ਸ਼੍ਰੀ ਦਰਬਾਰ ਸਾਹਿਬ ਜੀ ਨੂੰ ਸਵੇਰੇ ਕੱਚੇ ਦੁੱਧ ਨਾਲ ਕਿਉਂ ਧੋਤਾ ਜਾਂਦਾ ਹੈ,ਕਿਰਪਾ ਕਰਕੇ ਇਹ ਜਾਣਕਾਰੀ ਸ਼ੇਅਰ ਜਰੂਰ ਕਰੋ ਸੰਗਤ ਜੀ ਸਭ ਦੇ ਦਿਲ ਚ ਇਹ ਸਵਾਲ ਜਰੂਰ ਹੁੰਦਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਕੱਚੀ ਲੱਸੀ ਨਾਲ ਸਫਾਈ ਦੀ ਸੇਵਾ ਕਿਉ ਕੀਤੀ ਜਾਦੀ ਹੈ।ਸੰਗਤ ਜੀ ਆਉ ਜਾਣਦੇ ਹਾਂ ਇਸ ਕਰਕੇ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਇਆ ਜਾਂਦਾ ਹੈ ਕੲੀ ਨਾਸਤਿਕ ਲੋਕੀ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ। ਸੰਗਤ ਜੀ ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)। ਕਿਉਂਕਿ ਕੱਚੇ ਦੁੱਧ ਭਾਵ ਲੱਸੀ ਚ ਅਣਗਿਣਤ ਗੁਣ ਹੁੰਦੇ ਹਨ ਜੋ ਸਫਾਈ ਲਈ ਸਭ ਤੋਂ ਵਧੀਆ ਹਨ। ਨਾਲੇ ਇਹ ਸਿੱਖਾਂ ਦਾ ਪੁਰਾਤਨ ਤਰੀਕਾ ਹੈ ਕਿਉਂਕਿ ਕੱਚੀ ਲੱਸੀ ਨਾਲ ਧੋਣ ਤੇ ਸੰਗਮਰਮਰ ਦੀ ਚਮਕ ਖਰਾਬ ਨਹੀਂ ਹੁੰਦੀ ਤੇ ਸਦੀਆਂ ਤੱਕ ਬਣੀ ਰਹਿੰਦੀ ਹੈ, ਪਰ ਕਿਸੇ ਸਰਫ ਜਾਂ ਸਾਬਣ ਨਾਲ ਧੋਣ ਤੇ ਦਾਗ ਬਣੁ ਜਾਂਦੇ ਹਨ ਅਤੇ ਚਮਕ ਵੀ ਕੁਝ ਸਾਲਾਂ ਚ ਮਰ ਜਾਂਦੀ ਹੈ। ਸੰਗਤ ਜੀ ਰਹੀ ਗੱਲ ਗਰੀਬਾਂ ਚ ਦੁੱਧ ਵੰਡਣ ਦੀ ਤਾਂ, ਗੁਰੂ ਕੇ ਲੰਗਰਾਂ ਚੋਂ ਖੁੱਲੇ ਗੱਫੇ ਕੋਈ ਵੀ ਅਮੀਰ ਗਰੀਬ ਬੇਝਿਜਕ ਛਕਦੇ ਹਨ ਅਤੇ ਅਤੇ ਲੰਗਰ ਛਕ ਸਕਦੇ ਹਨ ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ।ਸੰਗਤ ਜੀ ਦਰਬਾਰ ਸਾਹਿਬ ਦਾ ਇਤਿਹਾਸ ਬਹੁਤ ਪੁਰਾਤਨ ਇਤਿਹਾਸ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ “ਅਠ ਸਠ ਤੀਰਥ” ਕਿਹਾ। ਸਾਲਾਂ ਬਾਅਦ ਸੰਨ ੧੬੦੬ ਵਿੱਚ “ਅਕਾਲ ਤਖਤ” ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮ-ਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕ-ਸਾਨ ਕੀਤਾ ਗਿਆ ਸੀ।
ਬਾਬਾ ਦੀਪ ਸਿੰਘ ਜੀ ਦੀ ਸ਼ਹਿ-ਦੀ ਵੀ ੧੬੫੭ ਦੇ ਅਫ਼ਗ਼ਾਨ ਹ-ਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿੱਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ ੧,੦੦,੦੦੦/- ਇੱਕ ਲੱਖ ਲੋਕ ਹਰ ਰੋਜ਼ ਲੰਗਰ ਛੱਕਦੇ ਹਨ।
