ਗੁ: ਸੁਲਤਾਨਪੁਰ ਲੋਧੀ ਦੀ ਬੇਰੀ ਸਾਹਿਬ ਦੀ ਵੀਡੀਓ ਅਸਲ ਸੱਚ ਆਇਆ ਸਾਹਮਣੇ

ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਗੁਰੁਦਵਾਰਾ ਸੁਲਤਾਨਪੁਰ ਲੋਧੀ ਦੀ ਬੇਰੀ ਸਾਹਿਬ ਦਾ ਅਸਲ ਸੱਚ ਆਇਆ ਸਾਹਮਣੇ’ਇਸ ਸਮੇ ਕ-ਰੋਨਾ ਦਾ ਦੌਰ ਚੱਲ ਰਿਹਾ ਹੈ। ਪਰ ਇਸ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਤੇ ਵਹਿਮ ਦੀਆਂ ਗੱਲਾਂ ਵੀ ਦੇਖਣ ਨੂੰ ਮਿਲਦੀਆਂ ਹਨ ਅਜਿਹੀ ਹੀ ਵੀਡੀਓ ਕਾਫੀ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਜਿਸ ਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ
ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬੇਰੀ ਵਿੱਚੋਂ ਖੂ-ਨ ਨਿਕਲ ਰਿਹਾ ਜੋ ਕੁਦਰਤ ਦੇ ਮਾ-ਰ ਦੀ ਨਿਸ਼ਾਨੀ ਹੈ। ਪਰ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੈ। ਇਹ ਲਾਲ ਰੰਗ ਦਾ ਤਰਲ ਪਦਾਰਥ ਸਮੇਂ ਸਮੇਂ ਤੇ ਤਿਕਲਦਾ ਰਹਿੰਦਾ ਹੈ ਜੋ ਮਿਤੀ 1 ਮਈ ਤੋਂ ਨਿਕਲ ਰਿਹਾ ਸੀ ਜਿਸ ਤੋਂ ਬਾਅਦ ਕੁੱਝ ਲੋਕਾਂ ਨੇ ਇਹ ਵਹਿਮ ਲੋਕਾਂ ਚ ਫੈਲਾਅ ਦਿੱਤਾ ਸੀ ਜੋ ਨਿਰਾ ਝੂਠ ਹੈ। ਅਸੀ ਪਾਠਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਵਹਿਮ ਭਰਮਾ ਤੇ ਨਾ ਯਕੀਨ ਕਰੋ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਨ੍ਹਾਂ ਵਹਿਮਾਂ ਚੋ ਕੱਢਿਆ ਹੈ।। ਦੱਸ ਦਈਏ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦਾ ਇਤਿਹਾਸ ਬਹੁਤ ਪੁਰਾਤਨ ਹੈ। ਗੁਰੂ ਨਾਨਕ ਦੇਵ ਜੀ ਸਵੇਰੇ ਜਾਗਣ ਤੋਂ ਪਿੱਛੋਂ ਬੇਈਂ ਨਦੀ ‘ਚ ਇਸ਼ਨਾਨ ਕਰਨ ਜਾਂਦੇ। ਸੂਰਜ ਚੜ੍ਹਦਿਆਂ ਉਹ ਘਰ ਪਰਤ ਆਉਂਦੇ ਤੇ ਫਿਰ ਸਾਰਾ ਦਿਨ ਮੋਦੀਖਾਨੇ ‘ਚ ਆਪਣਾ ਕਾਰਜ ਕਰਦੇ। ਬੇਈਂ ਦੇ ਲਾਗੇ ਹੀ ਇਕ ਦਰਵੇਸ਼ ਅੱਲ੍ਹਾਦਿਤਾ ਰਹਿੰਦਾ ਸੀ, ਜਿਸਨੂੰ ਖਰਬੂਜੇ ਸ਼ਾਹ ਵੀ ਕਿਹਾ ਜਾਂਦਾ ਸੀ। ਸੁਲਤਾਨਪੁਰ ਲੋਧੀ ਵਿਖੇ ਆਪਣੇ ਅੰਤਿਮ ਦਿਨਾਂ ‘ਚ ਜਦੋਂ ਗੁਰੂ ਸਾਹਿਬ ਨੇ ਉਥੋਂ ਤੁਰਨ ਦੀ ਤਿਆਰੀ ਕਰ ਲਈ ਤਾਂ ਇਸ ਫਕੀਰ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ”ਹਜ਼ੂਰ! ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ, ਹੁਣ ਤੁਹਾਡੇ ਦਰਸ਼ਨ ਕਦੋਂ ਹੋਣਗੇ।”ਗੁਰੂ ਸਾਹਿਬ ਨੇ ਉਸ ਵੇਲੇ ਆਪਣੇ ਕਰ ਕਮਲਾਂ ਨਾਲ ਲਾਈ ਬੇਰੀ ਦੀ ਦਾਤਣ ਵੱਲ ਇਸ਼ਾਰਾ ਕਰਦਿਆਂ ਕਿਹਾ, ”ਫਕੀਰ ਜੀ, ਇਸਦੇ ਦਰਸ਼ਨ ਕਰ ਲੈਣਾ, ਸਾਡੇ ਦਰਸ਼ਨ ਹੋ ਜਾਣਗੇ।” ਫਕੀਰ ਨੇ ਸ਼ੰਕਾ ਪ੍ਰਗਟ ਕੀਤੀ, ”ਇਹ ਬਿਰਖ ਚਿਰ ਸਥਾਈ ਨਹੀਂ। ਹੜ੍ਹ ਦਾ ਪਾਣੀ ਇਸ ਨੂੰ ਰੋੜ੍ਹ ਕੇ ਲਿਜਾ ਸਕਦਾ, ਕੋਈ ਮੂਰਖ ਇਸ ਨੂੰ ਵੱਢ ਕੇ ਸੁੱਟ ਸਕਦਾ ਹੈ, ਫਿਰ ਕੀ ਹੋਵੇਗਾ?” ਗੁਰੂ ਜੀ ਨੇ ਕਿਹਾ, ”ਸਾਈਂ ਜੀ! ਵਿਸ਼ਵਾਸ ਰੱਖੋ, ਇਹ ਬੇਰੀ ਹਮੇਸ਼ਾ ਕਾਇਮ ਰਹੇਗੀ। ਇਸਦੀਆਂ ਜੜ੍ਹਾਂ ਪਾਤਾਲ ‘ਚ ਲੱਗੀਆਂ ਸਮਝੋ।” ਅਸੀਂ ਉਸ ਇਤਿਹਾਸਕ ਬੇਰੀ ਦੇ ਸਾਹਮਣੇ ਖੜ੍ਹੇ ਸਾਂ। ਉਸਦੀਆਂ ਜੜ੍ਹਾਂ ਵਾਕਿਆ ਹੀ ਪਾਤਾਲ ‘ਚ ਸਨ, ਪਤਾ ਨਹੀਂ ਉਸ ‘ਚ ਪਾਣੀ ਕਿਥੋਂ ਆਉਂਦਾ ਹੈ। ਬੇਰੀ ਦੇ ਉਪਰ ਨਜ਼ਰ ਮਾਰਿਆਂ, ਬੇਰ ਲੱਗੇ ਹੋਏ ਨਜ਼ਰ ਆਉਂਦੇ ਹਨ। ਸੰਗਤ ਇਸ ਬੇਰੀ ਤੋਂ ਬੇਰ ਤੋੜਦੀ ਨਹੀਂ, ਪਰ ਜੋ ਹੇਠਾਂ ਡਿੱਗਦੇ ਹਨ। ਉਨ੍ਹਾਂ ਨੂੰ ਪ੍ਰਸ਼ਾਦ ਰੂਪ ‘ਚ ਸਾਂਭ ਲੈਂਦੀ ਹੈ। ਗੁਰਦੁਆਰਾ ਬੇਰ ਸਾਹਿਬ ਦੇ ਲਾਗਿਓਂ ਲੰਘਦੀ ਬੇਈਂ ਦੇ ਅਸੀਂ ਦਰਸ਼ਨ ਕੀਤੇ। ਗੁਰੂ ਸਾਹਿਬ ਇਸ ਬੇਈਂ ‘ਚ ਇਸ਼ਨਾਨ ਕਰਦੇ ਰਹੇ ਅਤੇ ਜਦੋਂ ਉਨ੍ਹਾਂ ਮੂਲ ਮੰਤਰ ਦਾ ਉਚਾਰਨ ਕੀਤਾ ਤਾਂ ਉਨ੍ਹਾਂ ਨੇ ਇਸੇ ਅਸਥਾਨ ‘ਤੇ ਚੁੱਭੀ ਮਾਰੀ ਅਤੇ 72 ਘੰਟਿਆਂ ਪਿੱਛੋਂ, ਇਥੋਂ ਕੁਝ ਦੂਰੀ ‘ਤੇ ਜਾ ਕੇ ਪ੍ਰਗਟ ਹੋਏ ਅਤੇ ਮੂਲ ਮੰਤਰ ਦਾ ਉਚਾਰਨ ਕੀਤਾ। ਬੇਈਂ ਨੂੰ ਪਵਿੱਤਰ ਕਰਨ ਦੀ ਸੇਵਾ ਚੱਲ ਰਹੀ ਹੈ। ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਯਤਨ ਜਾਰੀ ਹਨ। ਗੁਰਦੁਆਰਾ ਬੇਰ ਸਾਹਿਬ ਦਾ ਕੰਪਲੈਕਸ ਬਹੁਤ ਆਕਰਸ਼ਕ ਸਰੂਪ ਧਾਰਨ ਕਰ ਚੁੱਕਾ ਹੈ। ਨੇੜੇ ਹੀ ‘ਮੰਜੀ ਸਾਹਿਬ’ ਦੀਵਾਨ ਹੈ। ਕਾਲੀ ਬੇਈਂ ਨਦੀ ਦੇ ਕੰਢੇ ‘ਤੇ ਇਸ਼ਨਾਨ ਘਰ ਅਤੇ ਤੇਰਾਂ ਪੌੜੀਆਂ ਵਾਲਾ ਸਰੋਵਰ ਬਣਿਆ ਹੋਇਆ ਹੈ। ਇਕ ਪਾਸੇ ਗੁਰੂ ਨਾਨਕ ਲੰਗਰ ਦੀ ਇਮਾਰਤ ਹੈ। ਯਾਤਰੀਆਂ ਲਈ ਗੁਰੂ ਨਾਨਕ ਨਿਵਾਸ ਦੀ ਦੋ ਮੰਜ਼ਿਲੀ ਇਮਾਰਤ ਹੈ। ਸੁੰਦਰ ਦਰਸ਼ਨੀ ਡਿਉੜੀ ਅਤੇ ਇਕ ਵੱਡਾ ਦੀਵਾਨ ਹਾਲ ਵੀ ਤਿਆਰ ਹੋ ਚੁੱਕਾ ਹੈ।

Leave a Reply

Your email address will not be published. Required fields are marked *