ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ”ਚ ਸਾਹਮਣੇ ਆਈ ਅਨੋਖੀ ਤਸਵੀਰ

ਕ-ਰੋਨਾ” ਦੌਰਾਨ ਗੁਰੂ ਨਗਰੀ ”ਚ ਸਾਹਮਣੇ ਆਈ ਸਿਆਸਤ ਦੀ ਅਨੋਖੀ ਤਸਵੀਰ ਜਿੱਥੇ ਕ-ਰੋ-ਨਾ ਦੇ ਮੱਦੇਨਜ਼ਰ ਪੂਰੇ ਸੂਬੇ ‘ਚ ਕਰ-ਫਿਊ ਲਾਇਆ ਗਿਆ ਹੈ, ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ‘ਚ ਸਿਆ-ਸਤ ਦੀ ਇਕ ਅਨੋਖੀ ਤਸਵੀਰ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਭਾਜਪਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਉਹ ਆਪਣੇ ਘਰ ਤੋਂ ਕੇਕ ਬਣਾ ਕੇ ਭਾਜਪਾ ਐਮ. ਪੀ. ਦੇ ਘਰ ਗਏ ਅਤੇ ਉਨ੍ਹਾਂ ਨੇ ਉੱਥੇ ਕੇਕ ਕੱਟਿਆ। ਦੱਸ ਦਈਏ ਕਿ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਅੱਜ ਉਹ ਇਕ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਵਾਇ-ਰਸ ਨਾਲ ਲ-ੜਨ ਤਾਂ ਜੋ ਨੂੰ ਹਰਾਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਵੇਤ ਮਲਿਕ ਉਨ੍ਹਾਂ ਦੇ ਵੱਡੇ ਭਰਾ ਵਰਗੇ ਹਨ। ਇਸ ਦੌਰਾਨ ਦੋਹਾਂ ਨੇ ਇੱਕ-ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਅਤੇ ਜਨਮ ਦਿਨ ਮਨਾਇਆ। ਭਾਜਪਾ ਐਮ. ਪੀ. ਵਲੋਂ ਵੀ ਗੁਰਜੀਤ ਔਜਲਾ ਦਾ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਇਕ ਅਨੋਖੀ ਤਸਵੀਰ ਦੇਖਣ ਨੂੰ ਮਿਲੀ ਹੈ, ਜਿਸ ਨਾਲ ਪੂਰੇ ਦੇਸ਼ ‘ਚ ਆਪਸੀ ਭਾਈਚਾਰੇ ਦਾ ਸੰਦੇਸ਼ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਚ ਵੀ ਲੌਕਡਾਊਨ ਜਾਰੀ ਹੈ ਜੋ ਲੰਬੇ ਸਮੇਂ ਤੱਕ ਵੀ ਜਾ ਸਕਦਾ ਹੈ ਕਿਉਂਕਿ ਅਜੇ ਲਗਾਤਾਰ ਕਰੋਨਾ ਕੇਸ ਚ ਵਾਧਾ ਹੋ ਰਿਹਾ ਹੈ ਜੋ ਲੌਕਡਾਊਨ ਨੂੰ ਲੰਬਾ ਲੈ ਕੇ ਜਾਣਾ ਇਹ ਗੱਲ ਪੱਕੀ ਹੈ।ਜਿਸ ਕਾਰਨ ਉਦਯੋਗਿਕ ਧੰਦੇ ਆਮ ਵਰਗ ਕਾਰੋਬਾਰ ਬੱਚਿਆਂ ਦੀ ਪੜ੍ਹਾਈ ਆਦਿ ਸਭ ਚੀਜਾਂ ਰੁਕ ਗਈਆਂ ਹਨ ਜਿਸ ਕਾਰਨ ਦੇਸ਼ ਨੂੰ ਕਾਫੀ ਵੱਡਾ ਨੁਕ-ਸਾਨ ਉਠਾਉਣਾ ਪੈ ਰਿਹਾ ਹੈ ਜੋ ਬਹੁਤ ਸਮੇ ਤੱਕ ਪੂਰਾ ਨਹੀਂ ਹੋਣਾ। ਦੱਸ ਦਈਏ ਕਿ ਇਸ ਸਮੇਂ ਪੂਰੇ ਦੇਸ਼ ਦੇ ਨਾਲ ਪੂਰੇ ਪੰਜਾਬ ਚ ਵੀ ਲੌਕਡਾਊਨ ਤੇ ਕਰ-ਫਿਊ ਦੀ ਸਥਿਤੀ ਬਣੀ ਹੋਈ ਹੈ।

Leave a Reply

Your email address will not be published. Required fields are marked *