ਦਿੱਲੀ ਪੁਲਿਸ ਨੇ ਗੁ.ਬੰਗਲਾ ਸਾਹਿਬ ਦੀ ਪਰਿਕਰਮਾ ਕਰਕੇ ਦਿੱਲੀ ਕਮੇਟੀ ਦੇ ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ ‘ਕੋ-ਰੋ-ਨਾ ਦੇ ਔ-ਖੇ ਸਮੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਮਹੀਨੇ ਤੋਂ ਰੋਜ਼ਾਨਾ ਹੀ ਲਗਭਗ 1 ਲੱਖ ਤੋਂ ਜ਼ਿਆਦਾ ਲੋੜਵੰਦਾਂ ਤੇ ਗ਼ਰੀਬਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਮਨੁੱਖਤਾ ਦੀ ਕੀਤੀ ਜਾ ਰਹੀ ਇਸ ਸੇਵਾ ਨੂੰ ਧਿਆਨ ‘ਚ ਰੱਖਦੇ ਹੋਏ ਅੱਜ ਦਿੱਲੀ ਪੁਲਿਸ ਕਮਿਸ਼ਨਰ (ਨਵੀਂ ਦਿੱਲੀ) ਦੀ ਅਗਵਾਈ ‘ਚ ਪੁਲਿਸ ਦੇ ਮੁਲਾਜ਼ਮਾਂ ਨੇ ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਪੁਲਿਸ ਵੱਲੋਂ ਇਹ ਪਰਿਕਰਮਾ ਮਨੁੱਖਤਾ ਦੀ ਸੇਵਾਵਾਂ ਦੇ ਮੱਦੇਨਜ਼ਰ ਦਿੱਲੀ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਨ ਦੇ ਮੱਦੇਨਜ਼ਰ ਕੀਤੀ ਗਈ ਹੈ। ਦੱਸ ਦਈਏ ਕਿ ਇਹ ਤਸਵੀਰਾਂ ਵੀਡੀਓ ਇੰਟਰਨੈੱਟ ਤੇ ਖੂਬ ਸ਼ੇਅਰ ਹੋ ਰਿਹਾ ਹੈ ਹਰ ਕੋਈ ਸਿੱਖਾਂ ਦੀ ਤਾਰੀਫ ਕਰ ਰਿਹਾ ਹੈ ਸਿੱਖਾ ਨੂੰ ਦਿੱਲੀ ਪੁਲਸ ਵੱਲੋਂ ਦਿੱਤਾ ਇਹ ਸਨਮਾਨ ਬਾਹਰਲੇ ਮੁਲਕਾਂ ਚ ਵੀ ਦੇਖਿਆ ਜਾ ਰਿਹਾ ਹੈ। ਹਰ ਕੋਈ ਪੁਲਸ ਵੱਲੋਂ ਇਸ ਤਰ੍ਹਾਂ ਸਤਿਕਾਰ ਕਰਨ ਦੀ ਸ਼ਲਾਘਾ ਕਰ ਰਿਹਾ ਹੈ। ਦੱਸ ਦਈਏ ਕਿ ਇਸ ਸੰਬੰਧ ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਪੋਸਟ ਸ਼ੇਅਰ ਕੀਤੀ ਉਸ ਤੋਂ ਬਾਅਦ ਇਹ ਤਸਵੀਰਾਂ ਵੀਡੀਓ ਇੰਨੀਆਂ ਸ਼ੇਅਰ ਹੋ ਰਹੀਆਂ ਹਨ ਕਿ ਹਰ ਕੋਈ ਸਿੱਖਾਂ ਤੇ ਪੁਲਸ ਵਾਲਿਆਂ ਦੀ ਤਾਰੀਫ ਕਰ ਰਿਹਾ ਹੈ। ਸਭ ਨੂੰ ਪਤਾ ਹੈ ਸਿੱਖ ਕੌਮ ਆਪਣੀ ਸੱਚੀ ਸੇਵਾ ਭਾਵਨਾ ਲਈ ਪੂਰੀ ਦੁਨੀਆ ਚ ਮਸ਼ਹੂਰ ਹੈ ਜਿੱਥੇ ਸਿੱਖ ਪਹੁੰਚਦੀ ਹੈ
ਉੱਥੇ ਸਰਕਾਰ ਵੀ ਮੱਦਦ ਕਰਨ ਲਈ ਨਹੀਂ ਜਾਦੀ ਅਜਿਹੀਆਂ ਬਹੁਤ ਸਾਰੀਆਂ ਉਦਹਾਰਣਾਂ ਹਨ ਜੋ ਅਸੀ ਬਿਆਨ ਕਰ ਸਕਦੇ ਹਾਂ। ਦੱਸ ਦਈਏ ਕਿ ਸਿੱਖਾਂ ਨੂੰ ਇਹ ਸੇਵਾ ਦੀ ਭਾਵਨਾ ਗੁਰੂ ਸਾਹਿਬਾਨਾਂ ਤੋਂ ਪ੍ਰਾਪਤ ਹੋਈ ਹੈ ਜੋ ਹਰ ਸਿੱਖ ਬੱਚੇ ਦੰ ਜਨਮ ਸਮੇਂ ਤੋਂ ਹੀ ਇਹ ਭਾਵਨਾ ਆਪਣੇ ਆਪ ਆ ਜਾਦੀ ਹੈ।
