ਜੋ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹ ਇਹ ਦੇਖਣ ਤੋਂ ਬਾਅਦ ਕਦੇ ਵੀ ਦੇਰੀ ਨਾਲ ਨਹੀਂ ਉੱਠਣਗੇ ‘ਅੰਮ੍ਰਿਤ ਵੇਲਾ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਚੜ੍ਹਦਾ ਹੈ। ਭਾਰਤੀ ਧਰਮ ਦਰਸ਼ਨ ‘ਚ ਇਸ ਸਮੇਂ ਨੂੰ ਪ੍ਰਭੂ ਮਿਲਾਪ ਦਾ ਸਮਾਂ ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ।
ਉਹ ਸਮਾਂ ਕਿਹਾ ਜਾ ਸਕਦਾ ਹੈ ਜਿਸ ਸਮੇਂ ਇਨਸਾਨ ਦੇ ਅੰਦਰ ਪ੍ਰਭੂ ਵਡਿਆਈ ਦੀ ਵਿਚਾਰ ਚਰਚਾ ਚੱਲ ਰਹੀ ਹੋਵੇ ਜਾ ਕਹਿ ਲਉ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੋ ਜਾਂ ਹੋ ਸਕਦੀ ਹੈ। ਆਮ ਤੌਰ ਤੇ ਸਵੇਰ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਕਿਅੰਮ੍ਰਿਤ ਵੇਲੇ ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ। ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ। ਰੱਬ ਦੇ ਪਿਆਰੇ ਦੇ ਹਿਰਦੇ ਵਿੱਚੋਂ ਜੋ ਆਤਮਿਕ ਲਹਿਰਾਂ ਅਤੇ ਕਿਰਨਾਂ ਵਾਯੂਮੰਡਲ ਵਿੱਚ ਪਰਵੇਸ਼ ਕਰਦੀਆਂ ਹਨ ਉਹ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਜਗਿਆਸੂਆਂ ਦੀ ਵਿਰਤੀ ਜੋੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਮਾਂ ਮੰਦ ਭਾਵਨਾਵਾਂ ਤੋਂ ਰਹਿਤ ਹੁੰਦਾ ਹੈ। ਇਸ ਸਮੇਂ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ ਰੱਬੀ ਰੰਗ ਵਿੱਚ ਰੰਗੀ ਹੁੰਦੀ ਹੈ। ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਅਤੇ ਉਸ ਨਾਲ ਜੁੜੀ ਗੁਰਸਿੱਖ ਦੀ ਰਹਿਣੀ ਬਹਿਣੀ ਨੂੰ ਗੁਰਬਾਣੀ ਵਿੱਚ ਸਮਝਾਇਆ ਹੈ। ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਐ।।…… ਗੁਰੂ ਗਰੰਥ ਸਾਹਿਬ ਅੰਗ 305 ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਵੇਲੇ ਨੂੰ ਵਾਹਿਗੁਰੂ ਦੀ ਸ਼ਿਫਤ ਸਲਾਹ ਕਰਨ ਦਾ ਸਮਾਂ ਦੱਸਦੇ ਹਨ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਗੁਰੂ ਗਰੰਥ ਸਾਹਿਬ ਅੰਗ 2 ”ਗੁਰੂ ਸਾਹਿਬ ਸਾਨੂੰ ਸਮਾਉਂਦੇ ਹਨ ਭਾਈ ਇਹ ਮਨੁੱਖਾਂ ਸਰੀਰ ਰੱਬੀ ਕ੍ਰਿਪਾ ਸਦਕਾ ਪ੍ਰਾਪਤ ਹੋਇਆਂ ਹੈ ਤੇ ਇਹੀ ਸਮਾ ਹੈ ਗੋਬਿੰਦ ਨੂੰ ਮਿਲਣ ਦਾ ਇਸ ਕਰਕੇ ਹੁਣ ਹੀ ਵੱਤਰ ਹੈ
