ਕਰਾਮਾਤਾਂ ਕੀ ਹੁੰਦੀਆਂ ਹਨ ਭਾਈ ਪਿੰਦਰਪਾਲ ਸਿੰਘ ਜੀ ਦੀ ਇਹ ਕਥਾ ਜਰੂਰ ਸੁਣੋ ਜੀ ।’ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ, ਜਦੋਂ ਉਸਨੇ ਆਪਣੇ ਪਰਿਵਾਰ ਨੂੰ ਤੀਹ ਸਾਲਾਂ ਦੀ ਮਿਆਦ ਲਈ ਛੱਡ ਦਿੱਤਾ।
ਇਨ੍ਹਾਂ ਦਾਅਵਿਆਂ ਵਿੱਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ।ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਕੀਤੀ। ਇਹ ਕਹਾਣੀਆਂ 19 ਵੀਂ ਅਤੇ 20 ਵੀਂ ਸਦੀ ਵਿੱਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ, ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ 1509 ਵਿਚ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਅਤੇ ਇਹ ਉਦਾਸੀ ਸਭਤੋਂ ਲੰਮੀ ਸੀ |ਇਸ ਉਦਾਸੀ ਦੌਰਾਨ ਹੀ ਗੁਰੂ ਜੀ ਉੱਤਰ ਪ੍ਰਦੇਸ਼ ‘ਚ ਨਾਨਕਮਤੇ ਤੋਂ ਪੀਲੀਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨਪੁਰ, ਬਨਾਰਸ, ਪਟਨਾ, ਮਯਾ, ਸਿਲਹਟ, ਧੁਬੜੀ, ਗੁਹਾਟੀ, ਸਿਲਾਂਗ ਹੰੁਦੇ ਹੋਏ ਗੁਰੂ ਜੀ ਢਾਕਾ ਤੇ ਕਲਕੱਤਾ ਹੋ ਕੇ ਜਗਨਨਾਥਪੁਰੀ ਪਹੰੁਚੇ | ਜਗਨਨਾਥ ਤੋਂ ਸਮੰੁਦਰੀ ਤੱਟ ਦੇ ਨਾਲ-ਨਾਲ ਚਲਦਿਆਂ ਉਨ੍ਹਾਂਨੇ ਗੰੁਟੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕੀਤੀ, ਜਿਥੋਂ ਉਹ ਲੰਕਾ ਪਹੰੁਚੇ ਅਤੇ ਜਾਫਨਾ ਦੇ ਰਾਣਾ ਸ਼ਿਵਨਾਥ ਨੂੰ ਉਨ੍ਹਾਂਨੇ ਸਿੱਖੀ ਦੀ ਬਖਸ਼ਿਸ਼ ਕੀਤੀ | ਲੰਕਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੋਚੀਨ ਪਹੰੁਚੇ, ਜਿਥੋਂ ਗੁਰੂ ਜੀ ਨੇ ਆਂਧਰਾ ਪ੍ਰਦੇਸ਼ ਵਿਚ ਪ੍ਰਵੇਸ਼ਕੀਤਾ | ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਝੀਰਾ, ਮਾਲਟੇਕਰੀ, ਨਾਂਦੇੜ, ਨਾਮਦੇਵ ਦੇ ਨਗਰ ਨਰਸੀ ਬਾਮਣੀ, ਭਗਤ ਤਿਰਲੋਚਨ ਦੇ ਨਗਰ ਵਾਰਸੀ ਹੰੁਦੇ ਹੋਏਔਕੇਸ਼ਵਰ ਪਹੰੁਚੇ ਤੇ ਉਥੋਂਉਹ ਇੰਦੌਰ, ਖੰਡਵਾ ਤੋਂਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜਬਲਪੁਰ ਸ਼ਹਿਰ ਦੇ ਗਵਾਰੀਘਾਟ ਪਹੰੁਚੇ | ਇਸ ਲਈ ਇਹ ਸੰਭਵ ਹੈ ਕਿ ਇਸ ਤਰ੍ਹਾਂਦੇ ਭਰਮਾਂ ਨੂੰ ਤੋੜਨ ਅਤੇ ਕਰਮਕਾਂਡਾਂ’ਚ ਫਸੇ ਹੋਏ ਜੀਵਾਂਨੂੰ ਸਿੱਧਾ ਰਾਹ ਵਿਖਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਹੋਣ | ਨਰਮਦਾ ਨਦੀ ਦੇ ਖੱਬੇ ਕਿਨਾਰੇ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਕਾਇਮ ਹੈ | ਅਪਰਕੰਟਕ ਜਿਥੋਂ ਨਰਮਦਾ ਨਿਕਲ ਦੀ ਹੈ, ਉਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸਥਾਪਿਤ ਹੈ |
