ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਪੰਜਾਬ ਚ ਅੱਜ ਫਿਰ ਕਈ ਥਾਵਾਂ ਤੇ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਹਨੇਰੀ ਵਾਲਾ ਦੱਸ ਦੇਈਏ ਕਿ ਸੂਬੇ ਚ ਵੈਸਟਰਨ ਡਿਸਟ੍ਬੇਂਸ ਦਾ ਅਸਰ ਸ਼ੁਰੂ ਹੋ ਚੁੱਕਿਆ ਹੈ, ਜਿਸ ਕਾਰਨ ਬੀਤੀ ਰਾਤ ਉੱਤਰੀ ਜਿਲਿਆਂ ਚ ਹਲਕੀ ਹਲਚਲ ਦੇਖੀ ਗਈ। ਮੌਜੂਦਾ ਸਮੇਂ ਵੀ ਤੇਜ਼ ਪੂਰਬੀ ਹਵਾਂਵਾਂ ਜਾਰੀ ਹਨ, ਬਠਿੰਡਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਅਬੋਹਰ, ਜਲੰਧਰ, ਕਪੂਰਥਲਾ ਅਤੇ ਮਾਝਾ ਡਿਵੀਜਨ ਚ ਬੱਦਲਵਾਈ ਨਾਲ ਕਾਰਵਾਈ ਦੀ ਆਸ ਬਣੀ ਹੋਈ ਹੈ। ਬਾਅਦ ਦੁਪਹਿਰ ਤੱਕ ਬਾਕੀ ਰਹਿੰਦੇ ਹਿੱਸਿਆਂ ਬਰਨਾਲਾ, ਮਾਨਸਾ, ਸੰਗਰੂਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਚੰਡੀਗੜ੍ਹ, ਰੂਪਨਗਰ ਚ ਵੀ ਕਾਰਵਾਈਆਂ ਦੀ ਉਮੀਦ ਹੈ। ਦੱਸ ਦਈਏ ਕਿ ਮੀਂਹ ਹਨ੍ਹੇਰੀ ਦਾ ਅਲਰਟ ਦੱਸਿਆ ਜਾ ਰਿਹਾ ਹੈ ਆਗਾਮੀ 3-4 ਦਿਨ ਲਗਾਤਾਰ ਦੋ ਵੈਸਟਰਨ ਡਿਸਟ੍ਬੇਂਸ ਪੰਜਾਬ ਚ ਤੇਜ਼ ਮੀਂਹ-ਹਨ੍ਹੇਰੀਆਂ ਨੂੰ ਅੰਜਾਮ ਦੇਣਗੇ। ਜਿਸ ਅਧੀਨ ਬਣੇ ਚੱਕਰਵਾਤੀ ਹਵਾਂਵਾਂ ਦੇ ਸਿਸਟਮ ਤੇ ਖਾੜੀ ਬੰਗਾਲ ਤੋਂ ਆਉਂਦੀਆਂ ਨਮ ਹਵਾਂਵਾਂ ਨਾਲ਼ ਚਲਦਾ ਪੁਰਾ ਸੂਬੇ ਚ ਨਮੀ ਨੂੰ ਵਧਾਉਂਦਾ ਰਹੇਗਾ, ਜਿਸਨਾਲ ਮੌਸਮੀ ਤਲਖ਼ੀ ਨਾਲ ਚਿਪਚਿਪੀ ਗਰਮੀ ਵੀ ਮਹਿਸੂਸ ਹੋਵੇਗੀ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਰੋਪੜ, ਚੰਡੀਗੜ੍ਹ, ਪਟਿਆਲਾ ਚ ਭਾਰੀ ਮੀਂਹ ਦੀ ਉਮੀਦ ਹੈ, ਗੜੇਮਾਰੀ ਵੀ ਸੰਭਵ। ਜਦਕਿ ਬਾਕੀ ਜਗ੍ਹਾ ਹਲਕੀ/ਦਰਮਿਆਨੀ ਕਾਰਵਾਈ ਹੋਵੇਗੀ। ਕੁੱਲ ਮਿਲਾਕੇ 6 ਮਈ ਤੱਕ, ਰੁਕ-ਰੁਕ ਕੇ ਮੀਂਹ ਹਨੇਰੀਆਂ ਦਾ ਦੌਰ ਜਾਰੀ ਰਹੇਗਾ। ਜਿਸਦਾ ਵਕਤ ਰਹਿੰਦੇ ਵੱਖਰਾ ਅਲਰਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਖੇਤਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਅਨੁਸਾਰ, ਦਿੱਲੀ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਜਿੱਥੇ ਤੂ-ਫਾ-ਨ, ਧੂੜ ਦੇ ਅਤੇ ਧੂੜ ਭਰੀ ਹਵਾਵਾਂ ਚਲਣ ਦੀ ਚੇਤਾ-ਵਨੀ ਦਿੱਤੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *