ਨਾਂਦੇੜ ਸਾਹਿਬ ਤੋਂ ਆਈ ਸੰਗਤ ਬਾਰੇ ਵੱਡਾ ਖੁਲਾਸਾ ‘ਪੰਜਾਬ ਦੇ ਕੰਢੀ ਇਲਾਕੇ ਵਿਚਲੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਬਲਾਚੌਰ, ਨਵਾਂਸ਼ਹਿਰ, ਗੜਸ਼ੰਕਰ, ਨੰਗਲ ਇਲਾਕੇ ਦੇ 700 ਦੇ ਕਰੀਬ ਲੋਕ ਭਾਰਤ ਦੇ ਦੱਖਣੀ ਸੂਬਿਆਂ ‘ਚ ਕਪਾਹ ਦੇ ਸੀਜ਼ਨ ‘ਤੇ ਕੰਮ ਕਰਨ ਲਈ ਗਏ ਹੋਏ ਸਨ| ਇਨ੍ਹਾਂ ‘ਚੋਂ ਬਹੁਗਿਣਤੀ ਸਿੱਖ ਨਹੀਂ ਸਨ।
ਨਾਂਦੇੜ ਸਾਹਿਬ ਤੋਂ ਬਸਾਂ ਚਲਣ ਦਾ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਇਹ ਸਾਰੇ ਨਾਂਦੇੜ ਇਕੱਠੇ ਹੋਣੇ ਸ਼ੁਰੂ ਹੋ ਗਏ |ਜਦੋਂ ਹਜ਼ੂਰ ਸਾਹਿਬ ਵਾਲੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਕਹਿੰਦੇ ਹਨ ਕਿ ਉੱਥੇ ਮੌਜੂਦ ਸਾਰੇ ਸ਼ਰਧਾਲੂਆਂ ਦੇ ਬਾਕਾਇਦਾ ਟੈਸਟ ਹੋਏ ਹਨ ਤੇ ਉਹ ਕ-ਰੋਨਾ ਮੁਕਤ ਸਨ, ਤਾਂ ਉਹ ਸਹੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਜਿਹੜੇ 700 ਕਪਾਹ ਕਾਮੇ ਸ੍ਰੀ ਹਜ਼ੂਰ ਸਾਹਿਬ ਲਿਆਂਦੇ ਗਏ, ਉਹ ਦੱਖਣੀ ਸੂਬਿਆਂ ਤੋਂ ਕਰੋਨਾ ਵਾਇ-ਰਸ ਲੈ ਕੇ ਤਖਤ ਸ੍ਰੀ ਹਜ਼ੂਰ ਸਾਹਿਬ ਪੁੱਜੇ ਹੋਣ ਤੇ ਉੱਥੇ ਬੈਠੀ ਸੰਗਤ ਨੂੰ ਲਾਗ ਲਾ ਦਿੱਤੀ ਹੋਵੇ। ਮੇਰੇ ਸੂਤਰ ਨੇ ਦੋ-ਸ਼ ਲਾਏ ਹਨ ਕਿ ਇਨ੍ਹਾਂ ਰਾਹੀਂ ਵਾਇ-ਰਸ ਫੈਲਿਆ ਹੈ ਪਰ ਸਰਕਾਰਾਂ ਇਹ ਰਾਜ਼ ਨੱਪ ਕੇ ਸਾਰਾ ਦੋਸ਼ ਸਿੱਖ ਸ਼ਰਧਾਲੂਆਂ ਸਿਰ ਮੜ੍ਹ ਰਹੀਆਂ ਹਨ। ਹਾਲੇ ਤੱਕ ਮੈਂ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਪੱਤਰਕਾਰ ਜਾਂ ਮੀਡੀਏ ਰਾਹੀਂ ਇਹ ਨਹੀਂ ਸੁਣਿਆ ਜਾਂ ਦੇਖਿਆ ਕਿ ਹਜ਼ੂਰ ਸਾਹਿਬ ਤੋਂ ਲਿਆਂਦੀ ਸੰਗਤ ‘ਚ 700 ਗ਼ੈਰ-ਸਿੱਖ ਕਪਾਹ ਕਾਮੇ ਵੀ ਸਨ। ਉਮੀਦ ਹੈ ਕਿ ਪੰਜਾਬ ਦੇ ਪੱਤਰਕਾਰ ਇਸ ਸੰਬੰਧੀ ਹੋਰ ਖੋਜ ਕਰਕੇ ਇਹ ਤੱਥ ਵੀ ਲੋਕਾਂ ਸਾਹਮਣੇ ਲਿਆਉਣਗੇ ਕਿ ਇਸ ‘ਚ ਕਿੰਨਾ ਝੂਠ ਤੇ ਕਿੰਨਾ ਸੱਚ ਹੈ। ਜੇ ਇਹ ਸੱਚ ਹੈ ਤਾਂ ਫਿਰ ਸਵਾਲ ਇਹ ਵੀ ਬਣਦਾ ਕਿ ਇਹ ਜਾਣਕਾਰੀ ਹੁਣ ਤੱਕ ਦੱਬੀ ਕਿੱਦਾਂ ਰਹਿ ਗਈ?
ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਆਧਾਰ ਬਣਾ ਕੇ ਸੰਗਤ ਨੂੰ ਭੰਡਣ ਦੀ ਮੁਹਿੰਮ ਮੀਡੀਆ ਬੜੇ ਯੋਜਨਾਬੱਧ ਤਰੀਕੇ ਚਲਾ ਰਿਹਾ ਹੈ। ਅਸਲ ਮੀਡੀਏ ਦਾ ਫਰਜ਼ ਬਣਦਾ ਕਿ ਉਹ ਉਪਰ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਖੋਜ ਕਰਕੇ ਸੱਚ ਬਾਹਰ ਲਿਆਵੇ।
