ਜਦੋਂ ਖੜਾਂਵ ਨਾਲ ਪੱਥਰ ਹਟਾਉਣ ਤੇ ਜਲ ਨਿਕਲ ਪਿਆ

ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਕਿਰਪਾ ਹੋਈ ਜਦੋਂ ਖੜਾਂਵ ਨਾਲ ਪੱਥਰ ਹਟਾਉਣ ਤੇ ਜਲ ਨਿਕਲ ਪਿਆ ਗੁਰਦੁਆਰਾ ਨਾਨਕ ਝੀਰਾ ਸਾਹਿਬ, ਬਿਦਰ, ਕਰਨਾਟਕਾ ‘ਨਾਂਦੇੜ ਸਾਹਿਬ ਅਬਿਚਲਨਗਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਕਰੀਬ 200 ਕਿਲੋਮੀਟਰ ਦੂਰ ਬਿਦਰ ਸ਼ਹਿਰ (ਕਰਨਾਟਕ) ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਦਰਸ਼ਨਾਂ ਲਈ ਪੁੱਜ ਰਹੀਆਂ ਹਨ। ਲੰਬੀ ਦੂਰੀ ਨੂੰ ਦੇਖਦਿਆਂ ਸੰਗਤਾਂ ਦੇ ਪੜਾਅ ਲਈ ਲੰਗਰ ਸਾਹਿਬ ਦੇ ਮੌਜੂਦਾ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਸੰਗਤਾਂ ਦੇ ਲੰਗਰ ਅਤੇ ਆਰਾਮ ਵਾਸਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਗੁਰਦੁਆਰਾ ਬਣਵਾਇਆ ਗਿਆ ਹੈ, ਜਿੱਥੇ ਗੁਰਦੁਆਰਾ ਨਾਨਕ ਝੀਰਾ ਜਾਣ ਵਾਲੀਆਂ ਸੰਗਤਾਂ ਲੰਗਰ ਛਕਦੀਆਂ ਹਨ। ਇੱਥੋਂ ਕਰੀਬ 120 ਕਿਲੋਮੀਟਰ ਦੀ ਦੂਰੀ ‘ਤੇ ਬਿਦਰ ਸ਼ਹਿਰ ਦੇ ਬਾਹਰਵਾਰ ਗੁਰਦੁਆਰਾ ਨਾਨਕ ਝੀਰਾ ਸਥਿਤ ਹੈ। ਗੁਰੂਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਜੀ ਬਿਦਰ ਕਰਨਾਟਕ ਇਹ ਗੁਰੂਦੁਆਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਗੁਰੂਦੁਆਰਾ ਬਿਦਰ ਕਰਨਾਟਕਾ ਵਿਖੇ ਸਥਿਤ ਹੈ ਅਤੇ ਤਖਤ ਸ੍ਰੀ ਹਜੂਰ ਅਬਿਚਲ ਨਗਰ ਸਾਹਿਬ ਨਾਂਦੇੜ ਤੋਂ ਕਰੀਬ 180 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਸ ਸਥਾਨ ਪਰ ਪਾਣੀ ਦੀ ਦਿੱਕਤ ਨੂੰ ਵੇਖਦੇ ਹੋਏ ਆਪਣੇ ਪੈਰ ਦੀ ਖੜਾਂਵ ਮਾਰਕੇ ਧਰਤੀ ਵਿੱਚੋਂ ਪਾਣੀ ਕੱਢਿਆ ਸੀ। ਇਸ ਲਈ ਇਸ ਗੁਰੂਦੁਆਰਾ ਸਾਹਿਬ ਨੂੰ ਨਾਨਕ ਝੀਰਾ ਆਖ‌ਿਆ ਜਾਂਦਾ ਹੈ। ਗੁਰੂਦੁਆਰੇ ਦੇ ਨਾਲ ਹੀ ਉਹ ਸਥਾਨ ਵੀ ਸਥਿਤ ਹੈ ਜਿਸ ਜਗ੍ਹਾ ਪਰ ਗੁਰੂ ਸਾਹਿਬ ਜੀ ਵੱਲੋਂ ਪਾਣੀ ਕੱਢਿਆ ਗਿਆ ਸੀ। ਭੁੱਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।ਬੇਨਤੀ ਹੈ ਜੀ ਇਤਿਹਾਸ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਦਰਸ਼ਨ ਹੋ ਜਾਣ ਜੀ

Leave a Reply

Your email address will not be published. Required fields are marked *