ਪੰਜਾਬੀ ਅਦਕਾਰਾ ਕਿਮੀ ਵਰਮਾ ਨੂੰ ਬਖਸ਼ੀ ਪ੍ਰਮਾਤਮਾ ਨੇ ਇਹ ‘ਅਨਮੋਲ ਦਾਤ’

ਫੇਮਸ ਪੰਜਾਬੀ ਅਦਕਾਰਾ ਕਿਮੀ ਵਰਮਾ ਨੂੰ ਬਖਸ਼ੀ ਰੱਬ ਨੇ ਇਹ ਅਨਮੋਲ ਦਾਤ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਅਦਾਕਾਰਾ ਕਿਮੀ ਵਰਮਾ ਦੇ ਘਰੋਂ ਆ ਰਹੀ ਹੈ।ਜਿਹਨਾਂ ਨੂੰ ਪਰਮਾਤਮਾ ਨੇ ਅਨਮੋਲ ਦਾਤ ਬਖਸ਼ੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ। ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਨਵ-ਜਨਮੀ ਧੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਿਮੀ ਵਰਮਾ ਨੇ ਕੈਪਸ਼ਨ ਵਿਚ ਲਿਖਿਆ,”17 ਦਿਨ ਦੀ ਹੋ ਗਈ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ।” ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵਲੋਂ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਇਕ ਤਸਵੀਰ ਆਪਣੀ ਫੇਸਬੁੱਕ ‘ਤੇ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਮੈਂਟਸ ਦਾ ਹੜ੍ਹ ਜਿਹਾ ਆ ਗਿਆ। ਕਿਮੀ ਵਰਮਾ ਲਾਸ ਏਂਜਲਸ ਵਿਚ ਆਪਣੇ ਪਤੀ ਨਾਲ ਰਹਿ ਰਹੀ ਹੈ। ਇਸ ਤੋਂ ਪਹਿਲਾਂ ਵੀ ਕਿਮੀ ਵਰਮਾ ਦੀ ਇਕ ਧੀ ਹੈ।ਦੱਸ ਦੇਈਏ ਕਿ ਕਿਮੀ ਵਰਮਾ ਦਾ ਸਬੰਧ ਲੁਧਿਆਣਾ ਸ਼ਹਿਰ ਨਾਲ ਹੈ ਅਤੇ ਉਹ ਹਰਭਜਨ ਮਾਨ ਦੀਆਂ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ ਪਰ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਨਸੀਬੋ’ ਫਿਲਮ ਨਾਲ ਕੀਤੀ ਸੀ। ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨਾਲ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਜਗਰਾਓਂ ਵਿਚ ਹੀ ਪੂਰੀ ਕੀਤੀ।ਉਨ੍ਹਾਂ ਦੇ ਪਿਤਾ ਇਕ ਮਸ਼ਹੂਰ ਫੋਟੋਗ੍ਰਾਫਰ ਹਨ ਅਤੇ ਉਨ੍ਹਾਂ ਦਾ ਇਕ ਫੋਟੋ ਸਟੂਡੀਓ ਵੀ ਲੁਧਿਆਣਾ ਵਿਚ ਹੈ। ਕਿਮੀ ਵਰਮਾ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਅੱਜ ਦੇ ਰਾਂਝੇ’, ‘ਇਕ ਕੁੜੀ ਪੰਜਾਬ ਦੀ’, ‘ਮੇਰਾ ਪਿੰਡ ਮਾਈ ਹੋਮ’, ‘ਸਤਿ ਸ਼੍ਰੀ ਅਕਾਲ’, ‘ਜੀ ਆਇਆ ਨੂੰ’, ‘ਸ਼ਹੀਦ ਊਧਮ ਸਿੰਘ’ ਅਤੇ ‘ਖੂਨ ਦਾ ਦਾਜ’ ਸਮੇਤ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ

Leave a Reply

Your email address will not be published. Required fields are marked *