Tik Tok ਸਟਾਰ ਨੂਰ ਨੇ ਮੁਖ ਮੰਤਰੀ ਕੈਪਟਨ ਸਾਬ ਨੂੰ ਲਾਇਆ ਫੋਨ ‘ਟਿਕ ਟਾਕ ਤੇ ਮਸ਼ਹੂਰ ਹੋਏ ਨੂਰ ਨੂੰ ਸ਼ਾਇਦ ਹੀ ਕੋਈ ਪੰਜਾਬੀ ਨਹੀਂ ਜਾਣਦਾ ਹਰ ਕੋਈ ਦੇਸ਼ ਵਿਦੇਸ਼ ਵਿਚ ਬੈਠੇ ਪੰਜਾਬੀ ਨੇ ਨੂਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਨੂਰ ਦੀਆਂ ਵੀਡੀਓ ਟਿਕ ਟਾਕ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੁੰਦੀਆਂ ਹਨ
ਇਸ ਛੋਟੀ ਬੱਚੀ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਨੂਰ ਦੇ ਘਰ ਜਾਕੇ ਉਸਨੂੰ ਸਨਮਾਨਿਤ ਕੀਤਾ ਗਿਆ ਸੀ ਤੇ ਨਾਲ ਹੀ ਉਸ ਨਾਲ ਇੱਕ ਵੀਡੀਓ ਬਣਾਈ ਗਈ ਸੀ ਜਿਸ ਦਾ ਮਕਸਦ ਸੀ ਲੋਕਾਂ ਨੂੰ ਸੁਧਾਰਨਾ ਕਿ ਘਰਾਂ ਤੋਂ ਬਾਹਰ ਨਾ ਨਿਕਲੋ ਉਸ ਵਿਚ ਨੂਰ ਦਾ ਡਾਇਲੋਗ ਪੰਜਾਬ ਪੁਲਿਸ ਜਲਦੀ ਇੱਥੇ ਆਜੋ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਤੇ ਹੁਣ ਨੂਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਵਿਚ ਨੂਰ ਨੇ ਕੈਪਟਨ ਨੂੰ ਆਪਣੇ ਪਿੰਡ ਵਾਲਿਆਂ ਦੀ ਸ਼ਿਕਾਇਤ ਲਗਾਈ ਹੈ ਕਿ ਉਹਨਾਂ ਦੇ ਪਿੰਡ ਦੇ ਲੋਕ ਘਰਾਂ ਤੋ ਬਾਹਰ ਨਿਕਲਣ ਤੋਂ ਨਹੀਂ ਰੁਕ ਰਹੇ ਬਿਨਾਂ ਵਜਾ ਤੋਂ ਘਰਾਂ ਤੋਂ ਬਾਹਰ ਨਿਕਲ ਕੇ ਘੁੰਮ ਰਹੇ ਹਨ ਤੇ ਕੈਪਟਨ ਨੇ ਫਿਰ ਉਹਨਾਂ ਪਿੰਡ ਵਾਲਿਆਂ ਨੂੰ ਸਮਝਾਇਆ ਕਿ ਅਸੀ ਜੋ ਕਰਫਿਊ ਚ ਢਿੱਲ ਦਿੱਤੀ ਹੈ ਉਹ ਸਿਰਫ ਜਰੂਰੀ ਕੰਮਾਂ ਵਾਸਤੇ ਘਰਾਂ ਤੋਂ ਬਾਹਰ ਨਿਕਲਣ ਵਾਸਤੇ ਹੈ ਨਾ ਕਿ ਬਿਨਾਂ ਵਜਾ ਤੋੰ ਘਰਾਂ ਤੋੰ ਬਾਹਰ ਨਿਕਲਣ ਵਾਸਤੇ ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ਤੇ ਬਹੁਤ ਪਿਆਰ ਮਿਲ ਰਿਹਾ ਹੈ ਤੁਸੀਂ ਵੀ ਨੂਰ ਦੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ‘ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕ ਦਿਲਾਂ ‘ਤੇ ਰਾਜ ਕਰਨ ਵਾਲੀ ਟਿਕਟਾਕ ਸਟਾਰ ਜਾਣਕਾਰੀ ਮੁਤਾਬਕ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦੁਆਰਾ
ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਚੁੱਕ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿਤਾ ਭੱਠੇ ‘ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ।
