ਅੰਮ੍ਰਿਤਸਰ ਵਿਚ ਕ-ਰੋਨਾ ਦਾ ਪ੍ਰਭਾ-ਵ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਗੁਰੂ ਨਗਰੀ ਵਿਚ ਇਸ ਵਾਇ-ਰਸ ਦੇ ਕੇਸਾਂ ਵਿਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਵਿਚ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਕਾਲਜ ਦੀ ਲੈਬੋਰਟਰੀ ਵਿਚ ਹੋਏ 72 ਟੈਸਟਾਂ ਵਿਚੋਂ 15 ਦੀ ਰਿਪੋ-ਰਟ ਪਾਜ਼ੇ-ਟਿਵ ਆ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਕਰੋਨਾ ਕੇਸਾਂ ਦੀ ਗਿਣਤੀ ਹੁਣ ਵੱਧ ਕੇ 226 ਹੋ ਗਈ ਹੈ। ਹੁਣ ਪੰਜਾਬ ਭਰ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਸਭ ਤੋਂ ਵੱਧ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। 226 ਵਿਚੋਂ ਜ਼ਿਆਦਾਤਰ ਕੇਸ ਸ੍ਰੀ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਹਨ। ਦੱਸ ਦਈਏ ਕਿ ਜ਼ਿਲਾ ਗੁਰਦਾਸਪੁਰ ਵਿਚ ਇਸ ਵਾਇਰਸ ਦਾ ਵੱਡਾ ‘ਧ-ਮਾ-ਕਾ’ ਹੋਇਆ ਹੈ। ਜ਼ਿਲਾ ਗੁਰਦਾਸਪੁਰ ‘ਚ ਇਕੋ ਸਮੇਂ 42 ਹੋਰ ਨਵੇਂ ਪਾਜ਼ੇ-ਟਿਵ ਕੇਸ ਆਏ ਸਾਹਮਣੇ ਹਨ। ਇਸ ਦੀ ਪੁਸ਼ਟੀ ਬਕਾਇਦਾ ਸਿਵਲ ਸਰ-ਜਨ ਗੁਰਦਾਸਪੁਰ ਡਾ. ਕ੍ਰਿਸ਼ਨ ਚੰਦ ਵਲੋਂ ਕੀਤੀ ਗਈ ਹੈ। ਜ਼ਿਲਾ ਗੁਰਦਾਸਪੁਰ ਵਿਚ ਕ-ਰੋਨਾ ਪਾਜ਼ੇ-ਟਿਵ ਕੇਸਾਂ ਦੀ ਕੁੱਲ ਗਿਣਤੀ ਹੋਈ 77 ਹੋ ਗਈ ਹੈ ਜਦਕਿ ਇਕ ਵਿਅਕਤੀ ਦੀ ਪਹਿਲਾਂ mout ਹੋ ਚੁੱਕੀ ਹੈ ਜਦਕਿ 76 ਲੋਕ ਜੇਰੇ ilaz ਹਨ। ਮਿਲੀ ਜਾਣਕਾਰੀ ਮੁਤਾਬਕ ਪਾਜ਼ੇ-ਟਿਵ ਆਏ ਕੇਸਾਂ ਵਿਚ 39 ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ ਜਦਕਿ 3 ਹੋਰਾਂ ਦੀ ਰਿਪੋ-ਰਟ ਪਾਜ਼ੇ-ਟਿਵ ਆਈ ਹੈ। ਤਾਜ਼ਾ ਮਾਮਲੇ ‘ਚ ਤਰਨਤਾਰਨ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਸੀ. ਪਰਦੀਪ ਸਭਰਵਾਲ ਨੇ ਦੱਸਿਆ ਕਿ ਕੁੱਲ 279 ਸ਼ੱਕੀ ਦੇ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਆਈ ਹੈ। ਇਨ੍ਹਾਂ ‘ਚੋਂ 47 ਵਿਅਕਤੀ ਪਾਜ਼ੇ-ਟਿਵ ਪਾਏ ਗਏ ਹਨ ਜਦੋਂਕਿ 232 ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਜ਼ਿਲ੍ਹੇ ਅੰਦਰ ਹੀ ਏਕਾਂਤਵਾਸ ਕੀਤਾ ਗਿਆ ਸੀ। ਮਾਮਲੇ ਨੂੰ ਧਿਆਨ ਨਾਲ ਦੇਖਦੇ ਹੋਏ ਸਾਰੇ ਵਿਅਕਤੀਆਂ ਨੂੰ ਏਕਾਂਤਵਾਸ ਸੈਂਟਰ ਤੋਂ ਸਿਵਲ ਹਸ-ਪ-ਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ।
ਪੰਜਾਬ ਵਿਚ ਇਸ ਕੇਸਾਂ ਦੀ ਗਿਣਤੀ ਲਗਭਗ 1300 ਦਾ ਅੰਕੜਾ ਪਾਰ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਜਾਂ ਫਿਰ ਦੂਜਿਆਂ ਸੂਬਿਆਂ ਤੋਂ ਆਏ ਵਿਅਕਤੀ ਹਨ। ਇਸ ਤੋਂ ਇਲਾਵਾ 24 mout ਹੁਣ ਤਕ ਇਸ ਵਾਇ-ਰਸ ਕਾਰਨ ਪੰਜਾਬ ਵਿਚ ਹੋ ਚੁੱਕੀਆਂ ਹਨ।
