ਨਵੇਂ ਨਿਯਮਾਂ ਨਾਲ ਲਾਕ ਡਾਊਨ ਤੋਂ ਬਾਅਦ ਸਕੂਲ ਖੋਲਣ ਦੀ ਸੰਭਾਵਨਾ, ਕੀ ਹੋਣਗੇ ਨਵੇਂ ਨਿਯਮ”ਸਭ ਨੂੰ ਪਤਾ ਹੈ ਕਿ ਦੇਸ਼ ਚ ਲਾਕਡਾਊਨ ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਲਾਗੂ ਲਾਕਡਾਊਨ ਤੋਂ ਬਾਅਦ ਕੇਂਦਰ ਸਰਕਾਰ ਦੀ ਹਰੀ ਝੰਡੀ ਮਿਲਦੇ ਹੀ ਖੁੱਲ੍ਹਣ ਵਾਲੇ ਸਕੂਲਾਂ ਵਿਚ ਵੀ ਇਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲੇਗਾ। ਸਰਕਾਰ ਇਸ ਤਰ੍ਹਾਂ ਤਿਆਰੀ ਕਰ ਰਹੀ ਹੈ ਕਿ ਮਾਸਕ ਨੂੰ ਜ਼ਰੂਰੀ ਰੂਪ ਵਿਚ ਸਕੂਲ ਡਰੈੱਸ ਦਾ ਹਿੱਸਾ ਬਣਾ ਦਿੱਤਾ ਜਾਵੇ ਅਤੇ ਸਕੂਲ ਆਉਣ ਤੋਂ ਲੈ ਕੇ ਵਾਪਸ ਘਰ ਪੁੱਜਣ ਤੱਕ ਵਿਦਿਆਰਥੀ ਮੂੰਹ ਤੋਂ ਮਾਸ-ਕ ਨਹੀਂ ਉਤਾਰਣਗੇ। ਜੀ ਹਾਂ, ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (ਐੱਮ. ਐੱਚ. ਆਰ. ਡੀ.) ਭਵਿੱਖ ਵਿਚ ਫਿਰ ਖੁੱਲ੍ਹਣ ਵਾਲੇ ਸਕੂਲਾਂ ਵਿਚ ਨਵੇਂ ਨਿਯਮ ਲਾਗੂ ਕਰਨ ਦੀ ਤਿਆਰੀ ਹੁਣ ਤੋਂ ਹੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਤਰਾਲਾ ਇਕ ਗਾਈਡਲਾਈਨ ਤਿਆਰ ਰਿਹਾ ਹੈ, ਜਿਸ ਨੂੰ ਦੇਸ਼ ਦੇ ਸਾਰੇ ਨਿੱਜੀ ਅਤੇ ਸਰਕਾਰੀ ਸਿੱਖਿਅਕ ਸੰਸਥਾਵਾਂ ਨੂੰ ਮੰਨਣਾ ਹੋਵੇਗਾ। ਜਾਣਕਾਰੀ ਮੁਤਾਬਕ ਗਾਈਡਲਾਈਨਸ ਇਸ ਮੁਤਾਬਕ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਸਕੂਲਾਂ ਅਤੇ ਕਾਲਜਾਂ ‘ਚ ਸੋਸ਼ਲ ਡਿਸਟੈਂਸਿੰਗ ਕਿਵੇਂ ਲਾਗੂ ਕਰਵਾਈ ਜਾਵੇ।ਇਥੇ ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਸਕੂਲਾਂ ਦੀ ਇਕ ਕਲਾਸ ‘ਚ 40 ਤੋਂ 45 ਵਿਦਿਆਰਥੀ ਬੈਠਦੇ ਹਨ। ਜਿਸ ਵਿਚ 1 ਡੈਸਕ ‘ਤੇ 2 ਵਿਦਿਆਰਥੀ ਦੇ ਬੈਠਣ ਦੀ ਵਿਵਸਥਾ ਹੈ ਭਾਂਵੇਕਿ ਹੁਣ ਕੋ-ਰੋਨਾ ਕਾਰਨ ਸਕੂਲਾਂ ਦੇ ਲਈ ਪੁਰਾਣੇ ਪੈਟਰਨ ‘ਤੇ ਕਲਾਸਾਂ ਸੰਚਾਲਿਤ ਕਰਨਾ ਮੁਸ਼-ਕਲ ਹੋ ਸਕਦਾ ਹੈ। ਦੱਸ ਦਈਏ ਕਿ ਅਧਿਕਾਰੀ ਇਸ ਆਧਾਰ ‘ਤੇ ਗਾਈਡਲਾਈਨ ਬਣਾ ਰਹੇ ਹਨ ਕਿ ਸਕੂਲ ਦੀਆਂ ਕਲਾਸਾਂ ਤੋਂ ਲੈ ਕੇ ਲਾਈਬ੍ਰੇਰੀ ਅਤੇ ਕੰਟੀਨ ‘ਚੋਂ ਵੀ ਸੋਸ਼ਲ ਡਿਸਨਟੈਂਸ ਦਾ ਪਾਲਣ ਹੋ ਸਕੇ। ਇਹ ਹੀ ਨਹੀਂ ਸਕੂਲਾਂ ਵਿਚ ਮੋਰਨਿੰਗ ਅਸੈਂਬਲੀ ਅਤੇ ਮੈਦਾਨ ਵਿਚ ਸਪੋਰਟਸ ਐਕਟੀਵਿਟੀ ਕੁਝ ਸਮੇਂ ਲਈ ਬੰਦ ਹੋ ਸਕਦੀ ਹੈ ਕਿਉਂਕਿ ਸਰਕਾਰ ਦਾ ਮੁੱਖ ਉਦੇਸ਼ ਸਕੂਲਾਂ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਬੜਾਵਾ ਦੇਣਾ ਹੈ। ਇਸ ਲਈ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੇ ਬੈਠਣ ਦੀ ਵਿਵਸਥਾ ਅਤੇ ਸੁਰੱਖਿਆ ਨੂੰ ਲੈ ਕੇ ਗਾਈਡਲਾਈਨਸ ਜਾਰੀ ਹੋ ਸਕਦੀਆਂ ਹਨ। ਸਕੂਲ ਬੱਸ ਲਈ ਬਣਨਗੇ ਨਵੇਂ ਨਿਯਮ ਇਸ ਤੋਂ ਇਲਾਵਾ ਸਕੂਲਾਂ ਵਿਚ ਤਾਇਨਾਤ ਸਟਾਫ ਦੀ ਸੁਰੱਖਿਆ ਵੀ ਸਰਕਾਰ ਲਈ ਸਿਹਤ ਦੀ ਨਜ਼ਰ ਨਾਲ ਅਹਿਮ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਨੂੰ ਇਨ੍ਹਾਂ ਦੀ ਸੁਰੱਖਿਆ ਦੇ ਸੁਝਾਅ ਵੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਬੱਸਾਂ ਵਿਚ ਆਉਣ ਵਾਲੇ ਵਿਦਿਆਰਥੀਆਂ ਅਤੇ ਬੱਸ ਚਾਲਕਾਂ ਲਈ ਵੀ ਸਰਕਾਰ ਵੱਖਰੀ ਨਿਯਮਾਵਲੀ ਤਿਆਰ ਕਰ ਰਹੀ ਹੈ। ਸਕੂਲਾਂ ਬੱਸਾਂ ਦੇ ਨਿਯਮਾਂ ਤੋਂ ਇਲਾਵਾ ਬਾਥਰੂਮ, ਕੈਫਟੇਰੀਆ ਦੇ ਲਈ ਕੀ ਕਰਨ ਅਤੇ ਕੀ ਨਾ ਕਰਨ ਸਬੰਧੀ ਨਿਰਦੇਸ਼ ਅਤੇ ਸਕੂਲ ਬਿਲਡਿੰਗ ਨੂੰ ਨਿਯਮਤ ਤੌਰ ‘ਤੇ ਸਾਫ ਕਰਨ ਵਰਗੇ ਸੁਝਾਅ ਦਿਸ਼ਾ ਨਿਰਦੇਸ਼ ਦਾ ਹਿੱਸਾ ਹੋ ਸਕਦੇ ਹਨ।
ਸਰਕਾਰ ਵਲੋਂ ਸਕੂਲਾਂ ਲਈ ਜਾਰੀ ਕੀਤੀ ਜਾਣ ਵਾਲੀ ਗਾਈਡਲਾਈਨਸ ਦਾ ਪਾਲਣ ਕਰਨਾ ਸਾਡੀ ਜ਼ਿੰਮੇਵਾਰੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਗਾਈਡਲਾਈਨ ਨੂੰ ਤਿਆਰ ਕਰਨ ਤੋਂ ਬਾਅਦ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਕ ਵਾਰ ਸਕੂਲ ਸੰਚਾਲਕਾਂ ਨਾਲ ਵੀ ਵਿਚਾਰ-ਵਟਾਂਦਰਾ ਕਰ ਲੈਣ ਤਾਂ ਕਿ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਆਪਣੇ ਵਿਚਾਰ ਰੱਖ ਸਕਣ। ਸਰਕਾਰ ਅਤੇ ਸਕੂਲਾਂ ਦੀ ਪਹਿਲਕਦਮੀ ਬੱਚੇ ਹੀ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
