Home / ਦੁਨੀਆ ਭਰ / ਇੰਗਲੈਂਡ ਤੋਂ ਪੰਜਾਬੀ ਭਾਈਚਾਰੇ ਲਈ ਵੱਡੀ ਖਬਰ

ਇੰਗਲੈਂਡ ਤੋਂ ਪੰਜਾਬੀ ਭਾਈਚਾਰੇ ਲਈ ਵੱਡੀ ਖਬਰ

ਇੰਗਲੈਂਡ ਤੋਂ ਪੰਜਾਬੀ ਭਾਈਚਾਰੇ ਲਈ ਵੱਡੀ ਖਬਰ ਇੰਗਲੈਂਡ ਤੋਂ ਪੰਜਾਬੀ ਭਾਈਚਾਰੇ ਤੇ ਕਲਾ ਪ੍ਰੇਮੀਆਂ ਲਈ ਇਹ ਖ਼ਬਰ ਬੇਹੱਦ Dukhਦਾਈ ਹੈ ਕਿ ਲੰਡਨ ਵਸਦਾ ਹਾਸਰਸ ਕਲਾਕਾਰ ਬ੍ਰਿਜ ਮੋਹਨ ਕਰੋਨਾ ਅੱਗੇ ਸਾਹਾਂ ਦੀ ਤੰਦ ਤੋੜ ਗਿਆ। ਬਰਤਾਨੀਆ ਭਰ ਦੀਆਂ ਸਟੇਜਾਂ ‘ਤੇ ਹਾਸਿਆਂ ਰਾਹੀਂ ਆਪਣੀ ਹਾਜ਼ਰੀ ਲਗਵਾਉਣ ਵਾਲਾ ਬ੍ਰਿਜ ਮੋਹਨ ਆਪਣੇ ਆਪ ਨੂੰ “ਲੰਡਨ ਬਰਿੱਜ” ਅਖਵਾ ਕੇ ਖੁਸ਼ ਹੁੰਦਾ ਸੀ। ਅੱਜ ਉਹ ਹਾਸਿਆਂ ਦਾ ਵਣਜਾਰਾ ਆਪਣੇ ਚਾਹੁਣ ਵਾਲਿਆਂ ਨੂੰ ਗ਼ਮ ਦੇ ਆਲਮ ਵਿੱਚ ਛੱਡ ਕੇ ਤੁਰ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਜ ਮੋਹਨ ਬਰਤਾਨੀਆ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਟੀਵੀ ਚੈਨਲਾਂ ਰਾਹੀਂ ਆਪਣੀ ਹਾਜ਼ਰੀ ਲਗਵਾਉਂਦਾ ਰਿਹਾ ਸੀ। ਜਿੱਥੇ ਉਹ ਬੇਹੱਦ ਹੱਸਮੁੱਖ ਸੁਭਾਅ ਕਰਕੇ ਜਾਣੇ ਜਾਂਦੇ ਸਨ, ਉੱਥੇ ਉਹਨਾਂ ਦੀ ਤਰਕਸ਼ੀਲਤਾ ਤੇ ਰਾਜਨੀਤਕ ਸੂਝ ਵੀ ਕਮਾਲ ਸੀ। ਬਰਤਾਨੀਆ ਵਿੱਚ ਉਹਨਾਂ ਦੀਆਂ ਰੰਗਮੰਚ ਖੇਤਰ ਵਿਚ ਸਰਗਰਮੀਆਂ ਵੀ ਕਾਬਲੇ ਤਾਰੀਫ਼ ਸਨ। ਉਹ ਆਪਣੇ ਬੇਬੇ ਬਿਸ਼ਨੀ, ਭੰਡ, ਜੱਗਾ ਫੌਜੀ, ਪੰਜਾਬੀ ਪੁਲਸੀਆ, ਗਾਂਧੀ ਆਦਿ ਕਿਰਦਾਰਾਂ ਜ਼ਰੀਏ ਦਰਸ਼ਕਾਂ ਦੀ ਮੁਸਕਰਾਹਟ ਦਾ ਕਾਰਨ ਬਣਦੇ ਰਹੇ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਅਕਾਲ ਚਲਾ-ਣੇ ‘ਤੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਉਹਨਾਂ ਦੇ ਕਾਲਜ ਸਮੇਂ ਦੇ ਦੋਸਤ ਇਕਬਾਲ ਜੱਬੋਵਾਲੀਆ, ਰੰਗਮੰਚ ਨਿਰਦੇਸ਼ਕ ਤਜਿੰਦਰ ਸਿੰਧਰਾ, ਸੁਖਦੇਵ ਕਾਹਮਾ, ਨਿਰਮਲ ਸੋਂਧੀ, ਗਾਇਕ ਰਾਜ ਸੇਖੋਂ, ਗੀਤਕਾਰ ਕੁਲਦੀਪ ਮੱਲ੍ਹੀ, ਰਾਜਾ ਹੋਠੀ ਆਦਿ ਨੇ ਪਰਿਵਾਰ ਤੇ ਕਲਾ ਪ੍ਰੇਮੀਆਂ ਨਾਲ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਇੰਗਲੈਂਡ ਚ ਅਮਰੀਕਾ ਤੋਂ ਬਾਅਦ ਇਹ ਵਾਇਰਸ ਲਗਾਤਾਰ ਫੈਲ ਰਿਹਾ ਹੈ। ਦੱਸ ਦੇਈਏ ਕਿ ਇੰਗਲੈਂਡ ਚ mout ਦੀ ਦਰ ਸਭ ਤੋਂ ਜਿਆਦਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਹਰਲੇ ਮੁਲਕਾਂ ਚ ਕਾਫੀ ਵੀਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਪਿੱਛੇ ਜਿਹੇ ਇੰਗਲੈਂਡ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਦੇ ਚਲੇ ਜਾਣ ਦੀ ਖਬਰ ਆਈ ਸੀ।ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਤੇ ਇੰਗਲੈਂਡ ਚ ਵੱਸਦੇ ਪੰਜਾਬੀ ਸਿੱਖ ਭਾਈਚਾਰੇ ਲਈ ਚਿੰ-ਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਚ ਇਹ ਲਗਾਤਾਰ ਵੱਧ ਰਿਹਾ ਹੈ।

error: Content is protected !!