ਸਭ ਨੂੰ ਪਤਾ ਹੈ ਕਿ ਟਿਕਟੌਕ ‘ਤੇ ਇੱਕ ਛੋਟੀ ਬੱਚੀ ਨੂਰ ਬਹੁਤ ਹੀ ਮਸ਼ਹੂਰ ਹੋ ਰਹੀ ਹੈ । ਉਸ ਦੀਆਂ ਵੀਡੀਓਜ਼ ਇੰਨਾਂ ਹਸਾ ਉਂਦੀਆਂ ਹਨ ਕਿ ਢਿੱਡੀ ਪੀੜਾਂ ਪੈਣ ਲੱਗ ਜਾਂਦੀਆਂ ਹਨ ।ਲੋਕ ਉਸ ਨੂੰ ਬੇਹਦ ਪਸੰਦ ਕਰਦੇ ਹਨ ਤੇ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾ ਇਰ ਲ ਹੋਈ ਹੁੰਦੀ ਹੈ ।
ਨੂਰ ਦੇ ਪਿਤਾ ਜੀ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਹਾਲਤ ਵੀ ਠੀਕ – ਠਾਕ ਹੀ ਹੈ । ਟਿਕ ਟੋਕ ਸਟਾਰ ਨੂਰ ਦੇ ਘਰ ਦੀ ਹਾਲਤ ਨੂੰ ਦੇਖਦੇ ਕਈ ਲੋਕ ਉਸ ਦੀ ਮੱਦਦ ਲਈ ਸਾਹਮਣੇ ਆ ਰਹੇ ਹਨ । ਕੋਈ ਉਸ ਦਾ ਘਰ ਬਣਾ ਕੇ ਦੇਣਾ ਚਾਹੁੰਦਾ ਹੈ ਅਤੇ ਕੋਈ ਇਸ ਦੀ ਮਾਲੀ ਮਦਦ ਕਰਨਾ ਚਾਹੁੰਦਾ ਹੈ । ਪਰ ਇਸੇ ਮੱਦਦ ਦੇ ਨਾਮ ਤੇ ਕਈ ਕੱਲ੍ਹਯੁੱਗੀ ਲੋਕ ਠੱਗੀ ਵੀ ਕਰ ਰਹੇ ਹਨ । ਨੂਰ ਦੇ ਨਾਮ ਤੇ ਫੇਕ ਅਕਾਊਂਟ ਬਣਾ ਕੇ ਕਈ ਲੋਕ ਮੱਦਦ ਮੰਗ ਰਹੇ ਹਨ ਅਤੇ ਨੂੂਰ ਦੇ ਨਾਮ ਤੇ ਠੱਗੀ ਮਾਰ ਰਹੇ ਹਨ ।ਇਸ ਵੀਡੀਓ ਵਿੱਚ ਨੂਰ ਦੇ ਸਾਥੀ ਕਲਾਕਾਰ ਵਰਨਦੀਪ ਨੇ ਦੱਸਿਆ ਕਿ ਜੇ ਕੋਈ ਨੂਰ ਦੀ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਹ ਸੰਦੀਪ ਤੂਰ ਦੀ ਟਿਕ ਟੌਕ ਜਾਂ ਇੰਸਟਾ ਗ੍ਰਾਮ ਆਈ.ਡੀ . ਤੇ ਸੰਪਰਕ ਕਰ ਸਕਦਾ ਹੈ ਤੇ ਜਾਂ ਫਿਰ ਸਿੱਧਾ ਉਨ੍ਹਾਂ ਦੇ ਘਰ ਆ ਕੇ ਮੱਦਦ ਕਰ ਸਕਦਾ ਹੈ । ਤਾ ਸੋ ਠੱਗੀ ਤੋਂ ਬਚਿਆ ਜਾ ਸਕੇ ਤੇ ਨੂਰ ਦੀ ਸਿੱਧੀ ਮੱਦਦ ਹੋ ਸਕੇ ਧੰਨਵਾਦ ਜੀ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕ ਦਿਲਾਂ ‘ਤੇ ਰਾਜ ਕਰਨ ਵਾਲੀ ਟਿਕਟਾਕ ਸਟਾਰ ਜਾਣਕਾਰੀ ਮੁਤਾਬਕ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਚੁੱਕ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿਤਾ ਭੱਠੇ ‘ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ।
ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਾਲ ਕਲਾਕਾਰ ਨੂਰ ਦੇ ਘਰ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਇਸ ਟਰੱਸਟ ਵਲੋਂ ਪਹਿਲਾਂ ਵੀ ਅਨੇਕਾਂ ਹੀ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਅੱਜ ਇਸ ਬੱਚੀ ਨੂਰ ਦੇ ਘਰ ਨੂੰ ਬਣਾਉਣ ਦਾ ਬੀੜਾ ਵੀ ਚੁੱਕਿਆ ਗਿਆ ਹੈ।
