ਲਾਕਡਾਉਨ ਵਿਚ ਆਮ ਵਰਗ ਨੂੰ ਰਾਹਤ, ਸਸਤੀ ਹੋਈ ਇਹ ਰੋਜਾਨਾ ਵਰਤੋਂ ਵਾਲੀ ਚੀਜ਼

ਪ੍ਰਾਪਤ ਜਾਣਕਾਰੀ ਅਨੁਸਾਰ ਲਗਾਤਾਰ ਤੀਜੀ ਵਾਰ ਐਲ.ਪੀ.ਜੀ. ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਮਈ ਮਹੀਨੇ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 162.50 ਦੀ ਕਟੌਤੀ ਕੀਤੀ ਗਈ ਹੈ। ਕੰਪਨੀ ਹਰ ਮਹੀਨੇ ਦੀ 1 ਤਾਰੀਖ ਨੂੰ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ। ਇਸ ਕਟੌਤੀ ਦੇ ਬਾਅਦ ਦਿੱਲੀ ਵਿਚ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ 744 ਰੁਪਏ ਤੋਂ ਘੱਟ ਕੇ 581.50 ਹੋ ਗਈ ਹੈ। ਮੁੰਬਈ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ 579 ਹੋਵੇਗੀ ਜਦੋਂਕਿ ਪਹਿਲਾਂ ਐਲ.ਪੀ.ਜੀ. ਸਿਲੰਡਰ ਦੀ ਕੀਮਤ 714.50 ਰੁਪਏ ਸੀ। ਕੋਲਕਾਤਾ ਵਿਚ ਸਿਲੰਡਰ ਦੀ ਕੀਮਤ ਵਿਚ 190 ਰੁਪਏ ਦੀ ਕਟੌਤੀ ਹੋਈ ਹੈ। ਹੁਣ ਇਥੇ ਇਕ ਸਿਲੰਡਰ 584.50 ਰੁਪਏ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨਈ ਵਿਚ ਐਲ.ਪੀ.ਜੀ. ਸਿਲੰਡਰ 569.50 ਰੁਪਏ ਦਾ ਹੋ ਗਿਆ ਹੈ।ਸਿਲੰਡਰ ਦੀ ਦਰ ਹਰ ਮਹੀਨੇ ਦੇ ਪਹਿਲੇ ਦਿਨ ਬਦਲੀ ਜਾਂਦੀ ਹੈ, ਪਿਛਲੇ ਦੋ ਮਹੀਨਿਆਂ ਤੋਂ ਕੀਮਤਾਂ ਵਿਚ ਕਟੌਤੀ ਹੋ ਰਹੀ ਹੈ ਜਦੋਂਕਿ ਪਿਛਲੇ ਸਾਲ ਅਗਸਤ ਤੋਂ ਕੀਮਤਾਂ ਵਧ ਰਹੀਆਂ ਸਨ। 25 ਮਾਰਚ ਤੋਂ ਸ਼ੁਰੂ ਹੋਏ ਕੋਰੋਨਾ ਲਾਕਡਾਉਨ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਿਲੰਡਰ ਦੀ ਖਰੀਦ ਨੂੰ ਲੈ ਕੇ ਘਬਰਾਹਟ ਦੇਖੀ ਜਾ ਰਹੀ ਹੈ। ਵਿਕਰੇਤਾ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਦੇਸ਼ ਵਿਚ ਐਲ.ਪੀ.ਜੀ. ਸਿਲੰਡਰ ਦੀ ਕੋਈ ਕਮੀ ਨਹੀਂ ਹੈ ਅਤੇ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਗੈਸ ਦੇ ਲੌੜੀਂਦੇ ਭੰਡਾਰ ਹਨ। ਦੱਸ ਦਈਏ ਕਿ ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ ਵਿਚ ਗੈਰ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਪਾਰਕ ਗੈਸ ਸਿਲੰਡਰ 256 ਰੁਪਏ ਹੋਇਆ ਸਸਤਾ ਘਰੇਲੂ ਰਸੋਈ ਗੈਸ ਤੋਂ ਇਲਾਵਾ ਵਪਾਰਕ ਗੈਸ ਦੀਆਂ ਕੀਮਤਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਰਾਜਧਾਨੀ ਦਿੱਲੀ ਵਿਚ 19 ਕਿਲੋ ਵਪਾਰਕ(ਕਮਰਸ਼ਿਅਲ) ਗੈਸ ਸਿਲੰਡਰ ਦੀ ਕੀਮਤ 256 ਰੁਪਏ ਘਟਾ ਕੇ 1029.50 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿਚ ਇਸ ਦੀ ਕੀਮਤ 1086.00 ਰੁਪਏ ਹੋ ਗਈ ਹੈ। ਵਪਾਰਕ ਗੈਸ ਸਿਲੰਡਰ ਮੁੰਬਈ ਵਿਚ 978 ਰੁਪਏ ਅਤੇ ਚੇਨਈ ਵਿਚ 1144.50 ਰੁਪਏ ਦਾ ਹੋ ਗਿਆ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Leave a Reply

Your email address will not be published. Required fields are marked *