ਸ੍ਰੀ ਨਾਂਦੇੜ ਸਾਹਿਬ ਤੋਂ ਸੰਗਤਾਂ ਬਾਰੇ ਦਿੱਤੀ ਗਈ ਗਲਤ ਰਿਪੋਰਟ : CM

ਮੀਡੀਆ ਦੁਬਾਰਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ‘ਚ ਪਿਛਲੇ 2 ਦਿਨਾਂ ‘ਚ ਕਰੋ-ਨਾ ਕੇਸਾਂ ਚ ਲੋਕਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਣ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਪੰਜਾਬੀ ਹਨ। ਇਨ੍ਹਾਂ ਨੂੰ ਵਾਪਸ ਲਿਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਦੇ ਨਾਲ ਸੰਪਰਕ ਕੀਤਾ ਸੀ ਅਤੇ ਸ੍ਰੀ ਨਾਂਦੇੜ ਸਾਹਿਬ ਤੋਂ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਸਾਰਿਆਂ ਸ਼ਰਧਾਲੂਆਂ ਦੇ 3 ਵਾਰ ਟੈਸਟ ਕੀਤੇ ਗਏ ਹਨ ਅਤੇ ਸਾਰਿਆਂ ਦੀ ਰਿਪੋ-ਰਟ ਨੈਗੇ-ਟਿਵ ਆਈ ਹੈ ਪਰ ਜਦ ਪੰਜਾਬ ‘ਚ ਲਿਆ ਕੇ ਇਨ੍ਹਾਂ ਦੇ ਟੈਸਟ ਕੀਤੇ ਗਏ ਤਾਂ 200 ਸ਼ਰਧਾਲੂਆਂ ਦੀ ਰਿਪੋ-ਰਟ ਪਾਜ਼ੇ-ਟਿਵ ਆ ਗਈ, ਜਿਸ ਦੇ ਬਾਅਦ ਇਨ੍ਹਾਂ ਸਾਰਿਆਂ ਲੋਕਾਂ ਨੂੰ ਹਸ-ਪਤਾਲ ‘ਚ ilaz ਲਈ ਭੇਜਿਆ ਗਿਆ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧ ‘ਚ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਵੀ ਭੇਜੀ ਹੈ, ਜਿਸ ‘ਚ ਲਿਖਿਆ ਹੈ ਕਿ ਸ੍ਰੀ ਨਾਂਦੇੜ ਸਾਹਿਬ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਸ਼ਰਧਾਲੂਆਂ ਦੇ ਟੈਸਟ ਕਰਨ ਸਬੰਧੀ ਗਲਤ ਰਿਪੋਰਟ ਭੇਜੀ ਸੀ। ਉਨ੍ਹਾਂ ਕਿਹਾ ਕਿ ਕੋ-ਰੋਨਾ ਦੇ ਨਾਲ ਉਨ੍ਹਾਂ ਦੀ ਕੋਈ ਵਿਅਕਤੀਗਤ jang ਨਹੀਂ ਹੈ ਸਗੋਂ ਇਹ ਪੂਰੇ ਦੇਸ਼ ਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਬੁਲਾ ਕੇ ਸਰਕਾਰ ਨੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਇਹ ਸਾਰੇ ਲੋਕ ਪੰਜਾਬੀ ਹਨ। ਜੇਕਰ ਕੇਂਦਰ ਸਰਕਾਰ ਹੋਰ ਸੂਬਿਆਂ ਦੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਸੂਬਿਆਂ ‘ਚ ਭੇਜ ਰਹੀ ਹੈ ਤਾਂ ਫਿਰ ਸਾਨੂੰ ਵੀ ਹੋਰਾਂ ਸੂਬਿਆਂ ਤੋਂ ਪੰਜਾਬੀਆਂ ਨੂੰ ਵਾਪਸ ਬੁਲਾਉਣ ‘ਚ ਕੋਈ ਗਲਤੀ ਨਹੀਂ ਹੈ ਪਰ ਉਨ੍ਹਾਂ ਦੇ ਵਾਇ-ਰਸ ਦੇ ਟੈਸਟ ਹੋਣੇ ਜ਼ਰੂਰੀ ਹਨ। ਦੱਸ ਦਈਏ ਕਿ ਜਦੋਂ ਤੋਂ ਹਜੂਰ ਸਾਹਿਬ ਤੋਂ ਸੰਗਤ ਵਾਪਸ ਪੰਜਾਬ ਆਈ ਹੈ ਤਾਂ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਰਹੇ ਹਨ ਇੱਕ ਵਾਰ ਫਿਰ ਧਰਮ ਦੇ ਨਾਮ ਤੇ ਸਿਆਸਤ ਦੇਖੀ ਜਾ ਰਹੀ ਹੈ।

Leave a Reply

Your email address will not be published. Required fields are marked *