Home / ਦੁਨੀਆ ਭਰ / ਟਿਕ ਟੋਕ ਸਟਾਰ ਨੂਰ ਦੇ ਚਰਚੇ

ਟਿਕ ਟੋਕ ਸਟਾਰ ਨੂਰ ਦੇ ਚਰਚੇ

ਟਿਕ ਟੋਕ ਸਟਾਰ ਨੂਰ ਦੇ ਪਿੰਡ ਹੋ ਗਈ ਪੁ-ਲਿਸ ਹੀ ਪੁ-ਲਿਸ ‘ ਦੱਸ ਦਈਏ ਕਿ ਮੋਗਾ/ਫਤਹਿਗੜ੍ਹ ਪੰਜਤੂਰ, 30 ਅਪਰੈਲ ਲੌਕਡਾਊਨ ਨੇ ਛੋਟੀ ਬੱਚੀ ਨੂਰ ਦੇ ਪਰਿਵਾਰ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਧਰਮਕੋਟ ਨਜ਼ਦੀਕੀ ਪਿੰਡ ਭਿੰਡਰ ਕਲਾਂ ਦੇ ਸੰਦੀਪ ਤੂਰ ਦੀ ਅਗਵਾਈ ਹੇਠਲੀ ਟਿਕ ਟੌਕ ਟੀਮ ਵਿਚਲੀ ਨੂਰ ਨੇ ਆਪਣੇ ਹਨੇਰੇ ਪਰਿਵਾਰ ਵਿੱਚ ਰੋਸ਼ਨੀ ਲੈ ਆਂਦੀ ਹੈ। ਮਜ਼ਦੂਰ ਪਰਿਵਾਰ ਦੀ ਧੀ ਟਿੱਕ ਟੌਕ ਨਾਲ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਰਹੀ ਹੈ। ਸਿਰ ’ਤੇ ਪਟ-ਕਾ ਸਜਾ ਕੇ ਲੜਕੇ ਦੇ ਭੇਸ ’ਚ ਵੀਡੀਓਜ਼ ’ਚ ਨਜ਼ਰ ਆਉਂਦੀ ਨੂਰ ਦਾ ਜਾਦੂ ਫੈਨਜ਼ ’ਤੇ ਇਸ ਕਦਰ ਛਾਇਆ ਹੋਇਆ ਹੈ ਕਿ ਉਸ ਦੇ ਲੱਖਾਂ ਤੋਂ ਵੱਧ ਪ੍ਰਸ਼ਾਸਕ ਬਣ ਗਏ ਹਨ। ਨੂਰ ਦਾ ਪਿਤਾ ਭੱਠੇ ਉੱਤੇ ਮਜ਼-ਦੂਰੀ ਕਰਦਾ ਹੈ। ਨੂਰ ਦੋ ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ-ਟੌਕ ’ਤੇ ਵੀਡੀਓਜ਼ ਪਾ ਰਹੀਆਂ ਹਨ। ਨੂਰ ਆਪਣੀ ਭੈਣ ਜਸ਼ਨਦੀਪ ਨਾਲ ਹਾਸ ਰਸ ਅਤੇ ਸਿੱਖਿਆਦਾਇਕ ਵੀਡੀਓਜ਼ ਪਾ ਕੇ ਹਰੇਕ ਵਰਗ ਦਾ ਖੂਬ ਮਨੋਰੰਜਨ ਕਰ ਰਹੀਆਂ ਹਨ। ਬੱਚੀਆਂ ਦੀ ਮਾਂ ਜਗਵੀਰ ਕੌਰ ਤੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਬੱਚੀਆਂ ਉੱਤੇ ਮਾਣ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਇਨ੍ਹਾਂ ਬੱਚੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਹੁਨਰ ਤੋਂ ਖੁਸ਼ ਹੋ ਕੇ ਮਾਲੀ ਮਦਦ ਕੀਤੀ। ਧਰਮਕੋਟ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਫੋਟੋ ਚ ਪਿੰਡ ਭਿੰਡਰ ਕਲਾਂ ’ਚ ਆਪਣੇ ਪਰਿਵਾਰ ਨਾਲ ਨੂਰ ਤੇ ਉਸ ਦੀ ਭੈਣ ਜਸ਼ਨਦੀਪ।ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ ਨਜ਼ਰ ਆ ਰਹੇ ਹਨ। ਤੁਹਾਡਾ ਸੱਭ ਦਾ ਚਹੇਤਾ ਬਾਲ ਕਲਾਕਾਰ ਨੂਰ , ਲੜਕਾ ਨਹੀਂ ਅਸਲ ਵਿੱਚ ਇਹ ਲੜਕੀ ਹੈ ਨੂਰ ਪ੍ਰੀਤ ।
ਤੁਹਾਨੂੰ ਦੱਸ ਦੇਈਏ ਕਿ ਮਾਪਿਆ ਨੂੰ ਦੂਜੀ ਔਲਾਦ ਮੁੰਡਾ ਹੋਣ ਦੀ ਆਸ ਸੀ। ਕੁਦਰਤੀ ਦੂਜੀ ਵੀ ਬੇਟੀ ਹੋਈ ਤਾਂ ਉਹਨਾਂ ਨੇ ਇਸ ਨੂੰ ਮੁੰਡਾ ਬਣਾਉਣ ਦੀ ਸੋਚੀ ।ਮੁੰਡਿਆਂ ਵਰਗੇ ਕਪੜੇ ਪਾਉਣੇ ਸ਼ੁਰੂ ਕੀਤੇ ਜੂੜਾ ਕਰਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਇਹ ਪਿੰਡ ਦੇ ਮੁੰਡਿਆਂ ਦੇ ਸਪਰੰਕ ਵਿੱਚ ਆਈ ਜੋ ਟਿਕ ਟੋਕ ਬਨਉਂਦੇ ਸਨ। ਇਸ ਦੀ ਪਿਹਲੀ ਵੀਡੀਓ ਆਲੂ ਵਾਲੀ ਸੀ। ਭੱਠਾ ਮਜਦੂਰ ਦੀ ਇਸ ਕੁੜੀ ਨੇ ਰਾਤੋ ਰਾਤ ਆਪਣੇ ਪਰਿਵਾਰ ਤੇ ਪੂਰੇ ਪਿੰਡ ਨੂੰ ਵਿਸ਼ਵ ਵਿੱਚ ਮਸ਼ਹੂਰ ਕਰ ਦਿਤਾ।

error: Content is protected !!