Home / ਦੁਨੀਆ ਭਰ / ਆਮਿਰ ਖ਼ਾਨ ਨੇ ਖ਼ੁਦ ਦੱਸਿਆ ਆਟੇ ਦੇ ਬੈਗ ‘ਚ ਪੈਸੇ ਭੇਜ ਕੇ ਸੇਵਾ ਦਾ ਸੱਚ

ਆਮਿਰ ਖ਼ਾਨ ਨੇ ਖ਼ੁਦ ਦੱਸਿਆ ਆਟੇ ਦੇ ਬੈਗ ‘ਚ ਪੈਸੇ ਭੇਜ ਕੇ ਸੇਵਾ ਦਾ ਸੱਚ

ਦੇਖੋ ਆਮਿਰ ਖ਼ਾਨ ਨੇ ਖ਼ੁਦ ਦੱਸਿਆ ਆਟੇ ਦੇ ਬੈਗ ‘ਚ ਪੈਸੇ ਭੇਜਣ ਦਾ ਸੱਚ ‘ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਕਿ ਉਨ੍ਹਾਂ ਦੀਆਂ ਝੂ-ਠੀਆਂ ਖ਼ਬ-ਰਾਂ ਫੈਲਾਈਆਂ ਜਾ ਰਹੀਆਂ ਹਨ। ਆਮਿਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਆਮਿਰ ਨੇ ਲਿਖਿਆ ‘ਮੈਂ ਆਟੇ ਦੇ ਬੈਗ ‘ਚ ਪੈਸੇ ਭਰ ਕੇ ਭੇਜਣ ਵਾਲਾ ਸ਼ਖ਼ਸ ਨਹੀਂ ਹਾਂ। ਜਾਂ ਤਾਂ ਇਹ ਖ਼ਬ-ਰਾਂ ਝੂਠ ਹਨ ਜਾਂ ਫਿਰ ਰੌਬਿਨਹੁੱਡ ਆਪਣੇ ਨਾਂ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ। ਤੁਸੀਂ ਲੋਕ ਆਪਣਾ ਖਿਆਲ ਰੱਖੋ, ਲਵ ਯੂ।’ਦਰਅਸਲ, ਬੀਤੇ ਦਿਨੀਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਆਮਿਰ ਖ਼ਾਨ ਨੇ ਦਿੱਲੀ ‘ਚ ਆਟੇ ਨਾਲ ਭਰੇ ਕੁਝ ਪੈਕੇਟ ਭੇਜੇ ਹਨ ਜਿਨ੍ਹਾਂ ‘ਚ 15-15 ਹਜ਼ਾਰ ਰੁਪਏ ਲੁਕੋ ਕੇ ਭੇਜੇ ਹਨ। ਇਹ ਮਾਮਲਾ 23 ਅਪ੍ਰੈਲ ਦਾ ਦੱਸਿਆ ਜਾ ਰਿਹਾ ਸੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਵਾਇ-ਰਲ ਕੀਤੀਆਂ ਜਾ ਰਹੀਆਂ ਸਨ। ਅਜਿਹੇ ‘ਚ ਆਮਿਰ ਖ਼ਾਨ ਨੇ ਖੁਦ ਇਨ੍ਹਾਂ ਖਬਰਾਂ ਦਾ ਖੰ-ਡਨ ਕੀਤਾ ਹੈ। ਦੱਸ ਦਈਏ ਕਿ ਆਮਿਰ ਖਾਨ ਇਸ ਔਖ ਸਮੇਂ ਵਿੱਚ ਲਗਾਤਾਰ ਮਦਦ ਦਾ ਹੱਥ ਵਧਾ ਰਹੇ ਹਨ। ਹਾਲਾਂਕਿ ਉਹ ਇਸ ਗੱਲ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ ਕਿ ਉਨ੍ਹਾਂ ਪੀਐਮ ਰਿਲੀਫ਼ ਫੰਡ ਜਾਂ ਹੋਰ ਸੰਸਥਾਵਾਂ ਦੀ ਮਦਦ ਲਈ ਕਿੰਨੀ ਮਦਦ ਰਾਸ਼ੀ ਭੇਜੀ ਹੈ। ਉਨ੍ਹਾਂ ਦਾ ਮੰਨਣਾ ਕਿ ਇਹ ਬੇਹੱਦ ਨਿੱਜੀ ਚੀਜ਼ ਹੈ ਕਿਸ ਨੇ ਕਿਸ ਦੀ ਕਿੰਨੀ ਮਦਦ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਮੱਦਦ ਕਰਨ ਚ ਵਿਸ਼ਵਾਸ ਕਰਦਾ ਹੈ ਦਿਖਾਵਾ ਕਰਨ ਤੇ ਯਕੀਨ ਨਹੀਂ ਕਰਦਾ ਇਨ੍ਹਾਂ ਚੀਜਾਂ ਦਾ ਕੋਈ ਫਾਇਦਾ ਨਹੀਂ ਸਭ ਤੋਂ ਜਰੂਰੀ ਹੈ ਮੱਦਦ ਕਰਨੀ।ਦੱਸ ਦਈਏ ਕਿ ਬਾਲੀਵੁੱਡ ਦੀ ਜਾਨ ਸਲਮਾਨ ਖਾਨ ਵੀ ਵੱਡੇ ਪੱਧਰ ਤੇ ਸੇਵਾ ਕਰ ਰਿਹਾ ਹੈ। ਦੱਸ ਦਈਏ ਕਿ ਸਲਮਾਨ ਖਾਨ ਨੇ 25 ਹਜ਼ਾਰ ਲੋੜਵੰਦਾਂ ਦੀ ਮੱਦਦ ਕੀਤੀ ਹੈ ਉਹ ਵੀ ਸਿੱਧਾ ਲੋਕਾਂ ਵਿੱਚ ਆ ਕੇ ਮੱਦਦ ਕੀਤੀ ਹੈ।ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਲਮਾਨ ਖਾਨ ਇਕ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਖਾਣਾ ਰੱਖਣ ਲਈ ਆਪਣੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਟੈਗ ਵੀ ਕੀਤਾ।

error: Content is protected !!