ਜਸਪਿੰਦਰ ਨਰੂਲਾ ਦੇ ਘਰੋਂ ਆਈ ਵੱਡੀ ਖਬਰ ‘ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਸਿੰਗਰ ਜਸਪਿੰਦਰ ਨਰੂਲਾ ਦੇ ਘਰੋਂ ਆ ਰਹੀ ਹੈ ਜਿਸ ਨਾਲ ਬਾਲੀਵੁੱਡ ਵਿਚ ਫਿਰ ਸੋ-ਗ ਛਾ ਗਿਆ ਹੈ , ਖਬਰ ਆ ਰਹੀ ਹੈ ਕੇ ਜਸਪਿੰਦਰ ਨਰੂਲਾ ਦੇ ਮਾਤਾ ਦਾ ਦੇ-ਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਓਹਨਾ ਨੇ ਆਪਣੇ ਫੇਸਬੂਕ ਪੇਜ਼ ਤੇ ਆਪਣੀ ਮਾਂ ਨਾਲ ਇਕ ਜਾਦਗਾਰੀ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਆਪਣੀ ਮਾਂ ਦੇ ਜਾਣ ਦੇ ਕਾਰਨ ਸਾਰਾ ਨਰੂਲਾ ਪ੍ਰੀਵਾਰ ਸੋ-ਗ ਵਿਚ ਡੁਬਿਆ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਚ ਕੁੱਝ ਦਿਨ ਪਹਿਲਾਂ ਦੋ ਨਾਮੀ ਅਭਿਨੇਤਾ ਇਸ ਦੁਨੀਆਂ ਨੂੰ ਅਲਵਿਦਾ ਬੋਲ ਗਏ ਸਨ। ਪਹਿਲਾ ਇਰਫਾਨ ਖਾਨ ਤੇ ਉਸ ਤੋਂ ਬਾਅਦ ਰਿਸ਼ੀ ਕਪੂਰ ਦੇ ਚਲੇ ਜਾਣ ਨਾਲ ਬਾਲੀਵੁੱਡ ਚ ਮਾ-ਤਮ ਛਾ ਗਿਆ ਸੀ। ਦੱਸ ਦਈਏ ਕਿ ਜਸਪਿੰਦਰ ਨਰੂਲਾ ਨਾਮੀ ਪੰਜਾਬੀ ਲੋਕ ਗਾਇਕਾ ਹੈ ਜਿਸ ਨੇ ਬਾਲੀਵੁੱਡ ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਜਸਪਿੰਦਰ ਨਰੂਲਾ ਨੇ ਆਪਣੇ ਕੈਰੀਅਰ ਚ ਸੈਂਕੜੇ ਗੀਤ ਗਾਏ ਹਨ ਜਿਨ੍ਹਾਂ ਚ ਪੰਜਾਬੀ ਤੇ ਹਿੰਦੀ ਭਾਵ ਬਾਲੀਵੁੱਡ ਚ ਜਿਆਦਾ ਗਾਏ ਹਨ। ਹੁਣ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲਿਸ਼ਕਾਰਾ ਵਰਗੇ ਪ੍ਰੋਗਰਾਮ ਤੋਂ ਕੀਤੀ ਸੀ। ਉਸ ਤੋਂ ਬਾਅਦ ਹੋਲੀ ਹੋਲੀ ਨਵਾਂ ਸਾਲ ਦੇ ਪ੍ਰੋਗਰਾਮ ਚ ਆਉਣਾ ਜਿਸ ਬਾਅਦ ਜਸਪਿੰਦਰ ਨਰੂਲਾ ਦਾ ਇੰਨਾ ਨਾਮ ਬਣ ਗਿਆ ਸੀ ਕਿ ਉਨ੍ਹਾਂ ਨੂੰ ਬਾਲੀਵੁੱਡ ਤੋਂ ਵੀ ਆਫਰ ਆਣ ਲੱਗ ਗਏ ਸਨ। ਦੱਸ ਦਈਏ ਕਿ ਜਸਪਿੰਦਰ ਨਰੂਲਾ ਦੇ ਕੈਰੀਅਰ ਚ ਉਨ੍ਹਾਂ ਦੀ ਮਾਂ ਦਾ ਬਹੁਤ ਜਿਆਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਹਰ ਸਮੇਂ ਆਪਣੀ ਬੇਟੀ ਦੀ ਮੱਦਦ ਕੀਤੀ ਹੈ। ਪਹਿਲੇ ਦੇ ਦੌਰ ਚ ਮਾਪੇ ਇਸ ਲਾਈਨ ਨੂੰ ਚੰਗਾ ਨਹੀਂ ਮੰਨਦੇ ਸਨ ਕਿਉਂਕਿ ਉਸ ਸਮੇਂ ਲੋਕੀ ਇਸ਼ ਲਾਈਨ ਨੂੰ ਜਿਆਦਾ ਸਤਿਕਾਰ ਨਾਲ ਨਹੀ ਦੇਖਦੇ ਸਨ।
ਪਰ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ। ਮਾਤਾ ਦੇ ਚਲੇ ਜਾਣ ਤੋਂ ਬਾਅਦ ਜਸਪਿੰਦਰ ਨਰੂਲਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਆਪਣੀ ਮਾਤਾ ਨੂੰ ਯਾਦ ਕੀਤਾ ਜਿਸ ਚ ਉਨ੍ਹਾਂ ਨੇ ਮਾਤਾ ਨਾਲ ਆਪਣੀ ਫੋਟੋ ਸ਼ੇਅਰ ਕੀਤੀ।
