ਦਰਬਾਰ ਸਾਹਿਬ ਗੁਰੂ ਰਾਮਦਾਸ ਲੰਗਰ ਹਾਲ ਲਈ ਸਿੱਖ ਵੀਰ ਕਰਵਾਈ ਵੱਡੀ ਸੇਵਾ

ਦਰਬਾਰ ਸਾਹਿਬ ਗੁਰੂ ਰਾਮਦਾਸ ਲੰਗਰ ਹਾਲ ਲਈ ਸਿੱਖ ਵੀਰ ਕਰਵਾਈ ਵੱਡੀ ਸੇਵਾ ‘ਸ੍ਰ:ਕੁਲਬੀਰ ਸਿੰਘ ਜੀ ਪਿੰਡ ਬਠੇ ਭੈਣੀ ਹਲਕਾ ਪਟੀ ਜਿੰਨਾ ਵਲੋ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਲੲੀ 10 ਕਿਲੇ ਕਣਕ ਲਗਪਗ (178 ਕੁੲਿੰਟਲ) ਭੇਟ ਕੀਤੀ ਗੲੀ,ਪਰਿਵਾਰ ਦਾ ਸਨਮਾਨ ਵੀ ਕੀਤਾ ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਬਹੁਤ ਧੰਨਵਾਦ ਜੀ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਲੰਗਰ ਸੇਵਾ ਥਾ ਥਾ ਚਲਾਈ ਜਾ ਰਹੀ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵਲੋ ਕੋ-ਰੋ-ਨਾ ਕਰਕੇ ਲੋੜਵੰਦਾਂ ਲਈ ਸਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਤੋ ਨਿਰੰਤਰ ਲੰਗਰ ਸੇਵਾ ਜਾਰੀ ਹੈ ਸੰਗਤਾ ਵੱਲੋਂ ਲੰਗਰ ਲਈ ਲਗਾਤਾਰ ਰਸਦਾਂ ਤੇ ਮਾਇਆ ਭੇਜੀ ਜਾ ਰਹੀ ਹੈ। ਇਸੇ ਤਹਿਤ ਹੀ ਲੁਧਿਆਣਾ ਵਾਸੀ ਸ: ਸੁਰਿੰਦਰ ਸਿੰਘ ਚੌਹਾਨ ਅਤੇ ਮੁੱਖ ਸੇਵਾਦਾਰ ਗੁਰੂ ਨਾਨਕ ਸੇਵਾ ਮਿਸ਼ਨ ਰਜਿ. ਵਲੋ ਸਾਥੀਆ ਦੇ ਸਹਿਯੋਗ ਸਦਕਾ ਗੁ: ਆਲਮਗੀਰ ਸਾਹਿਬ ਲਈ 20 ਕੁਇੰਟਲ ਆਟਾ ਅਤੇ ਗੁ: ਸ਼੍ਰੀ ਦੇਗਸਰ ਕਟਾਣਾ ਸਾਹਿਬ ਲਈ 10 ਕੁਇੰਟਲ ਆਟੇ ਦੀ ਸੇਵਾ ਭੇਜੀ ਗਈ ਗੁਰੂ ਸਾਹਿਬ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖਣ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਦੇ ਅੱਜ 51 ਹਜ਼ਾਰ ਰੁਪਏ ਭੇਟ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਇਸ ਰਾਸ਼ੀ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਿਆ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵੀ 5 ਲੱਖ ਪੰਦਰਾਂ ਹਜ਼ਾਰ ਰੁਪਏ ਗੁਰੂ ਕੇ ਲੰਗਰਾਂ ਲਈ ਦਿੱਤੇ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਤੇ ਸ. ਸੁਖਵਰਸ਼ ਸਿੰਘ ਪੰਨੂ ਨੇ ਪ੍ਰਚਾਰਕਾਂ ਵੱਲੋਂ ਇਕੱਠੀ ਕੀਤੀ ਰਾਸ਼ੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਸੌਂਪੀ।ਇਸੇ ਤਰ੍ਹਾਂ ਤਰਨ ਤਾਰਨ ਸਹਿਕਾਰੀ ਬੈਂਕ ਦੀ ਕੇਂਦਰੀ ਮੁਲਾਜਮ ਯੂਨੀਅਨ ਵੱਲੋਂ ਵੀ ਸ੍ਰੀ ਦਰਬਾਰ ਸਾਹਿਬ ਲਈ ਇੱਕ ਲੱਖ ਇੱਕ ਹਜ਼ਾਰ ਰੁਪਏ ਦਾ ਯੋਗਦਾਨ ਭੇਜਿਆ ਗਿਆ।ਕਿ ਗੁਰੂ ਘਰ ਦਾ ਲੰਗਰ ਸੰਗਤਾਂ ਦੀਆਂ ਭੇਟਾਵਾਂ ਨਾਲ ਹੀ ਚੱਲਦਾ ਹੈ। ਉਨ੍ਹਾਂ ਭੇਟਾਵਾਂ ਦੇਣ ਵਾਲ਼ਿਆਂ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ ।

Leave a Reply

Your email address will not be published. Required fields are marked *