ਗ੍ਰਹਿ ਮੰਤਰਾਲੇ ਨੇ ਇਸ ਸਮੇ ਪ੍ਰਬੰਧਨ ਐਕਟ, 2005 ਦੇ ਤਹਿਤ ਦੇਸ਼ ਭਰ ਵਿੱਚ ਤਾਲਾਬੰਦੀ ਨੂੰ 4 ਮਈ ਤੋਂ ਅੱਗੇ ਦੋ ਹਫਤਿਆਂ ਲਈ ਹੋਰ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਵਾਇਰਸ ਕਾਰਨ ਭਾਰਤ ਵਿਚ ਮਰ-ਨ ਵਾਲਿਆਂ ਦੀ ਗਿਣਤੀ 1,152 ਹੋ ਗਈ ਹੈ, ਦੇਸ਼ ਭਰ ਵਿਚ ਕੁੱਲ 35,365 ਮਾਮਲੇ ਹਨ।ਗ੍ਰਿਹ ਮੰਤਰਾਲੇ ਨੇ ਇਸ ਲਾਕ ਡਾਊਨ ਅਵਧੀ ਵਿਚ ਵੱਖ-ਵੱਖ ਗਤੀਵਿਧੀਆਂ ਨੂੰ ਨਿਯਮਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ,ਜੋ ਕਿ ਦੇਸ਼ ਦੇ ਜ਼ਿਲ੍ਹਿਆਂ ਦੇ ਰੈਡ (ਹੌਟਸਪੌਟ), ਗ੍ਰੀਨ ਅਤੇ ਓਰੇਂਜ ਜ਼ੋਨ ਵਿਚ ਜੋਖਮ ਪਰੋਫਾਈਲਿੰਗ ਦੇ ਅਧਾਰ ਤੇ ਹਨ. ਦਿਸ਼ਾ-ਨਿਰਦੇਸ਼ਾਂ ਨੇ ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਪੈਂਦੇ ਜ਼ਿਲਿਆਂ ਵਿੱਚ ਕਾਫ਼ੀ ਢਿੱਲ ਦੇਣ ਦੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਵੀ ਕੈਪਟਨ ਸਰਕਾਰ ਨੇ ਸਖਤ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ ਪੰਜਾਬ ਅੰਦਰ ਕ-ਰੋਨਾ ਕੇਸ ਵਧਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂਬੇ ਦੀਆਂ ਸਰਹੱਦਾਂ ਸਖ਼ਤੀ ਨਾਲ ਸੀਲ ਰੱਖੇ ਜਾਣ ਦੇ ਹੁਕਮ ਦਿੱਤੇ ਹਨ। ਕਿਸੇ ਵੀ ਬਾਹਰੀ ਸੂਬੇ ਦੀਆਂ ਬੱਸਾਂ ਨੂੰ ਪੰਜਾਬ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿਰਫ਼ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਆਉਣ ਵਾਲੀਆਂ ਬੱਸਾਂ ਜਾਂ ਪੰਜਾਬੀਆਂ ਨੂੰ ਵਾਪਸ ਛੱਡਣ ਵਾਲੀਆਂ ਬੱਸਾਂ ਹੀ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਸੂਬੇ ‘ਚ ਪ੍ਰਵੇਸ਼ ਕਰਨਗੀਆਂ। ਕੈਪਟਨ ਨੇ ਜ਼ਿਲ੍ਹਿਆਂ ਨੂੰ ਵੀ ਸੀਲ ਕਰਨ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਦੂਜੇ ਸੂਬਿਆਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਆ ਰਹੇ ਲੋਕਾਂ ਨੂੰ ਹੁਣ ਉਨ੍ਹਾਂ ਦੇ ਪਿੰਡਾਂ ‘ਚ ਨਿਰਧਾਰਤ ਭਵਨਾਂ ‘ਚ ਹੀ ਕੁਆਰੰਟੀਨ ਕੀਤਾ ਜਾਵੇਗਾ ਬੇਸ਼ੱਕ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਹੋਵੇ ਜਾਂ ਨੈਗੇਟਿਵ। ਪਿੰਡਾਂ ‘ਚ ਅਜਿਹੇ ਭਵਨਾਂ ਦੀ ਪਛਾਣ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨਾਲ ਮਿਲ ਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ 21 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ।
ਕੈਪਟਨ ਨੇ ਕਿਹਾ ਕਿ ਪਿਛਲੇ ਚਾਰ-ਪੰਜ ਦਿਨਾਂ ‘ਚ ਨਾਂਦੇੜ ਤੋਂ 3,525 ਸ਼ਰਧਾਲੂ, ਕੋਟਾ ਤੋਂ 153 ਵਿਦਿਆਰਥੀ ਤੇ 3,085 ਕਾਮੇ ਪੰਜਾਬ ਪਰਤੇ ਹਨ। ਇਨ੍ਹਾਂ ‘ਚ ਨਾਂਦੇੜ ਤੋਂ ਆਏ ਸ਼ਰਧਾਲੂਆਂ ਚੋਂ 577 ਦੀ ਰਿਪੋਰਟ ਆ ਗਈ ਹੈ ਤੇ ਇਨ੍ਹਾਂ ‘ਚੋਂ 20 ਫੀਸਦ ਪੌਜ਼ਟਿਵ ਪਾਏ ਗਏ ਹਨ। ਕੈਪਟਨ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਸਾਰੇ ਲੋਕਾਂ ਵੱਲੋਂ ਕੋਵਾ ਮੋਬਾਇਲ ਐਪ ਡਾਊਨਲੋਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
