ਦਰਸ਼ਨ ਕਰੋ ਜੀ ਸਭ ਤੋਂ ਡੂੰਘਾ ਪਵਿੱਤਰ ਸਰੋਵਰ, ਜਿੱਥੇ ਬਾਹਰੋਂ ਪਾਣੀ ਨਹੀ ਪਾਇਆ ਜਾਂਦਾ

ਦਰਸ਼ਨ ਕਰੋ ਜੀ ਤੇ ਜਾਣੋ ਇਤਿਹਾਸ ਸਭ ਤੋਂ ਡੂੰਘਾ ਪਵਿੱਤਰ ਸਰੋਵਰ, ਜਿੱਥੇ ਬਾਹਰੋਂ ਪਾਣੀ ਨਹੀ ਪਾਇਆ ਜਾਂਦਾ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਨਾਨਕਪੁਰੀ ਤੇ ਨਾਨਕਸਰ ਸਾਹਿਬ, ਨਾਂਦੇੜ, ਮਹਾਰਾਸ਼ਟਰ”ਨੰਦੇੜ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਦੀ ਸਿੱਖ ਸੰਗਤਾਂ ਵਲੋਂ ਯਾਤਰਾ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਨਾਲ ਗੋਦਾਵਰੀ ਨਦੀ ਦੇ ਨਜ਼ਦੀਕ ਬਣੇ
ਸਾਰਿਆਂ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਸਮੇਂ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਡੂੰਘੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ। ਫਿਰੋਜ਼ਪੁਰ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਨੰਦੇੜ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ ਨੇ ਕਰਨਾਟਕ ਸਟੇਟ ਦੇ ਬਿਦਰ ਸ਼ਹਿਰ ਵਿਚ ਬਣੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਨਾਨਕ ਝੀਰਾ ਸਮੇਤ ਨੰਦੇੜ ਸਾਹਿਬ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ, ਗੋਦਾਵਰੀ ਨਦੀ ਕੰਢੇ ਬਣੇ ਗੁਰਦੁਆਰਾ ਨਗੀਨਾ ਘਾਟ, ਗੁਰਦੁਆਰਾ ਬੰਦਾ ਘਾਟ, ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਸ਼ਿਕਾਰ ਘਾਟ, ਗੁਰਦੁਆਰਾ ਨਾਨਕਪੁਰੀ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਰਤਨ ਗੜ੍ਹ, ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਦਰਸ਼ਨ ਕੀਤੇ।ਇਥੇ ਦੱਸਣਯੋਗ ਹੈ ਕਿ ਦੱਖਣ ਦੀ ਯਾਤਰਾ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ਪਹੁੰਚੇ ਤਾਂ ਉਨ੍ਹਾਂ ਸਿੰਘਾਂ ਨੂੰ ਦੱਸਿਆ ਕਿ ਇਹ ਥਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਗੁਪਤ ਖਜ਼ਾਨੇ ਦੀ ਜਗ੍ਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰੋਂ ਲੱਕੜ ਸ਼ਾਹ ਫਕੀਰ ਨੂੰ ਇਸ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ ਸੀ ਅਤੇ ਇਹ ਫਕੀਰ ਦਸਵੇਂ ਪਾਤਸ਼ਾਹ ਦੇ ਆਉਣ ਤਕ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ, ਜਿਸ ਬਦਲੇ ਉਸ ਨੂੰ ਸੋਨੇ ਦੀਆਂ ਮੋਹਰਾਂ ਮਿਲਦੀਆਂ ਸਨ। ਦਸਵੇਂ ਪਾਤਸ਼ਾਹ ਜਦ ਨੰਦੇੜ ਆਏ ਤਾਂ ਉਨ੍ਹਾਂ ਗੁਰਦੁਆਰਾ ਸੰਗਤ ਸਾਹਿਬ ਵਾਲੀ ਥਾਂ ‘ਤੇ ਡੇਰਾ ਲਗਾਇਆ। ਗੁਰੂ ਜੀ ਦੇ ਨਾਲ ਜੋ ਸਿੱਖ ਫੌਜਾਂ ਆਈਆਂ ਸਨ, ਉਨ੍ਹਾਂ ਨੇ ਘਰ ਜਾਣ ਵਾਸਤੇ ਤਨਖਾਹਾਂ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਖਜ਼ਾਨਾ ਗੁਰਦੁਆਰਾ ਮਾਲਟੇਕੜੀ ਵਾਲੀ ਜਗ੍ਹਾ ਹੈ, ਉਸ ਨੂੰ ਲੈ ਕੇ ਆਓ ਤਾਂ ਸਿੰਘਾਂ ਨੇ ਸਾਰਾ ਖਜ਼ਾਨਾ ਗੁਰੂ ਜੀ ਪਾਸ ਲਿਆਂਦਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਫੌਜਾਂ ਨੂੰ ਢਾਲਾਂ ਭਰ-ਭਰ ਕੇ ਖਜ਼ਾਨਾ ਵੰਡਿਆ ਅਤੇ ਬਾਕੀ ਦਾ ਖਜ਼ਾਨਾ ਮਾਲਟੇਕੜੀ ਗੁਰਦੁਆਰੇ ਵਾਲੀ ਥਾਂ ਗੁਪਤ ਰੱਖ ਦਿੱਤਾ ਪਰ ਜਦੋਂ ਸਿੰਘਾਂ ਨੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਜਦੋਂ ਖਾਲਸਾ 96 ਕਰੋੜੀ ਸਜੇਗਾ ਤਾਂ ਇਸ ਖਜ਼ਾਨੇ ਨਾਲ ਢਾਈ ਦਿਨਾਂ ਦਾ ਲੰਗਰ ਅਤੁੱਟ ਵਰਤੇਗਾ।

Leave a Reply

Your email address will not be published. Required fields are marked *