ਅਜੇ ਵੀ ਬੋਲ ਰਹੇ ਹਨ। ਦੱਸ ਦਈਏ ਕਿ ਜਿੱਥੇ ਕਾਫੀ ਲੋਕ ਵਿ-ਰੋਧ ਕਰ ਰਹੇ ਹਨ ਉੱਥੇ ਸਿੱਖ ਭਾਈਚਾਰੇ ਦੇ ਲੋਕ ਤੇ ਕੁੱਝ ਹਸਤੀਆਂ ਬਾਵੇ ਦੀ ਸਪੋਰਟ ਵੀ ਕਰ ਰਹੀਆਂ ਹਨ। ਦੱਸ ਦਈਏ ਕਿ ਨਵਜੋਤ ਕੌਰ ਲੰਬੀ ਨੇ ਰਣਜੀਤ ਬਾਵੇ ਲਈ ਪੋਸਟ ਸ਼ੇਅਰ ਕੀਤੀ ਸੀ। ਉਸ ਤੋਂ ਬਾਅਦ ਮਸ਼ਹੂਰ ਅਦਾਕਾਰਾ ਤੇ ਗਾਇਕ ਐਮੀ ਵਿਰਕ ਨੇ ਆਪਣੇ ਯਾਰ ਰਣਜੀਤ ਬਾਵਾ ਲਈ ਪੋਸਟ ਲਿਖੀ। ਮੈਂ ਤੇਰੇ ਨਾਲ ਹਾਂ ਬਾਵਾ ਬਾਈ। ਆਪਾ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਮੇਰੇ ਬਹੁਤ ਸਾਰੇ ਮਿੱਤਰ ਨੇ ਇਸ ਦੁਨੀਆਂ ਤੇ ਪਰ ਉਨ੍ਹਾਂ ਵਿਚੋਂ ਬਾਵਾ ਵੀ ਇੱਕ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਵਕੀਲ ਸਿਮਰਜੀਤ ਕੌਰ ਗਿੱਲ ਨੇ ਵੀ ਰਣਜੀਤ ਬਾਵਾ ਲਈ ਪੋਸਟ ਪਾਈ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਭਾਰਤੀ ਸੰਵਿਧਾਨ ਦਾ ਆਰਟੀਕਲ 19 ਭਾਰਤ ਦੇ ਹਰ ਨਾਗਰਿਕ ਨੂੰ ਆਪਣੀ ਸੋਚ ਨੂੰ ਬਿਆਨ ਕਰਨ ਦਾ ਅਧਿਕਾਰ ਦਿੰਦਾ ਹੈ। ਜੋ ਕਿ ਇੱਕ ਮੌਲਿਕ ਅਧਿਕਾਰ ਹੈ ਤੇ ਮੌਲਿਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਗਾਇਕ ਰਣਜੀਤ ਬਾਵਾ “ਮੇਰਾ ਕੀ ਕ-ਸੂਰ” ਗੀਤ ਗਾਂਉਦਾ ਹੈ, ਜਿਸ ਵਿੱਚ ਉਹ ਗਰੀਬ ਘਰ ਪੈਦਾ ਹੋਣ ਅਤੇ ਜੁ-ਲਮ ਹੰਡਾਉਣ ਦੀ ਸਮਾਜਿਕ ਸਥਿਤੀ ਬਾਰੇ ਬਿਆਨ ਕਰਦਾ ਹੈ। ਦੱਸ ਦਈਏ ਕਿ ਨਵਜੋਤ ਕੌਰ ਲੰਬੀ ਨੇ ਲਿਖਿਆ ਸੀ ਕਿ ਦੋ ਕ ਦਿਨ ਪਹਿਲਾਂ ਮੈਂ ਰਣਜੀਤ ਬਾਵਾ ਦੀ support ਵਿਚ ਇਕ post ਪਾਈ ਸੀ ਜੋ ਕਿ ਮੈਂ ਅੱਧੇ ਕੁ ਘੰਟੇ ਬਾਅਦ ਡਿਲੀਟ ਕਰਤੀ ਸੀ । ਉਸ ਦਾ ਕਾਰਨ ਇਹ ਸੀ ਕਿ ਕਾਫੀ ਸਾਰੇ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋਏ ਕੁਝ ਕੁ ਲੋਕ ਉਚੇ ਨੀਵੇਂ ਹੋਏ , ਕੁਝ ਕੁ ਲੋਕਾ ਨੇ post ਪਾਉਣ ਲਈ ਮੇਰਾ ਧੰਨਵਾਦ ਵੀ ਕੀਤਾ ਪਰ ਉਸ ਵਿਚੋਂ 2 ਫੋਨ ਇਹੋ ਜੇ ਸੀ ਜਿਨ੍ਹਾਂ ਵਿਚੋਂ ਇਕ ਦੀ ਗੱਲ ਮੇਰੇ ਡੈਡੀ ਨਾਲ ਹੋਈ ਤੇ ਇਕ ਦੀ ਗੱਲ ਮੇਰੇ ਨਾਲ । ਉਹਨਾਂ ਦੋਹਾ ਜਾਣਿਆ ਨੇ ਬੜੇ ਪਿਆਰ ਨਾਲ ਤੇ ਲਿਆਕਤ ਨਾਲ ਗੱਲ ਕੀਤੀ ਤੇ ਲਗਭਗ ਵਿਚਾਰ ਵੀ ਦੋਹਾ ਦੇ ਇਕੋ ਜਿਹੇ ਸਨ। ਉਹਨਾਂ ਨੇ ਕਿਹਾ * ਕਿ ਪੰਜਾਬ ਦੇ ਵਿਚ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਨਾਲ, ਮਿਲਵਰਤਨ ਨਾਲ , ਤੇ ਇਕਜੁਟ ਹੋ ਕੇ ਰਹਿੰਦੇ ਨੇ ,ਸੋ ਆਪਾ ਇਸ ਮਸਲੇ ਨੂੰ ਹੋਰ ਨਾ ਵਧਾਈਏ ਤੇ ਰੋਕਣ ਦੀ ਕੋਸ਼ਿਸ਼ ਕਰੀਏ ਤਾਂ
ਜੋ ਲੋਕਾਂ ਵਿਚ ਭਾਈਚਾਰਕ ਸਾਂਝ ਬਣੀ ਰਹੇ ਸੋ ਓਹਨਾ ਨੇ ਦਸਿਆ ਕਿ ਰਣਜੀਤ ਬਾਵਾ ਨੇ ਆਪਣਾ ਗਾਣਾ you tube ਤੋਂ ਡਿਲੀਟ ਕਰਤਾ ਤੇ ਮਾਫ਼ੀ ਵੀ ਮੰਗ ਲਈ * ਮੈਨੂੰ ਲਗਦੇ ਕੇ ਰਣਜੀਤ ਬਾਵਾ ਨੇ ਸੋਚਿਆ ਕਿ ਇਸ ਮਸਲੇ ਨੂੰ ਅੱਗੇ ਨਾ ਵਧਾਇਆ ਜਾਵੇ , ਖ਼ਤਮ ਕੀਤਾ ਜਾਵੇ ਤੇ ਇਕ ਸੂਝਵਾਨ ਹੋਣ ਦਾ ਪਰਿਚੈ ਦਿੱਤਾਂ ਤਾਂ ਕੇ ਪੰਜਾਬ ਵਿਚ ਭਾਈਚਾਰਕ ਸਾਂਝ ਬਣੀ ਰਹੇ , ਅਮਨ ਸ਼ਾਂਤੀ ਬਣੀ ਰਹੇ ।ਸਾਡੀ ਵੀ ਪਾਠਕਾਂ ਨੂੰ ਬੇਨਤੀ ਹੈ ਵੀਰੋ ਹੁਣ ਬੱਸ ਕਰੋ ਆਪਸ ਵਿੱਚ ਰਹੋ ਮਿਲ ਕੇ ਗੱਲ ਜਿਆਦਾ ਵਧਾਉਣ ਦਾ ਕੋਈ ਫਾਇਦਾ ਨਹੀਂ ਹੈ।
