Home / ਸਿੱਖੀ ਖਬਰਾਂ / ਗੁਰੂ ਸਾਹਿਬ ਨੇ ਜ਼ਫਰਨਾਮਾ ਕਿਵੇਂ ਤੇ ਕਿੱਥੇ ਦਿੱਤਾ ਜਾਣੋ ਇਤਿਹਾਸ

ਗੁਰੂ ਸਾਹਿਬ ਨੇ ਜ਼ਫਰਨਾਮਾ ਕਿਵੇਂ ਤੇ ਕਿੱਥੇ ਦਿੱਤਾ ਜਾਣੋ ਇਤਿਹਾਸ

ਗੁਰੂ ਸਾਹਿਬ ਨੇ ਜ਼ਫਰਨਾਮਾ ਔਰੰਗਜ਼ੇਬ ਨੂੰ ਕਿਵੇਂ ਤੇ ਕਿੱਥੇ ਦਿੱਤਾ ਗਿਆ”ਜ਼ਫਰਨਾਮਾ – ਔਰੰਗਜ਼ੇਬ ਨੂੰ ਕਿਵੇਂ ਤੇ ਕਿੱਥੇ ਦਿੱਤਾ ਗਿਆ ? ਗੁਰਦੁਆਰਾ ਪਿਆਰੇ ਦਇਆ ਸਿੰਘ – ਧਰਮ ਸਿੰਘ ਜੀ, ਔਰੰਗਾਬਾਦ, ਮਹਾਰਾਸ਼ਟਰ। ਜ਼ਫ਼ਰਨਾਮਾ…ਜਿੱਤ ਦੀ ਚਿੱਠੀ

“ਸਰਵੰਸਦਾਨੀਆਂ ਵੇ ਦੇਣਾ ਕੋਣ ਦਊਗਾ ਤੇਰਾ.ਜਾਣੋ ਇਤਿਹਾਸ “ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ’ਜ਼ਫ਼ਰਨਾਮਾ ਮਤਲਬ: ਜਿੱਤ ਦਾ ਖ਼ਤ) ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ।ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੋਬਿੰਦ ਸਿੰਘ ਨੇ ਇਸਨੂੰ ਪਿੰਡ ਦੀਨੇ ਦੀ ਧਰਤੀ ‘ਤੇ 1705 ਈਸਵੀ ਵਿੱਚ ਲਿਖਿਆ ਅਤੇ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗ-ਜ਼ੇਬ ਤੱਕ ਪਹੁੰਚਾਇਆ। ਜ਼ਫ਼ਰਨਾਮੇ ਦਾ ਇਤਹਾਸ ਜ਼ਫ਼ਰਨਾਮਾ ਦਾ ਸ਼ਾਬਦਿਕ ਅਰਥ ਹੈ ਜਿੱਤ ਦਾ ਖ਼ਤ। ਗੁਰੂ ਗੋਬਿੰਦ ਸਿੰਘ ਨੇ ਇਸਨੂੰ ਮੂਲ ਤੌਰ ‘ਤੇ ਫਾਰਸੀ ਵਿੱਚ, ਮਹਿੰਦਰ ਸਿੰਘ ਨੇ ਪੰਜਾਬੀ ਵਿੱਚ ਅਤੇ ਸਰਿੰਦਰ ਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਕੀਤਾ ਹੈ। ਕੁੱਝ ਸਮਾਂ ਪੂਰਵ ਨਵਤੇਜ ਸਿੰਘ ਸਰਨ ਨੇ ਵੀ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਇਸ ਪੱਤਰ ਵਿੱਚ ਫਾਰਸੀ ਵਿੱਚ ਕੁਲ 111 ਕਾਵਿ-ਪਦ (ਸ਼ੇਅਰ) ਹਨ। ਜ਼ਫ਼ਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਬਹਾਦਰੀ ਅਤੇ ਸੂਰਮਗਤੀ ਨਾਲ ਗੜੁਚ ਆਪਣੀ ਲੜਾਈਆਂ ਅਤੇ ਕਾਰਜਾਂ ਦਾ ਰੋਮਾਂਚਕਾਰੀ ਵਰਣਨ ਕੀਤਾ ਹੈ। ਇਸ ਪੱਤਰ ਵਿੱਚ ਇੱਕ-ਇੱਕ ਲ-ੜਾ-ਈ ਦਾ ਵਰਣਨ ਕਿਸੇ ਵਿੱਚ ਵੀ ਨਵਜੀਵਨ ਦਾ ਸੰਚਾਰ ਕਰਨ ਲਈ ਸਮਰੱਥ ਹੈ। ਇਸ ਵਿੱਚ ਖਾਲਸਾ ਪੰਥ ਦੀ ਸਥਾਪਨਾ, ਆਨੰਦਪੁਰ ਸਾਹਿਬ ਛੱਡਣਾ, ਫਤਿਹਗੜ ਦੀ ਘਟਨਾ, ਚਾਲ੍ਹੀ ਸਿੱਖਾਂ ਦੀ ਸ਼ਹੀਦੀ, ਦੋ ਗੁਰੂ ਪੁੱਤਾਂ ਦਾ ਦੀਵਾਰ ਵਿੱਚ ਚਿਣਵਾਏ ਜਾਣ ਅਤੇ ਚਮਕੌਰ ਦੇ ਸੰਘਰਸ਼ ਦਾ ਵਰਣਨ ਹੈ। ਇਸ ਵਿੱਚ ਮਰਾਠੇ ਅਤੇ ਰਾਜਪੂਤਾਂ ਦੁਆਰਾ ਔਰੰਗ-ਜੇਬ ਦੀ ਕਰਾ-ਰੀ ਹਾਰ ਦਾ ਸਮਾਚਾਰ ਵੀ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ ਗੁਰੂ ਗੋਬਿੰਦ ਸਿੰਘ ਨੇ ਔਰੰਗ-ਜੇਬ ਨੂੰ ਇਹ ਚਿਤਾ-ਵਨੀ ਵੀ ਦਿੱਤੀ ਹੈ ਕਿ ਉਹਨਾਂ ਨੇ ਪੰਜਾਬ ਵਿੱਚ ਉਸ ਦੀ (ਔਰੰਗਜੇਬ ਦੀ) ਹਾਰ ਦੀ ਪੂਰੀ ਵਿਵਸਥਾ ਕਰ ਲਈ ਹੈ।

error: Content is protected !!