ਹਜ਼ੂਰ ਸਾਹਿਬ ਸੰਗਤ ਲੈਣ ਗਏ ਡਰਾਈਵਰ ਨਾਲ ਵਰਤੇ ਭਾਣੇ ਤੇ CM ਵੱਲੋਂ ਮੱਦਦ ਦਾ ਐਲਾਨ

ਹਜ਼ੂਰ ਸਾਹਿਬ ਸੰਗਤ ਲੈਣ ਗਏ ਡਰਾਈਵਰ ਦੀ mout ਤੇ ਮੁੱਖ ਮੰਤਰੀ ਦਾ ਮਦਦ ਦਾ ਐਲਾਨ ਦੱਸ ਦਈਏ ਕਿ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਲੈਣ ਲਈ ਪਟਿਆਲਾ ਤੋਂ 32 ਬੱਸਾਂ ਦਾ ਕਾਫ਼ਲਾ ਰਵਾਨਾ ਹੋਇਆ ਸੀ, ਜਿਸ ‘ਚੋਂ ਇਕ ਡਰਾਇਵਰ ਮਨਜੀਤ ਸਿੰਘ ਦੀ ਰਸਤੇ ਵਿਚ ਇਕਦਮ ਦਿਲ ਦਾ ਦੌ-ਰਾ ਪੈਣ ਕਾਰਣ mout ਹੋ ਗਈ ਸੀ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘਾ ਅਫਸੋਸ ਜ਼ਾਹਰ ਕਰਦਿਆਂ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੇ ਚੇਅਰਮੈਨ ਨੇ ਕਿਹਾ ਕਿ ਮਨਜੀਤ ਸਿੰਘ ਦਾ ਭਾਣਾ ਪਰਿਵਾਰ ਨੂੰ ਜਿੱਥੇ ਨਾ ਪੂਰਾ ਹੋਣ ਵਾਲਾ ਘਾ-ਟਾ ਪਿਆ ਹੈ, ਉੱਥੇ ਹੀ ਪੀ. ਆਰ. ਟੀ. ਸੀ. ਨੂੰ ਵੀ ਇਕ ਮਿਹਨਤੀ ਮੁਲਾ-ਜ਼ਮ ਦੇ ਬੇਵਕਤ ਭਾਣੇ ਦਾ ਅਫਸੋਸ ਹੈ। ਉਨ੍ਹਾਂ ਇਸ ਘੜੀ ‘ਚ ਪਰਿਵਾਰ ਨਾਲ ਹਮਦ-ਰਦੀ ਦਾ ਪ੍ਰਗਟਾਵਾ ਕੀਤਾ। ਚੇਅਰਮੈਨ ਸ਼ਰਮਾ ਨੇ ਕਿਹਾ ਕਿ ਕਰਫਿਊ ਦੌਰਾਨ ਵੱਖ-ਵੱਖ ਸੂਬਿਆਂ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਜਿੱਥੇ ਵੀ ਪੀ. ਆਰ. ਟੀ. ਸੀ. ਦੀਆਂ ਬੱਸਾਂ ਜਾ ਰਹੀਆਂ ਹਨ, ਉੱਥੇ ਨਾਲ ਜਾ ਰਹੇ ਸਟਾਫ਼ ਦੇ ਰਹਿਣ, ਖਾਣ-ਪੀਣ, ਦਵਾਈਆਂ ਅਤੇ ਮੈਡੀਕਲ ਚੈਕਅੱਪ ਕਰਵਾਉਣ ਲਈ ਸਰਕਾਰ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਰਸੋ ਜਾਣਕਾਰੀ ਦਿੱਤੀ ਸੀ ਕਿ ਸ੍ਰੀ ਹਜ਼ੂਰ ਸਾਹਿਬ, ਨੰਦੇੜ ਤੋਂ 219 ਸ਼ਰਧਾਲੂ ਆਪਣੇ ਆਪਣੇ ਘਰਾਂ ਵਿੱਚ ਪਹੁੰਚ ਚੁੱਕੇ ਹਨ ਤੇ 643 ਸ਼ਰਧਾਲੂ ਕੱਲ ਸਵੇਰ ਤੱਕ ਪੰਜਾਬ ਵਾਪਿਸ ਪਹੁੰਚ ਰਹੇ ਹਨ । ਇਸਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਬੱਸਾਂ ਨੰਦੇੜ ਵਿਖੇ ਪਹੁੰਚ ਗਈਆਂ ਹਨ ਤੇ ਉੱਥੇ ਬਾਕੀ ਬਚੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਉਣਗੀਆਂ। ਦੱਸ ਦਈਏ ਕਿ ਪੰਜਾਬ ਚ ਲਗਾਤਾਰ ਇਹ ਵਾਇ-ਰਸ ਵੱਧ ਰਿਹਾ ਹੈ।

Leave a Reply

Your email address will not be published. Required fields are marked *