Home / ਦੁਨੀਆ ਭਰ / ਐਵੇਂ ਤਾਂ ਨਹੀਂ ਪੰਜਾਬੀ ਸਿੱਖ ਭਾਈਚਾਰਾ ਜਸਟਿਨ ਟਰੂਡੋ ਦਾ ਫੈਨ ਨੇ

ਐਵੇਂ ਤਾਂ ਨਹੀਂ ਪੰਜਾਬੀ ਸਿੱਖ ਭਾਈਚਾਰਾ ਜਸਟਿਨ ਟਰੂਡੋ ਦਾ ਫੈਨ ਨੇ

ਐਵੇਂ ਤਾਂ ਨਹੀਂ ਪੰਜਾਬੀ ਸਿੱਖ ਭਾਈਚਾਰਾ ਜਸਟਿਨ ਟਰੂਡੋ ਦਾ ਫੈਨ ਨੇ – ਟਰੂਡੋ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ ਸਾਡੇ ਪੰਜਾਬੀ ਹਮੇਸ਼ਾ ਹੀ ਕਨੇਡਾ ਬਾਰੇ ਸੋਚਦੇ ਰਹਿੰਦੇ ਹਨ। ਆਪਣੇ ਲੋਕ ਕਨੇਡਾ ਦੇ ਬਾਰੇ ਵਿਚ ਸਾਰੀ ਦੁਨੀਆਂ ਤੋਂ ਜਿਆਦਾ ਸੋਚਦਾ ਹੈ ਅਜਿਹੀ ਹੀ ਇਕ ਖਬਰ ਹੁਣ ਫਿਰ ਆ ਰਹੀ ਹੈ ਜਿੱਥੇ ਕਨੇਡਾ ਸਰਕਾਰ ਨੇ ਪਹਿਲਾਂ ਹੀ ਹਰ ਨਾਗਰਿਕ ਨੂੰ ਹਜਾਰਾਂ ਡਾਲਰਾਂ ਦੀਆਂ ਸਹੂਲਤਾਂ ਦਿਤੀਆਂ ਹਨ ਓਥੇ ਅੱਜ ਇਕ ਹੋਰ ਐਲਾਨ ਕੀਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ। ਕਰੋਨਾ ਦੀ ਔਖ ਕਾਰਨ ਕੈਨੇਡਾ ਦੀ ਖੇਤੀਬਾੜੀ ਇੰਡਸਟਰੀ ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਫੈਡਰਲ ਸਰਕਾਰ ਵੱਲੋਂ 252 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭਾਵੇਂ ਇਹ ਰਕਮ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ ਵੱਲੋਂ ਪਿਛਲੇ ਮਹੀਨੇ 2.6 ਬਿਲੀਅਨ ਡਾਲਰ ਦੀ ਮਦਦ ਲਈ ਕੀਤੀ ਗਈ ਅਪੀਲ ਤੋਂ ਕਿਤੇ ਘੱਟ ਹੈ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਰਕਮ ਤਾਂ ਸ਼ੁਰੂਆਤ ਹੈ। ਟਰੂਡੋ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਦੇ ਮਨਾਂ ਵਿੱਚ ਅਜੇ ਵੀ ਕਈ ਕਿਸਮ ਦੇ ਤੌਖਲੇ ਹਨ ਤੇ ਇਸ ਮਹਾਂਮਾਰੀ ਦੇ ਲੰਮੇਂ ਸਮੇਂ ਤੱਕ ਰਹਿਣ ਵਾਲੇ ਅਸਰ ਤੋਂ ਉਹ ਚਿੰਤਤ ਹਨ। ਪਰ ਸਰਕਾਰ ਲੰਮੇਂ ਸਮੇਂ ਤੱਕ ਕੀਤੇ ਜਾ ਸਕਣ ਵਾਲੇ ਹੱਲ ਲਈ ਹਰ ਸਬੰਧਤ ਵਿਅਕਤੀ ਨਾਲ ਸਲਾਹ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅਜੇ ਇਹ ਸ਼ੁਰੂਆਤੀ ਨਿਵੇਸ਼ ਹੈ ਤੇ ਜੇ ਸਾਨੂੰ ਹੋਰ ਰਕਮ ਦੇਣ ਦੀ ਲੋੜ ਪਈ ਤਾਂ ਅਸੀਂ ਦੇਵਾਂਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਤੇ ਸਪਲਾਇਰਜ਼ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਹਮੇਸ਼ਾ ਹੀ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਮੱਦਦ ਲਈ ਅੱਗੇ ਆਉਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਡਾਲਰਾ ਚ ਮੱਦਦ ਵੀ ਕੀਤੀ ਸੀ। ਜਿਸ ਦਾ ਸਿੱਧਾ ਫਾਇਦਾ ਪੰਜਾਬੀ ਭਾਈਚਾਰੇ ਨੂੰ ਹੋਇਆ ਹੈ ਦੱਸ ਦੇਈਏ ਕਿ ਕਨੇਡਾ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਸਟਿਨ ਟਰੂਡੋ ਸਰਕਾਰ ਨਾਲ ਮਿਲ ਕੇ ਕੰਮ ਕਰਦੀਆਂ ਹਨ। ਦੱਸ ਦਈਏ ਕਿ ਜਸਟਿਨ ਟਰੂਡੋ ਨੇ ਵਿਸਾਖੀ ਤੇ ਖਾਲਸਾ ਦਿਵਸ ਵੀ ਸਿੱਖਾਂ ਨਾਲ ਮਨਾ ਕੇ ਵਧਾਈਆਂ ਦਿੱਤੀਆਂ ਸਨ। ਜਿਸ ਕਾਰਨ ਸਿੱਖ ਭਾਈਚਾਰੇ ਚ ਜਸਟਿਨ ਟਰੂਡੋ ਸਭ ਤੋਂ ਜਿਆਦਾ ਪਸੰਦੀਦਾ ਪ੍ਰਧਾਨ ਮੰਤਰੀ ਹਨ।

error: Content is protected !!