ਲਾਕਡਾਊਨ ਤੋਂ ਬਾਅਦ ਹੋਣਗੀਆਂ ਸੀ. ਬੀ. ਐੱਸ. ਈ ਦੀ ਬਾਕੀ ਦੀਆਂ ਪ੍ਰੀਖਿਆਵਾਂ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ CBSE ਦੇ ਵਿਦਿਆਰਥੀਆਂ ਲਈ ਜੋ ਬਹੁਤ ਜਿਆਦਾ ਜਰੂਰੀ ਜਾਣਕਾਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੱਸ ਦੇਈਏ ਕਿ ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਹੈ ਕਿ ਕੇਦਰੀ ਸੈਕੰਡਰੀ ਸਿੱਖਿਆ ਬੋਰਡ ਸੀ ਬੀ ਐਸ ਈ ਦੇ ਬਾਕੀ ਦੇ ਪੇਪਰਾਂ ਲਈ ਪ੍ਰੀਖਿਆ ਲਾਕਡਾਊਨ ਖਤਮ ਹੋ ਜਾਣ ਤੋਂ ਬਾਅਦ ਹੀ ਆਯੋਜਿਤ ਕੀਤੀਆਂ ਜਾਣਗੀਆਂ। ਨਿਸ਼ੰਕ ਨੇ ਸੋਮਵਾਰ ਨੂੰ ਇੱਥੇ ਲਾਕਡਾਊਨ ਦੌਰਾਨ ਦੇਸ਼ ਭਰ ਦੇ ਮਾਤਾ-ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪ੍ਰਸ਼ਨ ਦੇ ਉਤਰ ਚ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੀ ਬੀ ਐੱਸ ਈ ਦੀ ਬਾਕੀ ਦੀਆਂ ਪ੍ਰੀਖਿਆਵਾਂ ਕਦੋਂ ਹੋਣਗੀਆਂ ਤਾਂ ਉਨ੍ਹਾਂ ਨੇ ਕਿਹਾ ਕਿ ਬੋਰਡ ਦੇ 29 ਮੂਲ ਵਿਸ਼ਿਆਂ ਦੇ ਜਿਨ੍ਹਾਂ ਪੇਪਰਾਂ ਦੀਆਂ ਪ੍ਰੀਖਿਆਵਾਂ ਨਹੀਂ ਹੋਈਆਂ ਉਨ੍ਹਾਂ ਦੀ ਪ੍ਰੀਖਿਆਵਾਂ ਹੁਣ 3 ਮਈ ਤੋਂ ਬਾਅਦ ਲਾਕਡਾਊਨ ਖਤਮ ਹੋਣ ਤੇ ਹੀ ਹੋਣਗੀਆਂ ਪਰ ਜੋ ਕਿ ਵਿਕਲਪਿਕ ਵਿਸ਼ੇ ਹਨ। ਉਨ੍ਹਾਂ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ ਅਤੇ ਮੁਲਾਂਕਣ ਦੇ ਆਧਾਰ ਤੇ ਉਨ੍ਹਾਂ ਦਾ ਫੈਸਲਾ ਕੀਤਾ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਬੱਚਿਆਂ ਦੇ ਮਾਪਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਬੱਚਿਆਂ ਨਾਲੋਂ ਮਾਪਿਆਂ ਨੂੰ ਪ੍ਰੀਖਿਆਵਾਂ ਦਾ ਜਿਆਦਾ ਫਿਕਰ ਹੈ।ਤੁਹਾਨੂੰ ਦੱਸ ਦੇਈਏ ਕਿ ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਚ ਵੀ ਲੌਕਡਾਊਨ ਜਾਰੀ ਹੈ ਜੋ ਲੰਬੇ ਸਮੇਂ ਤੱਕ ਵੀ ਜਾ ਸਕਦਾ ਹੈ ਕਿਉਂਕਿ ਅਜੇ ਲਗਾਤਾਰ ਕਰੋਨਾ ਕੇਸ ਚ ਵਾਧਾ ਹੋ ਰਿਹਾ ਹੈ ਜੋ ਲੌਕਡਾਊਨ ਨੂੰ ਲੰਬਾ ਲੈ ਕੇ ਜਾਣਾ ਇਹ ਗੱਲ ਪੱਕੀ ਹੈ।
ਜਿਸ ਕਾਰਨ ਉਦਯੋਗਿਕ ਧੰਦੇ ਆਮ ਵਰਗ ਕਾਰੋਬਾਰ ਬੱਚਿਆਂ ਦੀ ਪੜ੍ਹਾਈ ਆਦਿ ਸਭ ਚੀਜਾਂ ਰੁਕ ਗਈਆਂ ਹਨ ਜਿਸ ਕਾਰਨ ਦੇਸ਼ ਨੂੰ ਕਾਫੀ ਵੱਡਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਜੋ ਬਹੁਤ ਸਮੇ ਤੱਕ ਪੂਰਾ ਨਹੀਂ ਹੋਣਾ।
