ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਵੱਡੀ ਖਬਰ ‘ਪ੍ਰਾਪਤ ਜਾਣਕਾਰੀ ਅਨੁਸਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਵਾਪਸ ਗਏ ਕੁਝ ਸ਼ਰਧਾਲੂਆਂ ਦੀ ਕੋ-ਰੋਨਾ ਸਬੰਧੀ ਰਿ-ਪੋਰਟ ਪਾਜ਼ੀ-ਟਿਵ ਆਉਣ ਤੋਂ ਬਾਅਦ ਹਜ਼ੂਰ ਸਾਹਿਬ ਵਿਖੇ ਚੌ-ਕਸੀ ਵਧਾ ਦਿੱਤੀ ਗਈ ਹੈ। ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੂੰ ਸਮੇਂ-ਸਮੇਂ ‘ਤੇ ਸੈਨੀਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਤਖ਼ਤ ਸਾਹਿਬ ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਧਾਵਾ ਨੇ ਦੱਸਿਆ ਕਿ ਸਾਡੇ ਵਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ‘ਚ ਸਮੇਂ-ਸਮੇਂ ‘ਤੇ ਕੀ-ਟਾਣੂ-ਨਾ-ਸ਼ਕ ਦਵਾ-ਈ ਦਾ ਛਿੜ-ਕਾਅ ਕਰਕੇ ਸੈਨੀਟਾਈਜ਼ ਕਰਵਾਇਆ ਜਾ ਰਿਹਾ ਹੈ। ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜੇਕਰ ਕੋਈ ਸਟਾਫ਼ ਮੈਂਬਰ ਸ਼ਹਿਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਇਕਾਂ-ਤਵਾਸ ‘ਚ ਰੱਖਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਕਾਂ-ਤਵਾਸ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਉਸ ਨੂੰ ਸਰਕਾਰੀ ਹਸਪ-ਤਾਲ ਭੇਜਿਆ ਜਾਂਦਾ ਹੈ। ਡਿਊਟੀ ‘ਤੇ ਹਾਜ਼ਰ ਹੋਣ ਤੋਂ ਪਹਿਲਾਂ ਉਸ ਦੀ ਪੂਰੀ ਤਰ੍ਹਾਂ ਜਾਂਚ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਕਾਰਨ ਪੰਜਾਬ ਤੋਂ ਆਏ ਕਰੀਬ 4 ਹਜ਼ਾਰ ਸ਼ਰਧਾਲੂ ਇਥੇ ਰੁਕੇ ਹੋਏ ਸਨ ਅਤੇ ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਚ ਜੋ ਸੰਗਤ ਵਾਪਸ ਆ ਰਹੀ ਉਨ੍ਹਾਂ ਚ ਕਾਫੀ ਸੰਗਤ ਨੂੰ ਪਾਜਿ-ਟਿਵ ਪਾਇਆ ਗਿਆ ਹੈ ਜਿਸ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਹੈ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਰਸੋ ਜਾਣਕਾਰੀ ਦਿੱਤੀ ਸੀ ਕਿ ਸ੍ਰੀ ਹਜ਼ੂਰ ਸਾਹਿਬ, ਨੰਦੇੜ ਤੋਂ 219 ਸ਼ਰਧਾਲੂ ਆਪਣੇ ਆਪਣੇ ਘਰਾਂ ਵਿੱਚ ਪਹੁੰਚ ਚੁੱਕੇ ਹਨ ਤੇ 643 ਸ਼ਰਧਾਲੂ ਕੱਲ ਸਵੇਰ ਤੱਕ ਪੰਜਾਬ ਵਾਪਿਸ ਪਹੁੰਚ ਰਹੇ ਹਨ ।
ਇਸਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਬੱਸਾਂ ਨੰਦੇੜ ਵਿਖੇ ਪਹੁੰਚ ਗਈਆਂ ਹਨ ਤੇ ਉੱਥੇ ਬਾਕੀ ਬਚੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਉਣਗੀਆਂ। ਦੱਸ ਦਈਏ ਕਿ ਪੰਜਾਬ ਚ ਲਗਾਤਾਰ ਇਹ ਵਾਇ-ਰਸ ਵੱਧ ਰਿਹਾ ਹੈ।
