ਜਾਣੋ ਪੰਜਾਬ ਚ ਰੈਡ, ਔਰੇਂਜ ਤੇ ਗਰੀਨ ਜ਼ੋਨ ਵਿੱਚ ਕੀ ਮਿਲਣਗੀਆਂ ਸਹੂਲਤਾਂ

ਕੋਰੋਨਾ ਦਾ ਪ੍ਰਭਾਵ ਦੇਸ਼ ‘ਚ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਨੂੰ ਦੇਖਦਿਆਂ ਲੌਕਡਾਊਨ ਦੀ ਤਰੀਕ ਵਧਾ ਦਿੱਤੀ ਗਈ ਹੈ। ਚਾਰ ਮਈ ਤੋਂ ਲੌਕਡਾਊਨ ਦਾ ਤੀਜਾ ਗੇੜ ਸ਼ੁਰੂ ਹੋਕੇ 17 ਮਈ ਤਕ ਚੱਲੇਗਾ। ਇਸ ਦਰਮਿਆਨ ਦੇਸ਼ ਦੇ ਸਾਰੇ ਸੂਬਿਆਂ ਨੂੰ ਤਿੰਨ ਜ਼ੋਨਾ ‘ਚ ਵੰਡਿਆਂ ਗਿਆ ਹੈ। ਜਿਸ ‘ਚ ਰੈੱਡ ਆਰੇਂਜ਼, ਤੇ ਗਰੀਨ ਜ਼ੋਨ ਹਨ। ਦੱਸ ਦਈਏ ਕਿ ਪੰਜਾਬ ਦੇ ਸਭ ਤੋਂ ਜ਼ਿਆਦਾ 15 ਜ਼ਿਲ੍ਹੇ ਆਰੇਂਜ਼ ਜ਼ੋਨ ‘ਚ, ਤਿੰਨ ਰੈੱਡ ਤੇ ਚਾਰ ਗਰੀਨ ਜ਼ੋਨ ‘ਚ ਹਨ। ਰੈਡ ਜ਼ੋਨ ‘ਚ ਜਲੰਧਰ, ਪਟਿਆਲਾ ਤੇ ਲੁਧਿਆਣਾ ਤਿੰਨ ਜ਼ਿਲ੍ਹੇ ਹਨ। ਆਰੇਂਜ਼ ਜ਼ੋਨ ਵਾਲੇ 15 ਜ਼ਿਲ੍ਹੇ ਮੁਹਾਲੀ, ਪਠਾਨਕੋਟ, ਮਾਨਸਾ ਤਰਨਤਾਰਨ, ਅਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਨਵਾਂਸ਼ਹਿਰ, ਫਿਰੋਜ਼ਪੁਰ, ਮੁਕਤਸਰ ਸਾਹਿਬ, ਮੋਗਾ, ਗੁਰਦਾਸਪੁਰ, ਬਰਨਾਲਾ ਹਨ। ਗਰੀਨ ਜ਼ੋਨ ਵਾਲੇ ਚਾਰ ਜ਼ਿਲ੍ਹੇ ਰੂਪਨਗਰ, ਫਤਹਿਗੜ੍ਹ ਸਾਹਿਬ, ਬਠਿੰਡਾ, ਫਾਜ਼ਿਲਕਾ ਹੈ। ਦੇਸ਼ ‘ਚ ਹਰ ਜ਼ੋਨ ‘ਚ ਕਈ ਗਤੀਵਿਧੀਆਂ ਨੂੰ ਪਹਿਲਾਂ ਦੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਸਕੂਲ, ਕਾਲਜ, ਮੌਲ, ਜਿਮ, ਸੈਲੂਨ, ਹੋਟਲ, ਰੈਸਟੋਰੈਂਟ, ਧਾਰਮਿਕ ਸਥਾਨ ਬੰਦ ਰਹਿਣਗੇ। ਇਸ ਤੋਂ ਇਲਾਵਾ ਵਾਈ ਸੇਵਾਵਾਂ, ਮੈਟਰੋ ਸੇਵਾ ਤੇ ਸੜਕੀ ਮਾਰਗ ਰਾਹੀਂ ਅੰਤਰਰਾਜੀ ਵਾਹਨ ਸੇਵਾ ਵੀ ਬੰਦ ਰਹੇਗੀ। ਦਸ ਸਾਲ ਤੋਂ ਘੱਟ ਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੇ ਗਰਭਵਤੀ ਮਹਿਲਾਵਾਂ ਨੂੰ ਬਾਹਰ ਨਿੱਕਲਣ ‘ਤੇ ਰੋਕ ਹੈ। ਇਹ ਲੋਕ ਇਲਾਜ ਵਗੈਰਾ ਲਈ ਬਾਹਰ ਨਿੱਕਲ ਸਕਦੇ ਹਨ। ਆਉ ਜਾਣਦੇ ਹਾਂ ਕਿਸ ਜ਼ੋਨ ‘ਚ ਕੀ ਖੁੱਲ੍ਹਾ ਰਹੇਗਾ? ਰੈੱਡ ਜ਼ੋਨ ‘ਚ ਕਾਰ ਚਲਾਉਣ ਦੀ ਛੋਟ ਰਹੇਗੀ ਪਰ ਇਕ ਡਰਾਇਵਰ ਤੇ ਦੋ ਯਾਤਰੀ ਹੀ ਬੈਠ ਸਕਣਗੇ। ਦੋਪਹੀਆ ਵਾਹਨ ਤੇ ਸਿਰਫ਼ ਇਕ ਵਿਅਕਤੀ ਜਾ ਸਕਦਾ ਹੈ। ਸਮਾਜਿਕ ਦੂਰੀ ਦੇ ਨਾਲ ਫਾਰਮਾ, ਆਈਟੀ, ਜੂਟ ਪੈਕੇਜਿੰਗ ਆਦਿ ਉਦਯੋਗਾਂ ਨੂੰ ਚਲਾਉਣ ਦੀ ਛੋਟ ਰਹੇਗੀ। ਸਿਰਫ਼ 33 ਫੀਸਦ ਸਟਾਫ਼ ਨਾਲ ਪ੍ਰਾਈਵੇਟ ਦਫ਼ਤਰ ਖੁੱਲ੍ਹ ਸਕਦੇ ਹਨ। ਸਿੰਗਲ ਤੋਂ ਲੈਕੇ ਕਲੋਨੀਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਜ਼ਰੂਰੀ ਸਮਾਨ ਲਈ ਈ-ਕਾਮਰਸ ਗਤੀਵਿਧੀਆਂ ਨੂੰ ਛੋਟ ਰਹੇਗੀ। ਆਰੇਂਜ਼ ਜ਼ੋਨ ‘ਚ ਰੈੱਡ ਜ਼ੋਨ ਦੀਆਂ ਸਾਰੀਆਂ ਛੋਟਾਂ ਤੋਂ ਇਲਾਵਾ ਕੈਬ ਸੁਵਿਧਾ ਦੀ ਵਾਧੂ ਛੋਟ ਮਿਲੇਗੀ। ਪਰ ਕੈਬ ‘ਚ ਡਰਾਇਵਰ ਤੋਂ ਇਲਾਵਾ ਦੋ ਯਾਤਰੀਆਂ ਦੇ ਬੈਠਣ ਦੀ ਛੋਟ ਹੈ। ਮੋਟਰ ਸਾਇਕਲ ਸਿਰਫ਼ ਇਕ ਵਿਅਕਤੀ ਨੂੰ ਚਲਾਉਣ ਦੀ ਛੋਟ ਹੈ। ਸਿਰਫ਼ ਇਜਾਜ਼ਤ ਲੈਣ ਮਗਰੋਂ ਹੀ ਕੋਈ ਵਿਅਕਤੀ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ‘ਚ ਮੂਵਮੈਂਟ ਕਰ ਸਕਦਾ ਹੈ। ਦੱਸ ਦਈਏ ਕਿ ਗ੍ਰੀਨ ਜ਼ੋਨ ‘ਚ ਰੈੱਡ ਤੇ ਆਰੇਂਜ਼ ਜ਼ੋਨ ਦੀਆਂ ਸਾਰੀਆਂ ਛੋਟਾਂ ਸਮੇਤ ਬੱਸਾਂ ਚੱਲਣ ਦੀ ਵਾਧੂ ਸੁਵਿਧਾ ਮਿਲੇਗੀ। ਪਰ 50 ਫੀਸਦ ਬੱਸਾਂ ਖਾਲੀ ਰੱਖ ਕੇ ਹੀ ਬੱਸਾਂ ਚਲਾਈਆਂ ਜਾ ਸਕਦੀਆਂ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *