ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਨੀਆਂ ਤੇ ਕਿਉ ਆਏ ਸੰਤ ਮਸਕੀਨ ਜੀ ਦੀ ਇਹ ਕਥਾ ਜਰੂਰ ਸੁਣੋ ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
‘ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪ੍ਰੰ-ਤੂ ਉਹ ਘਟ-ਨਾ-ਵਾਂ ਨਾਲ ਇੰਨਾ ਭਰਪੂਰ ਸੀ ਕਿ ਉਹਨਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲਿਆ ਹੋਵੇੇ। ਨੇ-ਕੀ ਨੂੰ ਬਚਾਉਣਾ ਅਤੇ ਬਦੀ ਨੂੰ ਖ-ਤ-ਮ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ।ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜ਼-ਬਾਤੀ ਤੌਰ ਤੇ ਤਿਆਰ ਕਰਨਾ।1699 ਵਿਸਾਖੀ ਵਾਲੇ ਦਿਨ ਅੰਮਿ੍ਤ ਸੰਚਾਰ ਹੋਿੲਆ। ਪੰਜ ਪਿਆਰੇਆਂ ਨੇ ਅਮ੍ਰਿਤ ਛਕਿਆ ਤੇ ਗੁਰੂ ਜੀ ਨੇ ਉਹਨਾ ਤੋਂ ਆਪ ਅਮ੍ਰਿਤ ਛਕਿਆ। ਗੋਬਿੰਦ ਰਾਏ ਤੋਂ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ। ਪੰਜਾ ਪਿਆਰੇ ਨਾਲ ਸਿੰਘ ਸ਼ਬਦ ਲੱਗਾ। ਸਿੱਖਾਂ ਅਮ੍ਰਿਤ ਛਕ ਕੇ ਸਿੰਘ ਬਣ ਲੱਗੇ । ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ` ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ‘ਗੁਰੂ ਗ੍ਰੰਥ ਸਾਹਿਬ` ਨੂੰ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਧਰਮ, ਅਰਥ, ਦਾਸ, ਸੇਖ ਚਾਰ ਪਦਾਰਥਾਂ ਦੀ ਦਾਤੀ, ਇਹ ਗੁਰਬਾਣੀ ਸਰਵ ਸ਼ਕਤੀਮਾਨ ਹੈ। ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਗੁਰੂ ਦੀ ਪਦੱਵੀ ਥਾਪ ਕੇ 1708ਈ. ਵਿੱਚ ਗੁਰੂ ਜੀ ਨੰਦੇੜ ਦੇ ਸਥਾਨ ਤੇ ਜੋਤੀ ਜੋਤ ਸਮਾਂ ਗਏ।ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਕੀਤੀ। ਜਿਹਨਾਂ ਵਿੱਚੋਂ ਪ੍ਰਮੁੱਖ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ:ਜਾਪੁ ਸਾਹਿਬ, ਵਾਰ ਸ੍ਰੀ ਭਗਉਤੀ ਜੀ ਦੀ, ਜਫ਼ਰਨਾਮਾ, ਅਕਾਲ ਉਸਤਤਿ, ਚੰਡੀ ਦੀ ਵਾਰ, ਦਸਮ ਗ੍ਰੰਥ, ਬਚਿਤ੍ਰ ਨਾਟਕ, ਜਾਪੁ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਮੁੱਢਲੀ ਰਚਨਾ ਹੈ।
