ਹਉਮੈ ਤੋਂ ਕਿਵੇਂ ਬਚੀਏ ਤੇ ਪ੍ਰਮਾਤਮਾ ਨਾਲ ਕਿਵੇਂ ਜੁੜਨਾ ਹੈ

ਹੰਕਾਰ (ਹਉਮੈ) ਤੋਂ ਕਿਵੇਂ ਬਚੀਏ ਤੇ ਪ੍ਰਮਾਤਮਾ ਨਾਲ ਕਿਵੇਂ ਜੁੜਨਾ ਹੈ ‘ਗੁਰਬਾਣੀ ਕੇਵਲ ਰੂਹਾਨੀ ਖੇਤਰ ਵਿੱਚ ਹੀ ਨਹੀਂ ਸਗੋਂ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਸਾਡੀ ਅਗਵਾਈ ਕਰਦੀ ਹੈ। ਜੇਕਰ ਵਿਚਾਰੀਏ ਤਾਂ ਗੁਰਬਾਣੀ ਜੀਵਨ ਦੇ ਹਰ ਖੇਤਰ ਜਿਵੇਂ ਕਿ ਜ਼ਾਤਪਾਤ, ਸੰਸਾਰ ਦੀ ਉਤਪਤੀ, mout , ਵਿਭਚਾਰ, ਤਿਆਗ, ਗ੍ਰਿਹ-ਸਤ, ਮੁਕਤੀ, ਧੀਰਜ, ਲਾ-ਲਚ, ਚਾਲ-ਚਲਣ,
ਖਾਣ ਪੀਣ, ਆਲਸ, ਪਖੰਡ, ਮੂਰਤੀ ਪੂਜਾ ਤੇ ਹਉਮੈ ਵਰਗੇ ਮਸਲਿਆਂ ਵਿੱਚ ਵੀ ਅਸਾਨੂੰ ਸਿੱਧੇ ਰਾਹ ਪਾਉਂਦੀ ਹੈ। ਗੁਬਾਣੀ ਵਿੱਚ ਹਉਮੈ ਲਈ ਕਈ ਹੋਰ ਸ਼ਬਦਾਂ ਜਿਵੇਂ ਹੰ-ਕਾਰ, ਅਹੰਕਾਰ, ਗਰਬ ਤੇ ਅਭਿਮਾਨ ਆਦਿ ਦੀ ਵਰਤੋਂ ਵੀ ਕੀਤੀ ਗਈ ਹੈ। ਗੁਰਬਾਣੀ ਸਾਨੂੰ ਹਉਮੈ ਦੇ ਨੁਕ-ਸਾਨ ਦੱਸ ਕੇ ਇਸ ਰੋ-ਗ ਤੋਂ ਬਚਣ ਲਈ ਪਰੇਰਦੀ ਹੈ ਅਤੇ ਇਸ ਦਾ ਦਾਰੂ ਵੀ ਦੱਸਦੀ ਹੈ।ਗੁਰਬਾਣੀ ਅਨੁਸਾਰ ਹਉਮੈ ਵੀ ਵਾਹਿਗੁਰੂ ਨੇ ਪੈਦਾ ਕੀਤੀ ਹੈ ਜੋ ਹਰੇਕ ਨੂੰ ਚਮੜੀ ਹੋਈ ਹੈ। ਅਸੀਂ ਧਨ, ਜਵਾਨੀ, ਪਦਵੀ, ਕੁਲ ਤੇ ਸੰਪਤੀ ਆਦਿ ਦਾ ਮਾਣ ਕਰਦੇ ਹਾਂ। ਮਨੁੱਖ ਦੀ ਪੰਜ ਮੁਢਲੀ ਰੁਚੀਆਂ- ਕਾਮ, ਕ੍ਰੋ-ਧ, ਲੋਭ, ਮੋ-ਹ, ਹੰਕਾਰ (ਹਉਮੈ) -ਵਿਚੋਂ ਹਉਮੈ ਇੱਕ ਭੈ-ੜੀ ਤੇ ਖਤਰ-ਨਾਕ ਰੁਚੀ ਹੈ। ਇਹ ਇੱਕ ਚੋਰ ਵਾਂਗ ਚੋਰੀ ਚੋਰੀ ਸਾਨੂੰ ਆਪਣੇ ਵਸ ਵਿੱਚ ਕਰ ਲੈਂਦੀ ਹੈ ਤੇ ਕੁਰਾਹੇ ਪਾਂਦੀ ਹੈ। ਇੱਕ ਕੰਡੇ ਵਾਂਗ ਇਹ ਜੀਵ ਦੇ ਮਨ ਵਿੱਚ ਚੁਭ ਜਾਂਦੀ ਹੈ ਤੇ ਹਮੇਸ਼ਾ ਉਸ ਨੂੰ ਦੁ-ਖੀ ਕਰਦੀ ਰਹਿੰਦੀ ਹੈ: ਜਿਨ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ।। ਗੁਰੂ ਅਰਜਨ ਦੇਵ ਜੀ (ਪੰਨਾ ੯੯੯) ਭਾਵ: ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ ਉਸ ਨੇ ਹਉਮੈ ਵੀ ਹਰੇਕ ਜੀਵ ਦੇ ਅੰਦਰ ਪਾ ਦਿੱਤੀ ਹੈ। ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ।। ਗੁਰੂ ਨਾਨਕ ਦੇਵ ਜੀ (ਪੰਨਾ ੧੯) ਭਾਵ: ਸਾਰੀ ਸ੍ਰਿਸ਼ਟੀ ਮੋਹਣੀ ਮਾਇਆ ਦੀ ਮਮਤਾ, ਹਊਮੈ ਤੇ ਹੰਕਾਰ ਵਿੱਚ ਠੱਗੀ ਜਾ ਰਹੀ ਹੈ। ਗੁਰਬਾਣੀ ਹਉਮੈ ਦੀ ਬਿ-ਮਾ-ਰੀ ਤੋਂ ਬਚਣ ਲਈ ਸਾਨੂੰ ਪ੍ਰੇਰਦੀ ਹੈ ਤੇ ਨਿਮਰਤਾ ਨੂੰ ਅਪਨਾਉਣ ਦਾ ਸਬਕ ਦੇਂਦੀ ਹੈ। ਸਿੱਖ ਗੁਰੂਆਂ ਨੇ ਨਿਮਰ ਬਣ ਕੇ ਆਪਣਾ ਜੀਵਨ ਬਿ-ਤੀਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਉੱਚੀ ਕੁੱਲ ਨਾਲ ਸਬੰਧ ਰਖਦੇ ਸਨ, ਪਰ ਉਹਨਾਂ ਨੇ ਆਪਣੀ ਬਾਣੀ ਵਿੱਚ ਆਪਣੀ ਕੁੱਲ ਦਾ ਮਾਣ ਨਾ ਕਰ ਕੇ ਆਪਣੇ ਆਪ ਨੂੰ ਨੀਚ ਕਿਹਾ ਹੈ: ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ।। ਗੁਰੂ ਨਾਨਕ ਦੇਵ ਜੀ (ਪੰਨਾ ੯੫੬) ਭਾਵ: ਹੇ ਨਾਨਕ! ਤੂੰ ਹੰਕਾਰ ਨਾ ਕਰ, ਮਤੇ ਤੂੰ ਸਿਰ ਦੇ ਭਾਰ ਧਰਤੀ ਤੇ ਜਾ ਪਵੇਂ।

Leave a Reply

Your email address will not be published. Required fields are marked *