ਇਹ ਭੈਣ-ਭਰਾ ਨਹੀਂ ਸਗੋਂ ਦੋਵੇਂ ਭੈਣਾਂ ਨੇ

ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ, ਉਸ ਦੇ ਚਰਚੇ ਹੋਣ ਵੀ ਕਿਉਂ ਨਾ ਕਿਉਂ ਕਿ ਇਸ ਬੱਚੀ ਦੀਆਂ ਹਾਸੇ ਭਰੀਆਂ ਗੱਲਾਂ ਸੁਣ ਕੇ ਹਰ ਇਕ ਦੇ ਢਿੱਡੀ ਪੀੜਾਂ ਪੈ ਜਾਣਗੀਆਂ।
ਤੁਹਾਡਾ ਸੱਭ ਦਾ ਚਹੇਤਾ ਬਾਲ ਕਲਾਕਾਰ ਨੂਰ , ਲੜਕਾ ਨਹੀਂ ਅਸਲ ਵਿੱਚ ਇਹ ਲੜਕੀ ਹੈ ਨੂਰ ਪ੍ਰੀਤ । ਮਾਪਿਆ ਨੂੰ ਦੂਜੀ ਔਲਾਦ ਮੁੰਡਾ ਹੋਣ ਦੀ ਆਸ ਸੀ। ਕੁਦਰਤੀ ਦੂਜੀ ਵੀ ਬੇਟੀ ਹੋਈ ਤਾਂ ਉਹਨਾਂ ਨੇ ਇਸ ਨੂੰ ਮੁੰਡਾ ਬਣਾਉਣ ਦੀ ਸੋਚੀ ।ਮੁੰਡਿਆਂ ਵਰਗੇ ਕਪੜੇ ਪਾਉਣੇ ਸ਼ੁਰੂ ਕੀਤੇ ਜੂੜਾ ਕਰਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਇਹ ਪਿੰਡ ਦੇ ਮੁੰਡਿਆਂ ਦੇ ਸਪਰੰਕ ਵਿੱਚ ਆਈ ਜੋ ਟਿਕ ਟੋਕ ਬਨਉਂਦੇ ਸਨ। ਇਸ ਦੀ ਪਿਹਲੀ ਵੀਡੀਓ ਆਲੂ ਵਾਲੀ ਸੀ। ਭੱਠਾ ਮਜਦੂਰ ਦੀ ਇਸ ਕੁੜੀ ਨੇ ਰਾਤੋ ਰਾਤ ਆਪਣੇ ਪਰਿਵਾਰ ਤੇ ਪੂਰੇ ਪਿੰਡ ਨੂੰ ਵਿਸ਼ਵ ਵਿੱਚ ਮਸ਼ਹੂਰ ਕਰ ਦਿਤਾ। ਆਉ ਆਪਾ ਸਾਰੇ ਰਲ ਕੇ ਇਸ ਬੇਟੀ ਦੇ ਉੱਜਲ ਭਵਿੱਖ ਲਈ ਅਰਦਾਸ ਕਰੀਏਇਸ ਬੱਚੀ ਨੇ ਹਰ ਉਮਰ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ ।ਇਹ ਬੱਚੀ ਪੰਜ ਸਾਲ ਦੀ ਹੈ ਜੋ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ‘ਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖੂਬ ਛਾਈ ਹੋਈ ਹੈ ਅਤੇ ਟਿਕ-ਟਾਕ ‘ਤੇ ਆਪਣੀਆਂ ਬਹੁਤ ਸਾਰੀਆਂ ਵੀਡੀਓ ਪਾ ਰਹੀ ਹੈ, ਜਿਸ ਨੂੰ ਦੇਖ ਕੇ ਕਰੋੜਾਂ ਲੋਕ ਦੀਵਾਨੇ ਹੋ ਰਹੇ ਹਨ। ਇਸ ਬੱਚੀ ਦਾ ਨਾਮ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸ ਨੂੰ ਮੁੰਡਿਆਂ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ-ਟਾਕ ਬਣਾ ਰਹੀ ਹੈ। ਜਾਣਕਾਰੀ ਮੁਤਾਬਕ ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ-ਟਾਕ ‘ਤੇ ਅੱਜ ਕੱਲ੍ਹ ਖੂਬ ਵੀਡੀਓ ਪਾ ਰਹੀਆਂ ਹਨ। ਨੂਰ ਪ੍ਰੀਤ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਲੱਗਦੀਆਂ ਹਨ। ਮੈਂ ਪਿੰਡ ‘ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਉਸ ਨੇ +2 ਪਾਸ ਕਰਕੇ ਆਪਣੀ ਹੀ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਹੈ।

Leave a Reply

Your email address will not be published. Required fields are marked *