ਰੈਡੀਮੇਡ ਕੱਪੜੇ ਦੀਆਂ ‘ਦੁਕਾਨਾਂ ਤੇ ਜਾਣ’ ਵਾਲੇ ਜਰੂਰ ਦੇਖਣ

ਦੱਸ ਦਈਏ ਕਿ ਕਰੋਨਾ ਨਾਲ ਜਿੱਥੇ ਹਰ ਕਾਰੋਬਾਰ ਤੇ ਪ੍ਰਭਾਵ ਹੋ ਰਿਹਾ ਹੈ, ਉੱਥੇ ਹੀ ਰੈਡੀਮੇਡ ਸ਼ੋਅਰੂਮ ਵੀ ਇਸ ਦੀ mair ‘ਚ ਆ ਸਕਦੇ ਹਨ। ਇਸ ਦਾ ਕਾਰਨ ਹੈ ਕਿ ਰੈਡੀਮੇਡ ਗਾਰਮੈਂਟ ਖਰੀਦਣ ਤੋਂ ਪਹਿਲਾਂ ਹਰ ਗਾਹਕ ਉਸ ਨੂੰ ਪਾ ਕੇ ਟਰਾਈ ਕਰਦਾ ਹੈ ਕਿ ਕੱਪੜਾ ਉਸ ਦੇ ਸਰੀਰ ਮੁਤਾਬਕ ਫਿੱਟ ਹੈ ਜਾਂ ਨਹੀਂ। ਹੁਣ ਲੋਕ ਟਰਾਈ ਕਰਨ ਤੋਂ ਪਰਹੇਜ਼ ਕਰਨਗੇ। ਗਾਹਕਾਂ ਦੇ ਦਿਮਾਗ ‘ਚ ਕ-ਰੋਨਾ ਦਾ ਨਾਂ ਇਸ ਕਦਰ ਵ-ੜ ਗਿਆ ਹੈ ਕਿ ਉਹ ਬਾਜ਼ਾਰ ‘ਚ ਫੂਕ-ਫੂਕ ਕੇ ਕਦਮ ਰੱਖਣਗੇ ਅਤੇ ਰੈਡੀਮੇਡ ਕੱਪੜੇ ਖਰੀਦਣ ਤੋਂ ਵੀ ਡਰਨਗੇ, ਜਿਸ ਕਾਰਨ ਰੈਡੀਮੇਡ ਸ਼ੋਅਰੂਮ ਦੀ ਵਿਕਰੀ ਪ੍ਰਭਾ-ਵਤ ਹੋ ਸਕਦੀ ਹੈ।ਇਹ ਵੀ ਸੰਭਵ ਹੈ ਕਿ ਕੱਪੜਾ ਖਰੀਦਣ ਤੋਂ ਪਹਿਲਾਂ ਹਰ ਗਾਹਕ ਆਪਣੇ ਨਾਲ ਮੈਡੀਕਲ ਫਿੱਟ ਹੋਣ ਦਾ ਡਾਕਟਰੀ ਸਰਟੀਫਿਕੇਟ ਨਾਲ ਲੈ ਕੇ ਜਾਵੇ। ਇਸ ਲਈ ਰੈਡੀਮੇਡ ਗਾਰਮੈਂਟ ਸ਼ੋਅਰੂਮ ਵਾਲਿਆਂ ਲਈ ਆਉਣ-ਜਾਣ ਵਾਲਾ ਸਮਾਂ ਕਾਫੀ ਪਰੇਸ਼ਾ-ਨੀਆਂ ਭਰਿਆ ਹੋ ਸਕਦਾ ਹੈ। ਸ਼ੋਅਰੂਮ ‘ਤੇ ਵਿਕਰੀ ਨਹੀਂ ਹੋਵੇਗੀ ਤਾਂ ਮੈਨੂਫੈਕਚਰਿੰਗ ਕਰਨ ਵਾਲੀ ਇੰਡਸਟਰੀ ਵੀ ਬੰਦ ਦੀ ਕਗਾਰ ‘ਤੇ ਆ ਸਕਦੀ ਹੈ। ਉਂਝ ਵੀ ਦਿੱਲੀ, ਮੁੰਬਈ, ਕੋਲਕਾਤਾ ‘ਚ ਬੰਗਲਾਦੇਸ਼ ਦੇ ਰਸਤੇ ਚੀਨ ਦਾ ਰੈਡੀਮੇਡ ਗਾਰਮੈਂਟ ਕਾਫੀ ਭਾਰੀ ਮਾਤਰਾ ‘ਚ ਆਉਂਦਾ ਹੈ।  ਵਾਇ-ਰਸ ਤੋਂ ਪਹਿਲਾਂ ਵੀ ਜਿਨ੍ਹਾਂ ਕੋਲ ਮਾਲ ਪਿਆ ਹੋਵੇਗਾ, ਉਸ ਨੂੰ ਗਾਹਕ ਮੁਫਤ ‘ਚ ਵੀ ਖਰੀਦਣ ਨੂੰ ਤਿਆਰ ਨਹੀਂ ਹੋਣਗੇ। ਭਾਰਤ ‘ਚ ਹਰ ਸਾਲ ਰੈਡੀਮੇਡ ਗਾਰਮੈਂਟ ਦੀ ਗ੍ਰੋਥ ਲਗਭਗ 6 ਫੀਸਦੀ ਦੇ ਹਿਸਾਬ ਨਾਲ ਵੱਧਦੀ ਹੈ। ਇਹ ਗ੍ਰੋਥ ਸਿਰਫ ਭਾਰਤ ‘ਚ ਬਣਨ ਵਾਲੇ ਕੱਪੜੇ ਦੀ ਹੈ। ਇਸ ‘ਚ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਰੈਡੀਮੇਡ ਕੱਪੜੇ ਦੀ ਵਿਕਰੀ ਨੂੰ ਨਹੀਂ ਜੋੜਿਆ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਰੈਡੀਮੇਡ ਗਾਰਮੇਂਟ ਦੀ ਬਰਾਮਦ ਵੀ ਡਗਮਗਾ ਜਾਵੇਗੀ। ਹਰ ਸਾਲ ਭਾਰਤ ‘ਚ 16.7 ਬਿਲੀਅਨ ਡਾਲਰ ਦੀ ਬਰਾਮਦ ਵੱਖ-ਵੱਖ ਦੇਸ਼ਾਂ ‘ਚ ਹੁੰਦੀ ਹੈ। ਇਸ ਦਾ ਗ੍ਰਾਫ ਵੀ ਸਿੱਧਾ ਹੇਠਾਂ ਆਵੇਗਾ। ਨੀਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਕਹਿੰਦੇ ਹਨ ਕਿ ਸ਼ੋਅਰੂਮ ਦੇ ਨਾਲ-ਨਾਲ ਬੀ ਅਤੇ ਸੀ ਸ਼੍ਰੇਣੀ ਦੇ ਰੈਡੀਮੇਡ ਗਾਰਮੈਂਟ ਦੀ ਵਿਕਰੀ ਵੀ ਹੇਠਾਂ ਡਿਗੇਗੀ। ਇਹ ਉਹ ਵਿਕਰੀ ਹੁੰਦੀ ਹੈ, ਜੋ ਛੋਟੀਆਂ ਦੁਕਾਨਾਂ ਤੋਂ ਲੈ ਕੇ ਰੇਹੜੀ-ਫੜ੍ਹੀਆਂ ‘ਤੇ ਹੁੰਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *