Home / ਵੀਡੀਓ / ਪੰਜਾਬ ਦੇ ਭਲੇ ਲਈ ਕੈਪਟਨ ਦਾ ਵੱਡਾ ਐਲਾਨ

ਪੰਜਾਬ ਦੇ ਭਲੇ ਲਈ ਕੈਪਟਨ ਦਾ ਵੱਡਾ ਐਲਾਨ

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਨੂੰ ਕਿਹਾ ਹੈ ਕਿ ਮੇਰੀ ਪੰਜਾਬ ਵਾਸੀਆਂ ਦੇ ਨਾਮ ਮੇਰਾ ਸੁਨੇਹਾ। ਇਸ ਔਖੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਖ-ੜਨਾ ਚਾਹੀਦਾ ਹੈ ਤੇ ਇਕੱਠੇ ਰੱਲ ਕੇ ਕ-ਰੋਨਾ ਨਾਲ ਲੜ-ਨਾ ਚਾਹੀਦਾ ਹੈ। ਦੱਸ ਦਈਏ ਕਿ ਪੂਰੇ ਦੇਸ਼ ਵਿੱਚ ਇਹ ਵਾਇ-ਰਸ ਫੈਲਿ-ਆ ਹੋਇਆ ਹੈ,
ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਹੋਰਨਾਂ ਸੂਬਿਆਂ ਤੋਂ ਪੰਜਾਬ ਵਿੱਚ ਦਾਖਲ ਹੋਣ ਲੱਗਿਆਂ ਅਸੀਂ ਸਕ੍ਰੀਨਿੰਗ ਤੇ ਕੁਆਰੰਟੀਨ ਨਾਲ ਸਬੰਧਿਤ ਜ਼ਰੂਰੀ ਗੱਲਾਂ ਨੂੰ ਮੰਨੀਏ। ਇਹ ਜ਼ਰੂਰੀ ਗੱਲਾਂ ਸਾਡੀ ਹੀ ਭਲਾਈ ਲਈ ਹਨ ਤਾਂ ਜੋ ਸਾਡੇ ਕਰਕੇ ਹੋਰਨਾਂ ਤੱਕ ਕਰੋਨਾ ਵਾਇਰਸ ਨਾ ਫੈਲੇ। ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਅਧਿਕਾਰੀਆਂ ਤੇ ਸਾਨੂੰ ਆਪਣਾ ਸਹਿਯੋਗ ਦੇਣ। ਦੱਸ ਦਈਏ ਕਿ ਪੰਜਾਬ ਅੰਦਰ ਕ-ਰੋਨਾ ਕੇਸ ਵਧਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂਬੇ ਦੀਆਂ ਸਰਹੱਦਾਂ ਸਖ਼ਤੀ ਨਾਲ ਸੀਲ ਰੱਖੇ ਜਾਣ ਦੇ ਹੁਕਮ ਦਿੱਤੇ ਹਨ। ਕਿਸੇ ਵੀ ਬਾਹਰੀ ਸੂਬੇ ਦੀਆਂ ਬੱਸਾਂ ਨੂੰ ਪੰਜਾਬ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿਰਫ਼ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਆਉਣ ਵਾਲੀਆਂ ਬੱਸਾਂ ਜਾਂ ਪੰਜਾਬੀਆਂ ਨੂੰ ਵਾਪਸ ਛੱਡਣ ਵਾਲੀਆਂ ਬੱਸਾਂ ਹੀ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਸੂਬੇ ‘ਚ ਪ੍ਰਵੇਸ਼ ਕਰਨਗੀਆਂ। ਕੈਪਟਨ ਨੇ ਜ਼ਿਲ੍ਹਿਆਂ ਨੂੰ ਵੀ ਸੀਲ ਕਰਨ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਦੂਜੇ ਸੂਬਿਆਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਆ ਰਹੇ ਲੋਕਾਂ ਨੂੰ ਹੁਣ ਉਨ੍ਹਾਂ ਦੇ ਪਿੰਡਾਂ ‘ਚ ਨਿਰਧਾਰਤ ਭਵਨਾਂ ‘ਚ ਹੀ ਕੁਆਰੰਟੀਨ ਕੀਤਾ ਜਾਵੇਗਾ ਬੇਸ਼ੱਕ ਉਨ੍ਹਾਂ ਦੀ ਰਿਪੋ-ਰਟ ਪੌਜ਼ੇ-ਟਿਵ ਹੋਵੇ ਜਾਂ ਨੈਗੇ-ਟਿਵ। ਪਿੰਡਾਂ ‘ਚ ਅਜਿਹੇ ਭਵਨਾਂ ਦੀ ਪਛਾਣ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨਾਲ ਮਿਲ ਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ 21 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ।
ਕੈਪਟਨ ਨੇ ਕਿਹਾ ਕਿ ਪਿਛਲੇ ਚਾਰ-ਪੰਜ ਦਿਨਾਂ ‘ਚ ਨਾਂਦੇੜ ਤੋਂ 3,525 ਸ਼ਰਧਾਲੂ, ਕੋਟਾ ਤੋਂ 153 ਵਿਦਿਆਰਥੀ ਤੇ 3,085 ਕਾਮੇ ਪੰਜਾਬ ਪਰਤੇ ਹਨ। ਇਨ੍ਹਾਂ ‘ਚ ਨਾਂਦੇੜ ਤੋਂ ਆਏ ਸ਼ਰਧਾਲੂਆਂ ਚੋਂ 577 ਦੀ ਰਿਪੋਰਟ ਆ ਗਈ ਹੈ ਤੇ ਇਨ੍ਹਾਂ ‘ਚੋਂ 20 ਫੀਸਦ ਪੌਜ਼-ਟਿਵ ਪਾਏ ਗਏ ਹਨ। ਕੈਪਟਨ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਸਾਰੇ ਲੋਕਾਂ ਵੱਲੋਂ ਕੋਵਾ ਮੋਬਾਇਲ ਐਪ ਡਾਊਨਲੋਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

error: Content is protected !!