ਇਟਲੀ ਤੋਂ ਆਈ ਵੱਡੀ ਖੁਸ਼ਖਬਰੀ

ਇਟਲੀ ਤੋਂ ਆਈ ਵੱਡੀ ਖੁਸ਼ਖਬਰੀ ‘ਸਭ ਨੂੰ ਪਤਾ ਹੈ ਕ-ਰੋ-ਨਾ ਨਾਲ ਯੂਰਪੀ ਦੇਸ਼ ਇਟਲੀ ਸਭ ਤੋਂ ਪਹਿਲਾਂ ਪ੍ਰਭਾ-ਵਿਤ ਹੋਇਆ ਹੈ । ਇੱਥੇ 26 ਹਜ਼ਾਰ ਤੋਂ ਵਧੇਰੇ ਲੋਕਾਂ ਦੀ mout ਹੋ ਚੁੱਕੀ ਹੈ ਜਦਕਿ 195,351 ਲੋਕ ਇਨਫੈਕ-ਟਿਡ ਹਨ।ਹੁਣ ਇਟਲੀ 4 ਮਈ ਤੋਂ ਦੁਬਾਰਾ ਕਾਰੋਬਾਰ ਖੋਲ੍ਹਣ ਦੀ ਤਿਆਰੀ ਵਿਚ ਹੈ। ਇਟਲੀ ਦੇ ਪ੍ਰਧਾਨ ਮੰਤੀਰ ਜੁਸੇਪੇ ਕੌਂਤੇ ਨੇ ਐਤਵਾਰ ਨੂੰ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,”ਇਟਲੀ 4 ਮਈ ਤੋਂ ਆਪਣੇ ਲਾਕਡਾਊਨ ਨੂੰ ਘੱਟ ਕਰਨ ਦੇ ਤਹਿਤ ਆਪਣੇ ਨਿਰਮਾਣ ਉਦਯੋਗ ਨੂੰ ਮੁੜ ਖੋਲ੍ਹਣਾ ਸ਼ੁਰੂ ਕਰ ਦੇਵੇਗਾ।” ਇਸ ਦੇ ਨਾਲ ਹੀ ਕੌਂਤੇ ਨੇ ਕਿਹਾ ਕਿ ਸਾਡੀ ਸਤੰਬਰ ਮਹੀਨੇ ਵਿਚ ਸਕੂਲ ਖੋਲ੍ਹਣ ਦੀ ਤਿਆਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕੌਂਤੇ ਨੇ ਇਟਾਲੀਅਨ ਦੈਨਿਕ ਅਖਬਾਰ ‘ਲਾ ਰੀਪਬਲਿਕਨ’ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ 4 ਮਈ ਤੋਂ ਨਿਰਮਾਣ ਦੇ ਕਾਰੋਬਾਰ ਦੇ ਇਕ ਹਿੱਸੇ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਕੰਮ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਸ ਨਾਲ ਜੁੜੇ ਉਪਾਆਂ ਨੂੰ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਨਵੇਂ ਰੂਪ ਵਿਚ ਪੇਸ਼ ਕੀਤਾ ਜਾਵੇਗਾ।ਗੌਰਤਲਬ ਹੈ ਕਿ ਇਟਲੀ ਪਹਿਲਾ ਅਜਿਹਾ ਯੂਰਪੀ ਦੇਸ਼ ਸੀ ਜੋ ਇਸ ਵਾਇ-ਰਸ ਨਾਲ ਸਭ ਤੋਂ ਵੱਧ ਪ੍ਰਭਾ-ਵਿਤ ਹੋਇਆ। ਉਹ ਯੂਰਪ ਵਿਚ ਮਾਰਚ ਵਿਚ ਲਾਕਡਾਊਨ ਲਗਾਉਣ ਵਾਲਾ ਪਹਿਲਾ ਦੇਸ਼ ਸੀ। ਹੁਣ ਇਟਲੀ ਦੇ ਆਪਣੀ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੇ ਰਸਤੇ ‘ਤੇ ਪੂਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ ਅਤੇ ਦੂਜੇ ਦੇਸ਼ ਉਸ ਵੱਲ ਦੇਖ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਟਲੀ ਉਨ੍ਹਾਂ ਵਿਸ਼ਵ ਸ਼ਕਤੀਸ਼ਾਲੀ ਮੁਲਕਾਂ ਚ ਆਉਦਾ ਹੈ ਜਿਸ ਦਾ ਸਿਹਤ ਵਿਭਾਗ ਦੂਜੇ ਨੰਬਰ ਤੇ ਦੁਨੀਆਂ ਭਰ ਚ ਆਉਦਾ ਹੈ। ਸਾਡੀ ਪੰਜਾਬ ਦੇ ਵਾਸੀਆਂ ਨੂੰ ਆਹੀ ਅਪੀਲ ਆਪਣੇ ਆਪਣੇ ਘਰ ਰਹੋ ਜਦੋਂ ਪਾਵਰਫੁੱਲ ਦੇਸ਼ ਦਾ ਹਾਲ ਹੋ ਸਕਦਾ ਹੈ ਫਿਰ ਆਪਣਾ ਤੇ ਰੱਬ ਰਾਖਾ ਹੈ। ਦੱਸ ਦਈਏ ਕਿ ਇਟਲੀ ਤੋਂ ਇਸ ਖੁਸ਼ਖਬਰੀ ਨੇ ਦੁਨੀਆਂ ਚ ਜਰੂਰ ਇੱਕ ਆਸ ਜਗਾ ਦਿੱਤੀ ਹੈ। ਦੱਸਣਯੋਗ ਹੈ ਕਿ ਇਟਲੀ ਚ ਪਿਛਲੇ ਦੋ ਹਫਤਿਆਂ ਤੇ mout ਦਰ ਵੀ ਬਹੁਤ ਘੱਟ ਗਈ ਹੈ।

Leave a Reply

Your email address will not be published. Required fields are marked *