Home / ਦੁਨੀਆ ਭਰ / ਇਹ ਹੈ ਰੱਬ ਦਾ ਬੰਦਾ – ਟਰੂਡੋ ਨੇ ਕਨੇਡਾ ਚ ਕੀਤਾ ਇਹ ਵੱਡਾ ਐਲਾਨ

ਇਹ ਹੈ ਰੱਬ ਦਾ ਬੰਦਾ – ਟਰੂਡੋ ਨੇ ਕਨੇਡਾ ਚ ਕੀਤਾ ਇਹ ਵੱਡਾ ਐਲਾਨ

ਜਸਟਿਨ ਟਰੂਡੋ ਆਪਣੇ ਨੇਕ ਕੰਮਾਂ ਤੇ ਇਮਾਨਦਾਰੀ ਕਰਕੇ ਪੂਰੀ ਦੁਨੀਆ ਚ ਸਭ ਤੋਂ ਜਿਆਦਾ ਮਨਪਸੰਦ ਪ੍ਰਧਾਨ ਮੰਤਰੀ ਹੈ ਇਸ ਚ ਕੋਈ ਸ਼ੱਕ ਨਹੀਂ ਹੈ ਹੁਣ ਜਸਟਿਨ ਟਰੂਡੋ ਨੇ ਇੱਕ ਵੱਡਾ ਐਲਾਨ ਕੀਤਾ ਹੈ ਜਿਸ ਦੀ ਬਹੁਤ ਜਿਆਦਾ ਤਾਰੀਫ ਹੋ ਰਹੀ ਹੈ।ਦੱਸ ਦਈਏ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕੇ ਟਰੂਡੋ ਸਰਕਾਰ ਕਦੇ ਕਿਸੇ ਦਾ ਹੱਕ ਨਾਹੀ ਰੱਖਦੀ ਅਜਿਹੀ ਹੀ ਉਧਾਹਰਣ ਹੁਣ ਸਰਕਾਰ ਨੇ ਇਹ ਫੈਸਲਾ ਕਰਕੇ ਦਿਤੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ। ਓਨਟਾਰੀਓ ਸਮੇਤ ਪੂਰੇ ਕੈਨੇਡਾ ਵਿੱਚ ਕੋ-ਰੋ-ਨਾ ਦੇ ਚੱਲਦਿਆਂ ਲੌਕ ਡਾਊਨ ਕੀਤਾ ਹੋਇਆ ਹੈ, ਪਰ ਫਰੰਟ ਲਾਈਨ ਵਰਕਰਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਅਹਿਮ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫਰੰਟ ਲਾਇਨ ਵਰਕਰਾਂ ਲਈ 4 ਡਾਲਰ ਪ੍ਰਤੀ ਘੰਟੇ ਨਾ ਰੇਜ਼ ਐਲਾਨਿਆ ਗਿਆ ਹੈ, ਜੋ ਕਿ ਅਗਲੇ ਚਾਰ ਮਹੀਨੇ ਤੱਕ ਉਨ੍ਹਾਂ ਨੂੰ ਮਿਲੇਗਾ ਅਤੇ ਮਹੀਨੇ ਵਿੱਚ 100 ਘੰਟੇ ਤੋਂ ਜਿਆਦਾ ਕੰਮ ਕਰਨ ਵਾਲੇ ਸਾਰੇ ਫਰੰਟ ਲਾਇਨ ਵਰਕਰਾਂ ਨੂੰ 250 ਡਾਲਰ ਦਾ ਬਾਊਂਸ ਵੀ ਅਗਲੇ ਚਾਰ ਮਹੀਨਿਆਂ ਲਈ ਮਿਲੇਗਾ।ਇਸਦਾ ਲਾਭ ਲਾਂਗ ਟਰਮ ਕੇਅਰ, ਰਿਟਾਇਰਮੈਂਟ ਹੋਮਸ, ਐਮਰਜੈਂਸੀ ਸ਼ੈਲਟਰਜ਼, ਸੋਸ਼ਲ ਸਰਵਸਿਸ, congregate care settings, ਕੁਰੈਕਸ਼ਨਸ ਇੰਸਟੀਚਿਊਟਸ, ਹੋਮ ਐਂਡ ਕਮਿਊਨਟੀ ਕੇਅਰ ਪ੍ਰੋਵਾਇਡਰਜ਼ ਸਮੇਤ ਕੁੱਝ ਹਸਪਤਾਲ ਦੇ ਸਟਾਫ ਨੂੰ ਵੀ ਇਸਦਾ ਲਾਭ ਮਿਲੇਗਾ। ਪ੍ਰੋਵਿੰਸ਼ੀਅਲ ਸਰਕਾਰ ਦੇ ਨੁਮਾਇੰਦਿਆਂ ਨੇ ਫਰੰਟ ਲਾਇਨ ਵਰਕਰਾਂ ਅਤੇ ਫੈਡਰਲ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸਦਾ ਫਾਇਦਾ ਕਰੀਬ 3 ਲੱਖ 50 ਹਜ਼ਾਰ ਫਰੰਟ ਲਾਇਨ ਵਰਕਰਾਂ ਨੂੰ ਹੋਵੇਗਾ। ਟੂਰਡੋ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ 350 ਮਿਲੀਅਨ ਡਾਲਰ ਦੇਣ ਦਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਰੋਨਾ ਦੀ mar ਹੇਠ ਆਏ ਲੋੜਵੰਦ ਵਿਅਕਤੀਆਂ ਦੀ ਸੇਵਾ ਵਿੱਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਫ਼ੰਡ ਦੇਣ ਵਾਸਤੇ 350 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੰਡ 3 ਵੱਡੀਆਂ ਸੰਸਥਾਵਾਂ ਦੇ ਰਾਹੀ ਦਿੱਤਾ ਜਾਵੇਗਾ।ਜਿਸ ਵਿੱਚ ਯੂਨਾਈਟਿਡ ਵੇਅ,ਰੈਡ ਕਰਾਸ ਅਤੇ ਕਮਿਊਨਿਟੀ ਫਾਊਂਡੇਸ਼ਨ ਕੈਨੇਡਾ ਸ਼ਾਮਲ ਹਨ। ਇਸ ਫ਼ੰਡ ਦਾ ਕੁੱਝ ਹਿੱਸਾ ਛੋਟੀਆਂ ਸੰਸਥਾਵਾਂ ਨੂੰ ਵੀ ਦਿੱਤਾ ਜਾਵੇਗਾ। ਇਹ ਫ਼ੰਡ ਸਵੈ ਸੇਵੀਆਂ ਨੂੰ ਸਿਖਲਾਈ ਦੇਣ,ਕਮ-ਜ਼ੋਰ ਲੋਕਾਂ ਲਈ ਆਵਾਜਾਈ, ਗਰੋਸਰੀ ਦੀ ਹੋਮ ਡਿਲਵਰੀ ਵਾਸਤੇ ਇਸਤੇਮਾਲ ਕੀਤਾ ਜਾਵੇ। ਇਹ ਬਿਨਾਂ ਮੁਨਾਫਾ ਸੰਸਥਾਵਾਂ ਇਸ ਸਮੇਂ ਫੰਡ ਇੱਕਤਰ ਨਹੀ ਕਰ ਸਕਦੀਆ।ਇਹ ਲੋੜਵੰਦਾਂ ਦੀ ਸਹਾਇਤਾ ਵਾਸਤੇ ਹੋਰਨਾਂ ਲੋਕਾਂ ਤੋ ਸਹਿਯੋਗ ਮੰਗ ਰਹੀਆ ਹਨ। ਇਸ ਲਈ ਇਹ ਫੰਡ ਉਨ੍ਹਾਂ ਨੂੰ ਮੁਹੱਇਆ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਹਮੇਸ਼ਾ ਹੀ ਆਪਣੇ ਦੇਸ਼ ਦੇ ਲੋੜਵੰਦਾਂ ਨਾਗਰਿਕਾਂ ਲਈ ਵੱਡੀ ਸੰਸਥਾਵਾਂ ਨਾਲ ਜੁੜ ਕੇ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਦਾ ਫਾਇਦਾ ਪੰਜਾਬੀ ਸਿੱਖ ਭਾਈਚਾਰੇ ਨੂੰ ਵੀ ਹੋਣਾ ਹੈ। ਤੁਹਾਨੂੰ ਦੱਸ ਦੇਈਏ ਕਿ ਕਨੇਡਾ ਚ ਕਾਫੀ ਸਿੱਖ ਸੰਸਥਾਵਾਂ ਵੱਡੇ ਪੱਧਰ ਤੇ ਮੱਦਦ ਕਰ ਰਹੀਆਂ ਹਨ ਜਿਨ੍ਹਾਂ ਚ ਸਿੱਖਾਂ ਦੀ ਕਾਫੀ ਜਿਆਦਾ ਤਾਰੀਫ ਵੀ ਹੁੰਦੀ ਰਹਿੰਦੀ ਹੈ।

error: Content is protected !!