ਤਾਜ਼ਾ ਖਬਰ ਪੰਜਾਬ ਨੂੰ ਲੌਕ-ਡਾਊਨ ਚੋਂ ਬਾਹਰ ਕੱਢਣ ਦੀ ਰਣਨੀਤੀ ਤਿਆਰ ‘ਦੇਸ਼ ਵਿਚ ਕ-ਰੋਨਾ ਦੇ ਨਾਲ ਨਿਪਟਣ ਦੇ ਲਈ ਲੌਕ-ਡਾਊਨ ਲਗਾਇਆ ਗਿਆ ਹੈ। ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਕਈ ਮੁਸ਼-ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਅਰਥਵਿਵਿਸਥਾ ਵੀ ਕਾਫੀ ਪ੍ਰਭਾ-ਵਿਤ ਹੋਈ ਹੈ। ਪਰ ਹੁਣ ਪੰਜਾਬ ਵਿਚ ਕੈਪਟਨ ਸਰਕਾਰ ਨੇ ਇਸ ਨਾਲ ਨਿਪਟਣ ਲਈ ਸੂਬੇ ਵਿਚ ਦੋ ਕਮੇਟੀਆਂ ਦਾ ਗੰਠਨ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵਿਚੋਂ ਇਕ ਕਮੇਟੀ ਸੂਬੇ ਵਿਚ ਕ-ਰੋਨਾ ਕਾਰਨ ਲੱਗੇ ਲੌਕਡਾਊਨ ਵਿਚੋਂ ਪੰਜਾਬ ਨੂੰ ਬਾਹਰ ਕੱਢੇਗੀ ਅਤੇ ਦੂਜੀ ਕਮੇਟੀ ਆਰਥਿਕਤਾ ਨੂੰ ਮੁੜ ਪਟਰੀ ਤੇ ਲਿਆਉਂਣ ਲਈ ਯਤਨਸ਼ੀਲ ਰਹੇਗੀ। ਦੱਸ ਦੱਈਏ ਕਿ ਸੀਐੱਮ ਕੈਪਟਨ ਨੇ ਇਸ ਗੱਲ ਦਾ ਖੁਲਾਸਾ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਨਾਲ ਹੋ ਰਹੀ ਵੀਡੀਓ ਕਾਂਫਰੰਸਿੰਗ ਵਿਚ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵੀਡੀਓ ਕਾਨਫਰੰਸ ਵਿਚ 17 ਮਈ ਤੋਂ ਬਾਅਦ ਦੀਆਂ ਚਣੋਤੀਆਂ ਅਤੇ ਕਰੋਨਾ ਵਾਇਰਸ ਦੇ ਮੁੱਦੇ ਤੇ ਚਰਚਾ ਵੀ ਕੀਤੀ। ਦੱਸ ਦੱਈਏ ਕਿ ਸੋਨੀਆ ਗਾਂਧੀ ਦੇ ਵੱਲੋਂ ਕਾਂਗਰਸ ਸਾਸ਼ਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅੱਜ ਵੀਡੀਓ ਕਾਂਫਰੰਸਿੰਗ ਜਰੀਏ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿਚ ਸੋਨੀਆਂ ਗਾਂਧੀ ਦੇ ਵੱਲੋਂ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੁੱਛਆ ਗਿਆ । ਕਿ ਸਰਕਾਰ ਲੌਕਡਾਊਨ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਦੇ ਲਈ ਕਿਹੜੇ-ਕਿਹੜੇ ਕਦਮ ਚੁੱਕ ਰਹੀ ਹੈ। ਇਸ ਵਿਚ ਉਨ੍ਹਾਂ ਪੁੱਛਿਆ ਕਿ 17 ਮਈ ਤੋਂ ਬਾਅਦ ਕੀ ਹੈ ਅਤੇ ਕਿਵੇਂ ਹੈ?
ਇਸ ਤੋਂ ਇਲਾਵਾ ਭਾਰਤ ਸਰਕਾਰ ਇਸ ਨਾਲ ਨਿਪਟਣ ਲਈ ਕਿਹੜਾ ਮਾਪਦੰਡ ਵਰਤ ਰਹੀ ਹੈ। ਜਿਸ ਨਾਲ ਲੌਕਡਾਊਨ ਨੂੰ ਜਾਰੀ ਰੱਖਣ ਦਾ ਸਮਾਂ ਪਤਾ ਲੱਗ ਸਕੇ।ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਰਸੋ news18 ਪੰਜਾਬ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮਾਹੌਲ ਦੇਖ ਕੇ ਪਤਾ ਲੱਗਣਾ ਕਿ ਕਿਸ ਤਰ੍ਹਾਂ ਕਰਨਾ ਹੈ।
