ਦੁਨੀਆਂ ਵਿੱਚ ਫੈਲੇ ਕੋ-ਰੋਨਾ ਨੇ ਸਾਰੇ ਮੁਲਕਾਂ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਈ ਹੈ । ਇਸੇ ਦੌਰਾਨ ਪੰਜਾਬ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਰੋ-ਨਾ ਦੌਰਾਨ ਡਾਵਾਂਡੋਲ ਹੋਈ ਸੂਬੇ ਦੀ ਆਰਥਿਕਤਾ ਨੂੰ ਮੋਢਾ ਲਾਉਣ ਲਈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥ ਸਾਸ਼ਤਰੀ ਡਾ. ਮਨਮੋਹਨ ਸਿੰਘ ਆ ਰਹੇ ਹਨ । ਦਸ ਦੇਈਏ ਕਿ ਸੂਬੇ ਦੀ ਆਰਥਿਕਤਾ ਸੁਧਾਰਨ ਲਈ ਡਾ. ਮਨਮੋਹਨ ਸਿੰਘ ਮੁੱਖ ਮੰਤਰੀ ਦੀ ਮਦਦ ਕਰਨਗੇ । ਇਸ ਦੀ ਪੁਸ਼ਟੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ ਪੋਸਟ ਰਾਹੀਂ ਕੀਤੀ ਹੈ । ਉਨ੍ਹਾਂ ਫੇਸਬੁਕ ਪੋਸਟ ਪਾਉਂਦੇ ਲਿਖਿਆ ਕਿ, “ਮੈਂ, ਡਾ. ਮਨਮੋਹਨ ਸਿੰਘ ਜੀ ਨੂੰ ਚਿੱਠੀ ਲਿਖੀ ਸੀ ਕਿ ਉਹ ਮੋਂਟੇਕ ਸਿੰਘ ਆਹਲੂਵਾਲੀਆ ਜੀ ਦੀ ਪ੍ਰਧਾਨਗੀ ਵਾਲੇ ਮਾਹਿਰਾਂ ਦੇ ਸਮੂਹ ਨਾਲ ਮਿਲ ਕੇ ਸਾਨੂੰ ਸੇਧ ਦੇਣ ਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮੇਰੀ ਇਹ ਬੇਨਤੀ ਪ੍ਰਵਾਨ ਕੀਤੀ। ਅਸੀਂ ਕਰੋ-ਨਾ ਤੋਂ ਬਾਅਦ ਪੰਜਾਬ ਨੂੰ ਆਰਥਿਕ ਵਿਕਾਸ ਦੇ ਰਾਹ ‘ਤੇ ਹੋਰ ਮਜ਼ਬੂਤ ਕਰਨ ਲਈ ਸਖ਼-ਤ ਮਿਹ-ਨਤ ਕਰ ਰਹੇ ਹਾਂ ਤੇ ਅਸੀਂ ਇਨ੍ਹਾਂ ਦੀ ਰਹਿਨੁਮਾਈ ਹੇਠ ਦੁਬਾਰਾ ਇਸ ਪਾਸੇ ਧਿਆਨ ਕੇਂਦਰਤ ਕਰਾਂਗੇ।” ਤੁਹਾਨੂੰ ਦੱਸ ਦੇਈਏ ਕਿ ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਮਿਆਦ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ ‘ਚ ਭਾਰਤ ਦਾ ਸਥਾਨ 78ਵਾਂ ਹੈ।
ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਪਿੰਡ ਗਹਿ ਵਿੱਚ ਪੈਦਾ ਹੋਏ। ਸਕੂਲੀ ਵਿਦਿਆ ਉਹਨਾਂ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ।
